ਵੱਧ ਪੜ੍ਹੇ-ਲਿਖੇ ਨੌਜਵਾਨਾਂ ਲਈ 'ਚਿੱਟਾ ਹਾਥੀ'  ਸਾਬਤ ਹੋ ਰਹੇ ਸਰਕਾਰ ਦੇ ਰੁਜ਼ਗਾਰ ਮੇਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ਹਿਰ ਵਿਚ ਲੱਗੇ ਨੌਕਰੀ ਮੇਲੇ ਵਿਚ ਭਾਵੇਂ ਸਰਕਾਰ ਵੱਡੀਆਂ ਕੰਪਨੀਆਂ ਵਿਚ ਵੱਧ ਤਨਖ਼ਾਹ ਤੇ ਨੌਕਰੀ ਦਵਾਉਣ ਦਾ ਦਾਅਵਾ....

ਤਕਨੀਕੀ ਮੰਤਰੀ ਚਰਨਜੀਤ ਚੰਨੀ

ਲੁਧਿਆਣਾ (ਪੀਟੀਆਈ) : ਸ਼ਹਿਰ ਵਿਚ ਲੱਗੇ ਨੌਕਰੀ ਮੇਲੇ ਵਿਚ ਭਾਵੇਂ ਸਰਕਾਰ ਵੱਡੀਆਂ ਕੰਪਨੀਆਂ ਵਿਚ ਵੱਧ ਤਨਖ਼ਾਹ ਤੇ ਨੌਕਰੀ ਦਵਾਉਣ ਦਾ ਦਾਅਵਾ ਕਰਦੀ ਹੈ ਪਰ ਅਸਲ ਵਿਚ ਨੌਕਰੀ ਮੇਲੇ ਵਿਚ ਵੱਧ ਪੜ੍ਹੇ ਲਿਖੇ ਨੌਜਵਾਨਾਂ ਨੂੰ ਜ਼ਿਆਦਾ ਅਹਿਮੀਅਤ ਨਹੀਂ ਦਿਤੀ ਜਾ ਰਹੀ। ਸਗੋਂ ਬਿਜਲੀ, ਵੈਲਡਿੰਗ , ਫਿਟਿੰਗ ਅਤੇ ਫੈਕਟਰੀਆਂ ਵਿਚ ਹੋਰ ਕਰਨ ਵਾਲੇ ਨੌਜਵਾਨਾਂ ਨੂੰ ਤਰਜ਼ੀਹ ਦਿਤੀ ਜਾ ਰਹੀ ਹੈ। ਫੈਕਟਰੀ ਮਾਲਕਾਂ ਦੀ ਵੱਧ ਡਿਮਾਂਡ ਨੂੰ ਮੁੱਖ ਰੱਖਦੇ ਹੋਏ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਆਈਟੀਆਈ ਕੋਰਸਾਂ ਵਿਚ ਵਾਧਾ ਕੀਤਾ ਜਾਵੇਗਾ ਤੇ

ਕੋਰਸ ਅਪਗ੍ਰੇਡ ਕੀਤੇ ਜਾਣਗੇ। ਫੈਕਟਰੀ ਮਾਲਕਾਂ ਨੇ ਦੱਸਿਆ ਕਿ ਦੀਵਾਲੀ ਅਤੇ ਛੱਟ ਪੂਜਾ ਤੋਂ ਬਾਅਦ ਫੈਕਟਰੀਆਂ ਵਿਚ ਕੰਮ ਕਰਨ ਵਾਲਿਆਂ ਦੀ ਬਹੁਤ ਕੰਮੀ ਹੈ ਕਿਉਂਕਿ ਬਹੁਤੇ ਵਰਕਰ ਛੁੱਟੀ ਲੈ ਕ ਬਿਹਾਰ ਜਾਂ ਉੱਤਰ ਪ੍ਰਦੇਸ਼ ਜਾਂ ਚੁੱਕੇ ਹਨ। ਇਸ ਲਈ ਨੌਕਰੀ ਮੇਲੇ ਵਿਚ ਉਹ ਬਿਜਲੀ, ਵੈਲਡਿੰਗ,ਫਿਟਿੰਗ ਦਾ ਕੰਮ ਕਰਨ ਵਾਲਿਆਂ ਨੂੰ ਤਰਜ਼ੀਹ ਦੇ ਰਹੇ ਹਨ। ਇਸ ਤੋਂ ਬਿਨਾਂ ਡਰਾਫਟਸਮੈਨ ਅਤੇ ਮਕੈਨੀਕਲ ਜਾਣਕਾਰੀ ਰੱਖਣ ਵਾਲਿਆਂ ਨੂੰ ਨੌਕਰੀ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਲੁਧਿਆਣਾ ਦੇ ਉੱਗੇ ਸਨਅਤਕਾਰ ਉਪਕਾਰ ਸਿੰਘ ਅਹੂਜਾ ਨੇ ਦੱਸਿਆ

ਕਿ ਓਹਨਾਂ ਦੀ ਸੰਸਥਾ ਸੀਸੂ ਵੱਲੋਂ ਲਗਭਗ ਇੱਕ ਹਾਜ਼ਰ ਨੌਜਵਾਨਾਂ ਨੂੰ ਨੌਕਰੀ ਦਿੱਤੀ ਜਾਵੇਗੀ ਜੋ ਬਿਜਲੀ, ਵੈਲਡਿੰਗ , ਫਿਟਿੰਗ ਦਾ ਕੰਮ ਜਾਂਦੇ ਹਨ। ਅੱਜ ਤੋਂ ਸ਼ੁਰੂ ਹੋਏ ਚਾਰ ਰੋਜ਼ ਨੌਕਰੀ ਮੇਲੇ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਤਿੰਨ ਅਲੱਗ-ਅਲੱਗ ਥਾਵਾਂ ‘ਤੇ ਰੋਜ਼ਗਾਰ ਮੇਲੇ ਲਗਾਏ ਗਏ ਹਨ। ਪਹਿਲੇ ਦਿਨ ਇਨ੍ਹਾਂ ਮੇਲਿਆਂ ਵਿਚ ਹਜ਼ਾਰਾਂ ਨੌਜਵਾਨਾਂ ਨੇ ਭਾਗ ਲਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਮੇਲਿਆਂ ਵਿੱਚ ਚਾਰ ਦਿਨਾਂ ਦੌਰਾਨ 866 ਕੰਪਨੀਆਂ ਵੱਲੋਂ 76166 ਨੌਕਰੀਆਂ ਲਈ ਨੌਜਵਾਨਾਂ ਦੀ ਇੰਟਰਵਿਊ ਲਈ ਜਾਵੇਗੀ।

ਉਹਨਾਂ ਦੱਸਿਆ ਕਿ ਲੁਧਿਆਣਾ ਵਿਖੇ ਇਹ ਰੋਜ਼ਗਾਰ ਮੇਲੇ ਸਰਕਾਰੀ ਆਈ.ਟੀ.ਆਈ (ਲੜਕੇ) ਲੁਧਿਆਣਾ,ਸਰਕਾਰੀ ਟੈਕਸਟਾਈਲ ਕੈਮਿਸਟਰੀ ਐਂਡ ਨਿੰਟਿੰਗ ਅਕੈਡਮੀ ਰਿਸ਼ੀ ਨਗਰ, ਗੁਰੂ ਨਾਨਕ ਦੇਵ ਪੋਲੀਟੈਕਨਿਕ ਗਿੱਲ ਰੋਡ ਲੁਧਿਆਣਾ ਵਿਖੇ ਸ਼ੁਰੂ ਹੋਏ ਹਨ। ਉਨ੍ਹਾਂ ਕਿਹਾ ਕਿ ਭਾਵੇਂ ਕਿ ਇਹ ਮੈਗਾ ਰੋਜ਼ਗਾਰ ਮੇਲੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਲਗਾਏ ਜਾ ਰਹੇ ਹਨ ਪਰ ਨੌਜਵਾਨਾਂ ਨੂੰ ਲੁਧਿਆਣਾ ਵਿਖੇ ਨੌਕਰੀਆਂ ਪ੍ਰਾਪਤ ਕਰਨ ਦੇ ਸਭ ਤੋਂ ਵਧੇਰੇ ਮੌਕੇ ਹਨ। ਕਿਉਂਕਿ ਇਕੱਲੇ ਲੁਧਿਆਣਾ ਸ਼ਹਿਰ ਨਾਲ ਸਬੰਧਿਤ ਸਨਅਤੀ ਇਕਾਈਆਂ ਨੂੰ ਹੀ 65 ਹਜ਼ਾਰ ਤੋਂ ਵਧੇਰੇ ਕਾਮਿਆਂ ਦੀ ਜ਼ਰੂਰਤ ਹੈ।

ਲੁਧਿਆਣਾ ਵਿਖੇ ਪਹੁੰਚਣ ਵਾਲੀਆਂ ਜ਼ਿਆਦਾਤਰ ਕੰਪਨੀਆਂ ਅੰਤਰਰਾਸ਼ਟਰੀ ਪੱਧਰ ਦੀਆਂ ਹਨ। ਜਿੱਥੇ ਨੌਜਵਾਨ ਚੰਗੇ ਪੈਕੇਜ਼ ਵੀ ਪ੍ਰਾਪਤ ਕਰ ਸਕਣਗੇ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ 4 ਰੋਜ਼ਾ ਮੈਗਾ ਰੋਜ਼ਗਾਰ ਮੇਲਿਆਂ ਦਾ ਭਰਪੂਰ ਲਾਹਾ ਲੈਣ।