ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਕੱਲ੍ਹ ਪਾਕਿਸਤਾਨ ਜਾਵੇਗਾ ਜਥਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮਾਨਉਣ ਲਈ ਪਾਕਿਸਤਾਨ ਜਾਣ ਵਾਲਾ ਸ਼ਰਧਾਲੂਆਂ ਦਾ ਜਥਾ ਕੱਲ੍ਹ....

Sikh Jatha

ਅੰਮ੍ਰਿਤਸਰ (ਪੀਟੀਆਈ) : ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮਾਨਉਣ ਲਈ ਪਾਕਿਸਤਾਨ ਜਾਣ ਵਾਲਾ ਸ਼ਰਧਾਲੂਆਂ ਦਾ ਜਥਾ ਕੱਲ੍ਹ ਐਸ.ਜੀ.ਪੀ.ਸੀ ਤੋਂ ਰਵਾਨਾ ਹੋਵੇਗਾ। ਅੱਜ ਐਸ.ਜੀ.ਪੀ.ਸੀ ਦੁਆਰਾ ਸ਼ਰਧਾਲੂਆਂ ਨੂੰ ਪਾਸਪੋਰਟ ਦਿਤੇ ਹਨ ਇਹ ਜਥਾ ਪਾਕਿਸਤਾਨ ਵਿਚ ਵੱਖ ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਕੇ 30 ਨਵੰਬਰ ਨੂੰ ਵਾਪਸ ਭਾਰਤ ਪਹੁੰਚੇਗਾ। ਜਥੇ ਵਿਚ ਜਾ ਰਹੇ ਸ਼ਰਧਾਲੂਆਂ ਨੇ ਇਸ ਗੱਲ ਦੀ ਖੁਸ਼ੀ ਪ੍ਰਗਟ ਕੀਤੀ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਜਥਾ ਕੱਲ੍ਹ ਐਸ.ਜੀ.ਪੀ.ਸੀ ਤੋਂ ਪਾਕਿਸਤਾਨ ਲਈ ਰਵਾਨਾ ਹੋਵੇਗਾ।

ਇਹ ਜਥਾ ਪਾਕਿਸਤਾਨ ਸਾਹਿਬ ਪੰਜਾ ਸਾਹਿਬ ਡੇਰਾ ਸਾਹਿਬ ਦੇ ਨਾਲ ਨਾਲ ਬਾਕੀ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਕੇ 30 ਨਵੰਬਰ ਨੂੰ ਵਾਪਸ ਆਏਗਾ। ਇਸ ਮੌਕੇ ਐਸ.ਜੀ.ਪੀ.ਸੀ ਮੁੱਖ ਸੈਕਟਰੀ ਰੂਪ ਸਿੰਘ ਦਾ ਕਹਿਣਾ ਹੈ ਕਿ 403 ਸ਼ਰਧਾਲੂਆਂ ਦੇ ਵੀਜੇ ਨਹੀਂ ਦਿਤੇ ਗਏ ਜਿਸਦਾ ਉਹਨਾਂ ਨੂੰ ਦੁੱਖ ਹੈ, ਉਹਨਾਂ ਨੇ ਕਿਹਾ ਕਿ ਜ਼ਿਆਦਾਤਰ ਨੌਜਵਾਨ ਸ਼ਰਧਾਲੂਆਂ ਨੂੰ ਵੀਜੇ ਨਹੀਂ ਦਿਤੇ ਗਏ ਕੁੱਲ 1227 ਵੀਜੇ ਸ਼ਰਧਾਲੂਆਂ ਨੂੰ ਦਿਤੇ ਗਏ ਹਨ। ਦੂਜੇ ਪਾਸੇ ਜਿਨ੍ਹਾਂ ਸ਼ਰਧਾਲੂਆਂ ਨੂੰ ਵੀਜੇ ਨਹੀ ਦਿਤੇ ਗਏ ਉਹਨਾਂ ਲਈ ਦੁੱਖ ਹੈ।

ਉਹਨਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਉਹ ਪਾਕਿਸਤਾਨ ਜਾ ਚੁੱਕੇ ਹਨ ਪਰ ਇਸ ਵਾਰ ਉਹਨਾਂ ਨੂੰ ਵੀਜਾ ਨਹੀਂ ਦਿਤਾ ਗਿਆ ਜਿਸ ਦਾ ਉਹਨਾਂ ਨੂੰ ਦੁੱਖ ਹੈ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਵੀਜਾ ਪ੍ਰਣਾਲੀ ‘ਚ ਥੋੜ੍ਹੀ ਸਰਲ ਕੀਤੀ ਜਾਵੇ ਤਾਂਕਿ ਸ਼ਰਧਾਲੂਆਂ ਨੂੰ ਥੋੜ੍ਹੀ ਰਾਹਤ ਮਿਲ ਸਕੇ। ਪਾਕਿਸਤਾਨ ਜਾ ਰਹੇ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਉਹ ਅਪਣੇ ਧਾਰਮਿਕ ਦਰਸ਼ਨ ਕਰਨ ਜਾ ਰਹੇ ਹਨ ਉਹਨਾਂ ਦੀ ਦਿਲ ਦੀ ਇਛਾ ਪੂਰੀ ਹੋਈ ਹੈ।