ਨਿਰੰਕਾਰੀ ਭਵਨ 'ਤੇ ਹਮਲੇ ਮਗਰੋਂ ਸਿੱਖ ਨੌਜਵਾਨਾਂ ਦੀ ਫੜੋ-ਫੜੀ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਾਜਾਸਾਂਸੀ ਦੇ ਪਿੰਡ ਅਦਲੀਵਾਲ ਦੇ ਨਿਰੰਕਾਰੀ ਭਵਨ ਵਿਚ ਹੋਏ ਧਮਾਕੇ ਦੀ ਵਾਰਦਾਤ ਮਗਰੋਂ  ਸਿੱਖ ਨੌਜਵਾਨਾਂ 'ਤੇ ਕਹਿਰ ਢਹਿਣਾ ਸ਼ੁਰੂ ਹੋ ਗਿਆ..........

SSP Sangrur and other police officers while giving information about the captured person

ਤਰਨਤਾਰਨ : ਰਾਜਾਸਾਂਸੀ ਦੇ ਪਿੰਡ ਅਦਲੀਵਾਲ ਦੇ ਨਿਰੰਕਾਰੀ ਭਵਨ ਵਿਚ ਹੋਏ ਧਮਾਕੇ ਦੀ ਵਾਰਦਾਤ ਮਗਰੋਂ  ਸਿੱਖ ਨੌਜਵਾਨਾਂ 'ਤੇ ਕਹਿਰ ਢਹਿਣਾ ਸ਼ੁਰੂ ਹੋ ਗਿਆ ਹੈ। ਇਸ ਘਟਨਾ ਮਗਰੋਂ ਪੁਲਿਸ ਨੇ ਕੁੱਝ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਹੈ। ਪੁਲਿਸ ਨੇ ਸ਼ੱਕ ਵਜੋਂ ਪੁੱਛ-ਪੜਤਾਲ ਲਈ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਸਰਕਲ ਅਟਾਰੀ ਦੇ ਇੰਚਾਰਜ ਕੁਲਦੀਪ ਸਿੰਘ ਮੋਦੇ ਨੂੰ ਹਿਰਾਸਤ ਵਿਚ ਲਿਆ ਹੈ।

ਉਸ ਤੋਂ ਇਲਾਵਾ ਚੌਗਾਵਾਂ ਦੇ ਬਾਬਾ ਰਾਜਨ ਅਤੇ ਸਤਨਾਮ ਸਿੰਘ ਲੋਪੋਕੇ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਹੈ। ਕੁਲਦੀਪ ਸਿੰਘ ਮੋਦੇ ਨੂੰ ਅਜਨਾਲਾ ਤਹਿਸੀਲ ਦੈ ਪਿੰਡ ਟਪਿਆਲਾ ਵਿਖੇ ਧਰਨਾ ਦੇਣ ਕਾਰਨ ਸ਼ੱਕ ਦੇ ਆਧਾਰ 'ਤੇ ਹਿਰਾਸਤ ਵਿਚ ਲਿਆ ਗਿਆ ਹੈ। ਭਾਈ ਮੋਦੇ ਨੇ ਪਿੰਡ ਟਪਿਆਲਾ ਵਿਖੇ ਨਿਰੰਕਾਰੀ ਸਤਿਸੰਗ ਭਵਨ ਦੀ ਉਸਾਰੀ ਵਿਰੁਧ ਕਈ ਦਿਨ ਤਕ ਧਰਨਾ ਲਾਈ ਰਖਿਆ ਸੀ। ਪੁਲਿਸ ਇਸ ਮਾਮਲੇ ਨੂੰ ਉਸ ਸ਼ਾਂਤਮਈ ਧਰਨੇ ਨਾਲ ਜੋੜ ਕੇ ਵੇਖ ਰਹੀ ਹੈ।