ਟਰਾਈਡੈਂਟ ਗਰੁਪ ਦੇ ਚੇਅਰਮੈਨ ਰਾਜਿੰਦਰ ਗੁਪਤਾ ਨਾਲ ਦੁੱਖ ਦਾ ਪ੍ਰਗਟਾਵਾ
ਟਰਾਈਡੈਂਟ ਗਰੁਪ ਦੇ ਚੇਅਰਮੈਨ ਰਾਜਿੰਦਰ ਗੁਪਤਾ ਨਾਲ ਦੁੱਖ ਦਾ ਪ੍ਰਗਟਾਵਾ
ਬਰਨਾਲਾ, 19 ਨਵੰਬਰ (ਗਰੇਵਾਲ) : ਅੰਤਰਾਸ਼ਟਰੀ ਪੱਧਰ 'ਤੇ ਪ੍ਰਸਿੱਧ ਉਦਯੋਗਿਕ ਸੰਸਥਾ ਟਰਾਈਡੈਂਟ ਗਰੁਪ ਦੇ ਚੇਅਰਮੈਨ ਤੇ ਪੰਜਾਬ ਯੋਜਨਾ ਬੋਰਡ ਦੇ ਉਪ ਚੇਅਰਮੈਨ ਰਾਜਿੰਦਰ ਗੁਪਤਾ ਅਤੇ ਆਈ.ਓ.ਐਲ ਕੰਪਨੀ ਦੇ ਐਮ.ਡੀ ਵਰਿੰਦਰ ਗੁਪਤਾ ਦੇ ਪਿਤਾ ਸ਼੍ਰੀ ਨੌਹਰ ਚੰਦ ਗੁਪਤਾ ਦਾ ਦਿਹਾਂਤ 'ਤੇ ਸੂਬਾ ਮੀਤ ਪ੍ਰਧਾਨ ਕਾਂਗਰਸ ਦੇ ਸ. ਕੇਵਲ ਸਿੰਘ ਢਿੱਲੋਂ, ਡਿਪਟੀ ਕਮਿਸ਼ਨਰ ਤੇਜ਼ ਪ੍ਰਤਾਪ ਸਿੰਘ ਫੂਲਕਾ, ਐਸ.ਐਸ.ਪੀ ਬਰਨਾਲਾ ਸੰਦੀਪ ਗੋਇਲ, ਐਸ.ਪੀ ਬਰਨਾਲਾ ਸੁਖਦੇਵ ਸਿੰਘ ਵਿਰਕ, ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਕਰਨਇੰਦਰ ਸਿੰਘ ਢਿੱਲੋਂ, ਨਗਰ ਸੁਧਾਰ ਟਰੱਸਟ ਬਰਨਾਲਾ ਦੇ ਚੇਅਰਮੈਨ ਮੱਖਣ ਸ਼ਰਮਾ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਵਿੰਦਰ ਸਿੰਘ ਬੀਹਲਾ, ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ, ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ, ਸ਼੍ਰੋਮਣੀ ਅਕਾਲੀ ਦਲ ਹਲਕਾ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਬਾਬਾ ਟੇਕ ਸਿੰਘ ਧਨੌਲਾ, ਸੀਨੀਅਰ ਕਾਂਗਰਸੀ ਆਗੂ ਅਤੇ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਮਹੇਸ਼ ਕੁਮਾਰ ਲੋਟਾ, ਐਮ.ਸੀ ਕੁਲਦੀਪ ਧਰਮਾ, ਇੰਜ: ਗੁਰਜਿੰਦਰ ਸਿੰਘ ਸਿੱਧੂ, ਟਰਾਈਡੈਂਟ ਅਧਿਕਾਰੀ ਰੁਪਿੰਦਰ ਗੁਪਤਾ, ਅਨਿੱਲ ਗੁਪਤਾ, ਪਵਨ ਸਿੰਗਲਾ, ਆਈ.ਓ.ਐਲ ਅਧਿਕਾਰੀ ਬਸੰਤ ਸਿੰਘ ਸਮੇਤ ਵੱਡੀ ਗਿਣਤੀ ਰਾਜਨੀਤਕ, ਸਮਾਜਕ, ਵਪਾਰਕ ਸੰਸਥਾਵਾਂ ਦੇ ਨੁਮਾਇੰਦਿਆਂ ਵਲੋਂ ਸ੍ਰੀ ਰਾਜਿੰਦਰ ਗੁਪਤਾ ਅਤੇ ਸ੍ਰੀ ਵਰਿੰਦਰ ਗੁਪਤਾ ਨਾਲ ਦੁੱਖ ਸਾਂਝਾ ਕੀਤਾ ਗਿਆ।