6 ਸੂਚਨਾ ਤੇ ਲੋਕ ਸੰਪਰਕ ਅਫ਼ਸਰਾਂ ਦੇ ਤਬਾਦਲੇ ਤੇ ਨਿਯੁਕਤੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦਿੱਤੀ ਇਹ ਜਾਣਕਾਰੀ

CM Amrinder Singh

ਚੰਡੀਗੜ੍ਹ: ਪੰਜਾਬ ਸਰਕਾਰ ਨੇ ਅੱਜ ਇੱਕ ਹੁਕਮ ਜਾਰੀ ਕਰਦਿਆਂ 6 ਸੂਚਨਾ ਤੇ ਲੋਕ ਸੰਪਰਕ ਅਫ਼ਸਰਾਂ ਦੇ ਤਬਾਦਲੇ ਤੇ ਨਿਯੁਕਤੀਆਂ ਕੀਤੀਆਂ ਹਨ। ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ ਤਰੱਕੀ ਉਪਰੰਤ ਤਾਇਨਾਤੀ ਲਈ ਉਪਲੱਬਧ ਸੂਚਨਾ ਤੇ ਲੋਕ ਸੰਪਰਕ ਅਫ਼ਸਰ ਸ੍ਰੀ ਕੁਲਤਾਰ ਸਿੰਘ ਮੀਆਂਪੁਰੀ ਅਤੇ ਸ੍ਰੀ ਕੁਲਜੀਤ ਸਿੰਘ ਮੀਆਂਪੁਰੀ ਨੂੰ ਮੁੱਖ ਦਫ਼ਤਰ, ਚੰਡੀਗੜ, ਸ੍ਰੀ ਅਰੁਣ ਚੌਧਰੀ ਨੂੰ ਜ਼ਿਲਾ ਲੋਕ ਸੰਪਰਕ ਅਫ਼ਸਰ ਫਿਰੋਜ਼ਪੁਰ, ਸ੍ਰੀ ਰਾਮ ਲੁਭਾਇਆ ਨੂੰ ਜ਼ਿਲਾ ਲੋਕ ਸੰਪਰਕ ਅਫ਼ਸਰ ਪਠਾਨਕੋਟ ਤਾਇਨਾਤ ਕੀਤਾ ਗਿਆ ਹੈ।

ਬੁਲਾਰੇ ਅਨਸਾਰ ਸ੍ਰੀਮਤੀ ਰੁਚੀ ਕਾਲੜਾ ਨੂੰ ਜ਼ਿਲਾ ਲੋਕ ਸੰਪਰਕ ਅਫ਼ਸਰ ਐਸ.ਏ.ਐਸ. ਨਗਰ ਵਾਧੂ ਚਾਰਜ ਮੁੱਖ ਦਫ਼ਤਰ ਚੰਡੀਗੜ ਅਤੇ ਸ੍ਰੀ ਪ੍ਰੀਤ ਕੰਵਲ ਸਿੰਘ ਨੂੰ ਜ਼ਿਲਾ ਲੋਕ ਸੰਪਰਕ ਅਫ਼ਸਰ ਰੂਪਨਗਰ ਵਾਧੂ ਚਾਰਜ ਮੁੱਖ ਦਫ਼ਤਰ ਚੰਡੀਗੜ ਲਾਇਆ ਗਿਆ ਹੈ।