BJP ਆਗੂ ਨੇ ਲਾਏ AAP ਵਿਧਾਇਕ ਦੇ ਗੁੰਮਸ਼ੁਦਾ ਦੇ ਪੋਸਟਰ, ਭਗਵੰਤ ਮਾਨ ‘ਤੇ ਵੀ ਕਸਿਆ ਤੰਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਭਾਜਪਾ  ਦੇ ਸੀਨੀਅਰ ਆਗੂ ਵਿਨੀਤ ਜੋਸ਼ੀ ਨੇ ਖਰੜ ਵਿਧਾਨ ਸਭਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੰਵਰ ਸੰਧੂ ਦੇ ਗੁੰਮਸ਼ੁਦਗੀ ਦੇ ਪੋਸਟਰ ਲਗਾਏ| 

BJP leader

ਖਰੜ: ਪੰਜਾਬ ਭਾਜਪਾ  ਦੇ ਸੀਨੀਅਰ ਆਗੂ ਵਿਨੀਤ ਜੋਸ਼ੀ ਨੇ ਖਰੜ ਵਿਧਾਨ ਸਭਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੰਵਰ ਸੰਧੂ ਦੇ ਗੁੰਮਸ਼ੁਦਗੀ ਦੇ ਪੋਸਟਰ ਲਗਾਏ|  ਇਸ ਦੇ ਨਾਲ ਉਹਨਾਂ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੂੰ ਸਵਾਲ ਕੀਤਾ  ਕਿ  ਪੰਜ ਸਾਲ ਪਹਿਲਾਂ ਮਾਨ  ਚੋਣ ਪ੍ਰਚਾਰ ਦੌਰਾਨ ਗੀਤ ਗਾ ਕੇ ਵਿਧਾਇਕਾਂ ਖਿਲਾਫ ਪ੍ਰਚਾਰ ਕਰਦੇ ਸਨ ਤਾਂ ਹੁਣ ਖਰੜ ਵਿਚ ਪੰਜ ਸਾਲ ਤੋਂ ਗਾਇਬ ਉਹਨਾਂ ਦੀ ਪਾਰਟੀ  ਦੇ ਵਿਧਾਇਕ ਕੰਵਰ ਸੰਧੂ ਖਿਲਾਫ ਕਦੋਂ ਇਹ ਹੀ ਗੀਤ  ਗਾ ਕੇ ਪ੍ਰਚਾਰ ਕਰਨਗੇ| 

ਜੋਸ਼ੀ ਨਾਲ ਭਾਰਤੀ ਜਨਤਾ ਪਾਰਟੀ ਖਰੜ ਦੇ ਮੰਡਲ ਪ੍ਰਧਾਨ ਪਵਨ ਮਨੋਚਾ ਅਤੇ ਖਰੜ ਭਾਜਪਾ ਦੇ ਸੀਨੀਅਰ ਵਰਕਰ ਵੀ ਮੌਜੂਦ ਸਨ| ਜੋਸ਼ੀ ਨੇ ਕਿਹਾ ਕਿ ਚੋਣਾਂ ਜਿੱਤਣ ਤੋਂ ਬਾਅਦ ਵਿਧਾਇਕ ਕੰਵਰ ਸੰਧੂ ਨੇ ਇਕ ਵਾਰ ਵੀ ਖਰੜ ਵਾਸੀਆਂ ਨੂੰ ਮੂੰਹ ਨਹੀਂ ਦਿਖਾਇਆ।  ਪੰਜ ਸਾਲ ਵਿਚ ਪੰਜ ਵਾਰ ਵੀ ਖਰੜ ਆ ਕੇ ਖਰੜ ਦੇ ਲੋਕਾਂ ਦੀਆਂ ਸਮਸਿਆਵਾਂ ਨੂੰ ਹੱਲ ਕਰਣ ਦੀ ਕੋਸ਼ਿਸ਼ ਨਹੀਂ ਕੀਤੀ|  ਖਰੜ ਵਿਧਾਨ ਸਭਾ ਨੂੰ ਲਾਵਾਰਿਸ ਛੱਡ ਦਿੱਤਾ| 

ਜੋਸ਼ੀ ਨੇ ਕਿਹਾ ਕਿ ਖਰੜ, ਕੁਰਾਲੀ, ਨਵਾਂਗਾਓਂ ਆਦਿ ਸਭ ਇਲਾਕਿਆਂ ਵਿਚ ਲੋਕ ਪਾਣੀ , ਸੀਵਰੇਜ , ਸਟਰੀਟ ਲਾਈਟ ਆਦਿ ਸਮੱਸਿਆਵਾਂ ਨਾਲ ਜੂਝ ਰਹੇ ਹਨ , ਕੰਵਰ ਸੰਧੂ ਨੇ ਇੱਕ ਵਾਰ ਵੀ ਉਹਨਾਂ ਦੀ ਸਮੱਸਿਆ ਸੁਲਝਾਉਣ ਦੀ ਕੋਸ਼ਿਸ਼ ਨਹੀਂ ਕੀਤੀ | ਮੀਂਹ  ਦੇ ਮੌਸਮ ਵਿਚ ਤਾਂ ਸੜਕਾਂ ਬਰਸਾਤੀ ਨਾਲੀਆਂ ਦਾ ਰੂਪ ਲੈ ਲੈਂਦੀਆਂ ਹਨ | ਖਰੜ ਸ਼ਹਿਰ ਵਿਚ ਕਈ ਇਲਾਕਿਆਂ ਵਿਚ ਪਾਣੀ ਅਤੇ ਬਿਜਲੀ ਇਕ-ਇਕ ਮਹੀਨਾ ਨਹੀਂ ਆਉਂਦਾ| 

ਜੋਸ਼ੀ ਨੇ ਅੱਗੇ ਕਿਹਾ ਦੀ ਨਵਾਂਗਾਓਂ  ਵਿਚ ਤਾਂ ਮੀਂਹ ਤੋਂ ਬਾਅਦ ਗਲੀਆਂ ਵਿਚ ਪਾਣੀ ਜਮਾਂ ਰਹਿੰਦਾ ਹੈ ,  ਮੱਖੀ ਮੱਛਰ ਆਦਿ ਦੀ ਭਰਮਾਰ ਹੀ ਜਾਂਦੀ ਹੈ। ਜੋਸ਼ੀ ਅਤੇ ਮਨੋਚਾ ਨੇ ਅਖੀਰ ਵਿਚ ਕਿਹਾ ਦੀ ਜੋ ਵਿਅਕਤੀ ਗੁੰਮਸ਼ੁਦਾ ਵਿਧਾਇਕ ਕੰਵਰ  ਸੰਧੂ ਦਾ ਪਤਾ ਦੇਵੇਗਾ ਉਸ ਨੂੰ ਸਨਮਾਨਿਤ  ਕੀਤਾ ਜਾਵੇਗਾ।