Army Jawan Death: ਲਾਂਸ ਨਾਇਕ ਗੁਰਨਾਮ ਸਿੰਘ ਦੀ ਪੂਨੇ ਵਿਖੇ ਡਿਊਟੀ ਦੌਰਾਨ ਅਚਾਨਕ ਮੌਤ
ਗੁਰਨਾਮ ਸਿੰਘ ਪਿਛਲੇ 3/4 ਮਹੀਨੇ ਪਹਿਲਾਂ ਮੇਰਠ ਤੋ ਬਦਲੀ ਹੋਣ ਕਾਰਨ ਪੂਨੇ ਵਿਚ ਡਿਊਟੀ ’ਤੇ ਸੇਵਾਵਾਂ ਨਿਭਾਉਣ ਲਈ ਗਿਆ ਸੀ
Army Jawan Death News: ਗੜ੍ਹਦੀਵਾਲਾ ਦੇ ਨੇੜਲੇ ਪਿੰਡ ਡੱਫਰ ਦੇ ਜੰਮਪਲ ਆਰਮੀ ਟਰੇਨਿੰਗ ਸੈਟਰ ਬਟਾਲੀਅਨ -2 ਬੰਬੇ ਇੰਜੀਨੀਅਰ ਗਰੁੱਪ ਸੈਂਟਰ ਪੂਨੇ ਵਿਖੇ ਤਾਇਨਾਤ ਲਾਂਸ ਨਾਇਕ ਗੁਰਨਾਮ ਸਿੰਘ (36) ਪੁੱਤਰ ਸੁਰਿੰਦਰ ਸਿੰਘ ਦੀ ਡਿਊਟੀ ਦੌਰਾਨ ਅਚਨਚੇਤ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ।
ਇਸ ਸਬੰਧੀ ਮ੍ਰਿਤਕ ਗੁਰਨਾਮ ਸਿੰਘ ਦੇ ਵੱਡੇ ਭਰਾ ਆਰਮੀ ਵਿਚ ਅੰਮ੍ਰਿਤਸਰ ਵਿਖੇ ਤਾਇਨਾਤ ਹੌਲਦਾਰ ਸਤਨਾਮ ਸਿੰਘ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ 2008 ਵਿਚ ਉਕਤ ਬਟਾਲੀਅਨ ਵਿਚ ਭਰਤੀ ਹੋਇਆ ਸੀ। ਪਿਛਲੇ 3/4 ਮਹੀਨੇ ਪਹਿਲਾਂ ਮੇਰਠ ਤੋ ਬਦਲੀ ਹੋਣ ਕਾਰਨ ਪੂਨੇ ਵਿਚ ਡਿਊਟੀ ’ਤੇ ਸੇਵਾਵਾਂ ਨਿਭਾਉਣ ਲਈ ਗਿਆ ਸੀ, ਜਿਸ ਦੀ ਬੀਤੇ ਕਲ ਕਰੀਬ 10 ਵਜੇ ਡਿਊਟੀ ਦੌਰਾਨ ਅਚਨਚੇਤ ਮੌਤ ਹੋ ਗਈ।
ਜਿਸ ਦੀ ਮ੍ਰਿਤਕ ਦੇਹ ਲੈਣ ਲਈ ਪੂਨੇ ਨੂੰ ਰਵਾਨਾ ਹੋ ਗਏ, ਜਿਸ ਦੀ ਮ੍ਰਿਤਕ ਦੇਹ ਦਾ ਅੰਤਮ ਸਸਕਾਰ ਹਵਾਈ ਜਹਾਜ਼ ਰਾਹੀਂ ਲਿਆਕੇ ਭਲਕੇ ਜੱਦੀ ਪਿੰਡ ਡੱਫ਼ਰ ਵਿਖੇ ਕੀਤਾ ਜਾਵੇਗਾ। ਇਸ ਮੌਕੇ ਮ੍ਰਿਤਕ ਦੀ ਪਤਨੀ ਸੰਦੀਪ ਕੌਰ, ਪਿਤਾ ਸੁਰਿੰਦਰ ਸਿੰਘ ਤੇ ਮਾਤਾ ਬਲਵੰਤ ਕੌਰ ਦਾ ਵਿਰਲਾਪ ਵੇਖਿਆ ਨਹੀਂ ਜਾ ਰਿਹਾ। ਇਸ ਮੌਕੇ ਉਕਤ ਫੌਜੀ ਜਵਾਨ ਦੀ ਮੌਤ ਦੀ ਖਬਰ ਸੁਣਦਿਆਂ ਪੂਰੇ ਪਿੰਡ ਵਿਚ ਤੇ ਇਲਾਕੇ ’ਚ ਮਾਤਮ ਛਾ ਗਿਆ।
(For more news apart from Army Jawan Death News, stay tuned to Rozana Spokesman)