Moga News : ਮੋਗਾ ਦੀ ਧੀ ਕੈਨੇਡੀਅਨ ਪੁਲਿਸ ‘ਚ ਹੋਈ ਭਰਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Moga News : ਕੈਨੇਡਾ ਦੇ ਸ਼ਹਿਰ ਵੈਨਕੁਵਰ ‘ਚ ਰਹਿਣ ਵਾਲੀ ਪਰਦੀਪ ਕੌਰ ਧਾਲੀਵਾਲ

ਪਰਦੀਪ ਕੌਰ ਧਾਲੀਵਾਲ

Moga News : ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਨਿਹਾਲ ਸਿੰਘ ਵਾਲਾ ਦੀ ਧੀ ਕੈਨੇਡੀਅਨ ਪੁਲਿਸ ’ਚ ਭਰਤੀ ਹੋਈ ਹੈ। ਕੈਨੇਡਾ ਦੇ ਸ਼ਹਿਰ ਵੈਨਕੁਵਰ ‘ਚ ਰਹਿਣ ਵਾਲੀ ਪਰਦੀਪ ਕੌਰ ਧਾਲੀਵਾਲ ਸਪੁੱਤਰੀ ਰੋਮੀ ਧਾਲੀਵਾਲ ਕੈਨੇਡਾ ਦੀ ਹੀ ਜੰਮਪਲ ਹੈ। ਇਸ ਮੌਕੇ ਪਰਦੀਪ ਕੌਰ ਧਾਲੀਵਾਲ ਦੇ ਚਾਚਾ ਪ੍ਰਸਿੱਧ ਕਮੇਡੀਅਨ ਭਾਨਾ ਭਗੌੜਾ ਨੇ ਦੱਸਿਆ ਕਿ ਸਾਡੀ ਬੇਟੀ ਪਰਦੀਪ ਕੌਰ ਨੇ ਸਖ਼ਤ ਮਿਹਨਤ ਤੇ ਲਗਨ ਸਦਕਾ ਇਹ ਮੁਕਾਮ ਹਾਸਿਲ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਪਰਦੀਪ ਦੇ ਇਸ ਪ੍ਰਾਪਤੀ ਨਾਲ ਪੂਰੇ ਪਰਿਵਾਰ ਨੂੰ ਮਾਣ ਹਾਸਿਲ ਹੋਇਆ ਹੈ, ਉਥੇ ਪੂਰਾ ਨਿਹਾਲ ਸਿੰਘ ਵਾਲਾ ਇਲਾਕੇ ਲਈ ਮਾਣ ਵਾਲੀ ਗੱਲ ਹੈ।

(For more news apart from  Moga's daughter joined the Canadian police News in Punjabi, stay tuned to Rozana Spokesman)