Punjab By-Elections 2024 Voting Day Live Updates: ਡਿੰਪੀ ਢਿੱਲੋਂ ਨੇ ਭੁਗਤਾਈ ਵੋਟ, ਗਿੱਦੜਬਾਹਾ ਤੋਂ ਲੜ ਰਹੇ ਚੋਣ
2 ਸੰਸਦ ਮੈਂਬਰਾਂ ਦੀਆਂ ਪਤਨੀਆਂ ਸਮੇਤ 45 ਉਮੀਦਵਾਰ ਮੈਦਾਨ ਵਿੱਚ
ਡਿੰਪੀ ਢਿੱਲੋਂ ਨੇ ਭੁਗਤਾਈ ਵੋਟ
ਗਿੱਦੜਬਾਹਾ ਤੋਂ ਲੜ ਰਹੇ ਚੋਣ
'ਮੈਂ ਤਾਂ ਕਾਂਗਰਸੀਆਂ ਦੀ ਸ਼ਰਾਬ ਫੜੀ ਤੇ ਰਾਤ ਪੈਸੇ ਵੀ ਵੰਡ ਦੇ ਸੀ ਉਹ ਵੀ ਫੜੇ', ਉਮੀਦਵਾਰ ਗੁਰਦੀਪ ਰੰਧਾਵਾ ਨੇ ਪਿੰਡ 'ਚ ਭੁਗਤਾਈ ਵੋਟ
ਰਾਜ ਕੁਮਾਰ ਚੱਬੇਵਾਲ ਲੈ ਰਹੇ ਬੂਥਾਂ ਦਾ ਜਾਇਜ਼ਾ, ਪੁੱਤ Ishaan Chabbewal ਚੋਣ ਮੈਦਾਨ 'ਚ
ਪੰਜਾਬ ਜ਼ਿਮਨੀ ਚੋਣਾਂ 2024
ਚਾਰ ਹਲਕਿਆਂ ਵਿਚ ਵੋਟਿੰਗ ਜਾਰੀ
ਸਵੇਰੇ 11 ਵਜੇ ਤੱਕ ਕੁੱਲ 20.76 ਫ਼ੀਸਦ ਹੋਈ ਵੋਟਿੰਗ
ਗਿੱਦੜਬਾਹਾ 35 ਫ਼ੀਸਦ
ਡੇਰਾ ਬਾਬਾ ਨਾਨਕ 19.4 ਫ਼ੀਸਦ
ਬਰਨਾਲਾ 16.1 ਫ਼ੀਸਦ
ਚੱਬੇਵਾਲ 12.71 ਫ਼ੀਸਦ
ਲਾੜੇ ਨੇ ਨਿਭਾਈ ਆਪਣੀ ਜ਼ਿੰਮੇਵਾਰੀ
ਬਰਾਤ ਲਿਜਾਣ ਤੋਂ ਪਹਿਲਾਂ ਲਾੜੇ ਜਰਮਨਜੀਤ ਸਿੰਘ ਨੇ ਭੁਗਤਾਈ ਆਪਣੀ ਵੋਟ
ਗਿੱਦੜਬਾਹਾ ਜ਼ਿਮਨੀ ਚੋਣ ਵਿਚਾਲੇ ਦਿਲਚਸਪ ਤਸਵੀਰ
ਅੰਮ੍ਰਿਤਾ ਵੜਿੰਗ ਤੇ ਡਿੰਪੀ ਢਿੱਲੋਂ ਨੇ ਹੱਥ ਜੋੜ ਕੇ ਇਕ ਦੂਜੇ ਨੂੰ ਬੁਲਾਈ ਸਤਿ ਸ੍ਰੀ ਅਕਾਲ
ਡੇਰਾ ਬਾਬਾ ਨਾਨਕ 'ਚ ਬੂਥਾਂ ਬਾਹਰ ਕਿਉਂ ਪਿਆ ਪੰਗਾ, ਕਿਹੜੇ ਗੈਂਗਸਟਰਾਂ ਦਾ ਰੋਲ ?, ਪੁਲਿਸ ਦਾ ਪਹਿਲਾ ਬਿਆਨ ਆਇਆ ਸਾਹਮਣੇ
'ਮੈਂ ਤਾਂ ਕੱਲਾ ਸੀ ਮੇਰੇ ਲਈ ਇਹ ਹਫ਼ਤਾ ਬਹੁਤ ਵਧੀਆ ਸੀ', ਆਜ਼ਾਦ ਉਮੀਦਵਾਰ ਗੁਰਦੀਪ ਬਾਠ ਨੇ ਜਿੱਤ ਦਾ ਕੀਤਾ ਦਾਅਵਾ, ਵਿਰੋਧੀਆਂ ਨੂੰ ਲੈ ਕੇ ਵੀ ਬੋਲੇ
ਡੇਰਾ ਬਾਬਾ ਨਾਨਕ ਤੋਂ ‘ਆਪ’ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਨੇ ਪਰਿਵਾਰ ਸਮੇਤ ਭੁਗਤਾਈ ਵੋਟ
ਉਮੀਦਵਾਰ ਅੰਮ੍ਰਿਤਾ ਵੜਿੰਗ ਤੇ ਡਿੰਪੀ ਢਿੱਲੋਂ ਦਾ ਗੁਰਦੁਆਰਾ ਸਾਹਿਬ ਬਾਹਰ ਹੋਇਆ ਮੇਲ, ਹੱਥ ਜੋੜ ਕੇ ਬੁਲਾਇਆ, ਚੋਣਾਂ ਵਿਚਾਲੇ ਇੱਕ ਵਧੀਆ ਤਸਵੀਰ, ਵੇਖੋ LIVE
ਬਰਨਾਲਾ 'ਚ 75 ਸਾਲਾ ਬਜ਼ੁਰਗ ਬਾਪੂ ਜਸਵੰਤ ਸਿੰਘ ਨੇ ਭੁਗਤਾਈ ਵੋਟ
ਬਰਨਾਲਾ ਤੋਂ ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਬਾਠ ਨੇ ਆਪਣੇ ਪਰਿਵਾਰ ਸਮੇਤ ਭੁਗਤਾਈ ਵੋਟ
ਡੇਰਾ ਬਾਬਾ ਨਾਨਕ ਤੋਂ ਕਾਂਗਰਸੀ ਉਮੀਦਵਾਰ ਜਤਿੰਦਰ ਕੌਰ ਰੰਧਾਵਾ ਨੇ ਭੁਗਤਾਈ ਵੋਟ
ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਭੁਗਤਾਈ ਵੋਟ
ਵੋਟ ਪਾਉਣ ਪਹੁੰਚੇ ਇਸ਼ਾਂਕ ਚੱਬੇਵਾਲ, ਦੇਖੋ Exclusive ਇੰਟਰਵਿਊ, ਜੇ MLA ਬਣੇ ਪਹਿਲਾ ਕਿਹੜੇ ਕਰਨਗੇ ਕੰਮ ?
ਡੇਰਾ ਬਾਬਾ ਨਾਨਕ 'ਚ ਝੜਪ ਦੌਰਾਨ ਕੁਰਸੀਆਂ ਡਾਹ ਕੇ ਆਹਮੋ- ਸਾਹਮਣੇ ਬੈਠੇ Sukhjinder Randhawa ਤੇ ਗੁਰਦੀਪ ਸਿੰਘ ਰੰਧਾਵਾ, ਵਰਕਰਾਂ ਦਾ ਹੋ ਗਿਆ ਇਕੱਠ, ਦੇਖੋ ਤਸਵੀਰਾਂ Live
ਡੇਰਾ ਬਾਬਾ ਨਾਨਕ 'ਚ ਬੂਥ ਬਾਹਰ ਫੋਰਸ ਤੈਨਾਤ, ਮੌਕੇ 'ਤੇ ਵਰਕਰਾਂ ਦਾ ਵੀ ਹੋਇਆ ਇਕੱਠ, ਵੇਖੋ LIVE
ਡੇਰਾ ਬਾਬਾ ਨਾਨਕ 'ਚ ਵੋਟਿੰਗ ਜਾਰੀ
ਸਵੇਰੇ 9 ਵਜੇ ਤੱਕ 9.7 ਫ਼ੀਸਦ ਹੋਈ ਵੋਟਿੰਗ
ਗਿੱਦੜਬਾਹਾ ਜ਼ਿਮਨੀ ਚੋਣ
ਪਿੰਡ ਭੂੰਦੜ ਪਹੁੰਚੇ ਮਨਪ੍ਰੀਤ ਬਾਦਲ
ਵੋਟਿੰਗ ਮੌਕੇ ਬੂਥ 'ਤੇ ਪਹੁੰਚੇ
ਪਿੰਡ ਭੂੰਦੜ ਵਾਸੀਆਂ ਨੂੰ ਮਿਲੇ
ਡੇਰਾ ਬਾਬਾ ਨਾਨਕ ਸੀਟ 'ਤੇ ਡੇਰਾ ਪਠਾਣਾਂ ਦੇ ਪੋਲਿੰਗ ਬੂਥ 'ਤੇ ਕਾਂਗਰਸ ਅਤੇ 'ਆਪ' ਸਮਰਥਕਾਂ ਵਿਚਾਲੇ ਝੜਪ ਹੋ ਗਈ ਹੈ। ਵੋਟਿੰਗ ਨੂੰ ਲੈ ਕੇ ਦੋਵੇਂ ਆਪਸ 'ਚ ਭਿੜ ਗਏ। ਫਿਲਹਾਲ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ। ਮਾਮਲਾ ਹੁਣ ਸ਼ਾਂਤ ਹੈ।
ਗਿੱਦੜਬਾਹਾ ਜ਼ਿਮਨੀ ਚੋਣਾਂ ਲਈ ਵੋਟਰਾਂ 'ਚ ਭਾਰੀ ਉਤਸ਼ਾਹ
ਸਵੇਰੇ ਹੀ ਵੋਟਰਾਂ ਦੀਆਂ ਲੱਗੀਆਂ ਲੰਮੀਆਂ ਕਤਾਰਾਂ
ਬਰਨਾਲਾ ਤੋਂ ਭਾਜਪਾ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਪਰਿਵਾਰ ਸਮੇਤ ਭੁਗਤਾਈ ਵੋਟ
ਗਿੱਦੜਬਾਹਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਆਪਣੀ ਮਾਂ ਦਾ ਲਿਆ ਆਸ਼ੀਰਵਾਦ
ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਆਪਣੀ ਪਤਨੀ ਨਾਲ ਭੁਗਤਾਈ ਵੋਟ
ਸਭ ਤੋਂ ਹੋਟ ਸੀਟ ਗਿੱਦੜਬਾਹਾ 'ਚ ਵੀ ਵੋਟਿੰਗ ਸ਼ੁਰੂ, ਬੂਥਾਂ 'ਤੇ ਉਮੀਦਵਾਰ ਵੀ ਪਹੁੰਚ ਰਹੇ
ਵਕਾਰ ਦਾ ਸਵਾਲ ਇਹ ਸੀਟ, ਦੇਖੋ ਗਰਾਉਂਡ ਜ਼ੀਰੋ ਤੋਂ LIVE
ਦੰਗਲ ਚੱਬੇਵਾਲ ਜ਼ਿਮਨੀ ਚੋਣ ਦਾ, ਵੱਡੀ ਗਿਣਤੀ 'ਚ ਲੋਕ ਪਹੁੰਚ ਰਹੇ ਵੋਟ ਪਾਉਣ!
ਵੇਖੋ ਚੱਬੇਵਾਲ ਤੋਂ ਰੋਜ਼ਾਨਾ ਸਪੋਕਸਮੈਨ ਦੀ ਗ੍ਰਾਊਂਡ ਜ਼ੀਰੋ ਤੋਂ ਰਿਪੋਰਟ
ਡੇਰਾ ਬਾਬਾ ਨਾਨਕ ਦੇ ਕਾਂਗਰਸੀ ਉਮੀਦਵਾਰ ਜਤਿੰਦਰ ਕੌਰ ਤੜਕੇ ਤੜਕੇ ਰਸੋਈ 'ਚ ਬਣਾ ਰਹੇ ਖਾਣਾ
ਵੋਟ ਪਾਉਣ ਲਈ ਤਿਆਰੀ, ਜਿੱਤ ਦਾ ਵੀ ਕੀਤਾ ਦਾਅਵਾ, ਵੇੇਖੋ LIVE
ਅੰਮ੍ਰਿਤਾ ਵੜਿੰਗ ਤੇ ਰਾਜਾ ਵੜਿੰਗ ਨੇ ਲਿਆ ਗੁਰੂ ਦਾ ਆਸ਼ੀਰਵਾਦ
ਗਿੱਦੜਬਾਹਾ ਤੋਂ ਚੋਣ ਲੜ ਰਹੇ ਵੜਿੰਗ
ਬਰਨਾਲਾ ਤੋਂ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਢਿੱਲੋਂ ਪਰਿਵਾਰ ਸਮੇਤ ਭੁਗਤਾਈ ਵੋਟ
ਪਿੰਡ ਡੇਰਾ ਪਠਾਣਾ
ਡੇਰਾ ਬਾਬਾ ਨਾਨਕ ’ਚ ਗਰਮਾਇਆ ਮਾਹੌਲ
ਕਾਂਗਰਸੀ ਵਰਕਰ ਨਾਲ ਕੀਤੀ ਗਈ ਕੁੱਟਮਾਰ!
MP ਸੁਖਜਿੰਦਰ ਸਿੰਘ ਰੰਧਾਵਾ ਵੀ ਮੌਕੇ ’ਤੇ ਪਹੁੰਚੇ
Punjab By-Elections 2024 Voting Day Live Updates news: ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਲਈ ਅੱਜ ਵੋਟਿੰਗ ਹੋ ਰਹੀ ਹੈ। ਇਨ੍ਹਾਂ ਸੀਟਾਂ ਵਿੱਚ ਬਰਨਾਲਾ, ਡੇਰਾ ਬਾਬਾ ਨਾਨਕ, ਚੱਬੇਵਾਲ ਅਤੇ ਗਿੱਦੜਬਾਹਾ ਸੀਟਾਂ ਸ਼ਾਮਲ ਹਨ। ਇੱਥੇ ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਹੈ। ਉਂਜ, ਠੰਢ ਕਾਰਨ ਸਵੇਰੇ ਵੋਟਰ ਘੱਟ ਹੀ ਨਿਕਲ ਰਹੇ ਹਨ। ਇਹ ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ।
ਨਿਰਪੱਖ ਅਤੇ ਸੁਰੱਖਿਅਤ ਵੋਟਿੰਗ ਨੂੰ ਯਕੀਨੀ ਬਣਾਉਣ ਲਈ ਸੁਰੱਖਿਆ ਨੂੰ ਮਜ਼ਬੂਤ ਕੀਤਾ ਗਿਆ ਹੈ। ਜ਼ਿਮਨੀ ਚੋਣ 'ਚ ਸਾਰੀਆਂ ਚਾਰ ਸੀਟਾਂ 'ਤੇ ਕਰੀਬ 7 ਲੱਖ ਵੋਟਰ ਆਪਣੀ ਵੋਟ ਪਾਉਣਗੇ। ਇਸ ਦੇ ਲਈ 831 ਪੋਲਿੰਗ ਬੂਥ ਬਣਾਏ ਗਏ ਹਨ। ਸਾਰੀਆਂ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਸਮੇਤ ਕੁੱਲ 45 ਉਮੀਦਵਾਰ ਮੈਦਾਨ ਵਿੱਚ ਹਨ।
ਸੁਰੱਖਿਆ ਲਈ ਚਾਰੇ ਸਰਕਲਾਂ ਵਿੱਚ ਅਰਧ ਸੈਨਿਕ ਬਲਾਂ ਦੀਆਂ 17 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਪੰਜਾਬ ਪੁਲਿਸ ਦੇ 6 ਹਜ਼ਾਰ ਦੇ ਕਰੀਬ ਜਵਾਨ ਵੀ ਮੋਰਚੇ 'ਤੇ ਤਾਇਨਾਤ ਹਨ। ਸਾਰੇ ਬੂਥਾਂ 'ਤੇ ਲਾਈਵ ਵੈਬ ਕਾਸਟਿੰਗ ਵੀ ਹੋ ਰਹੀ ਹੈ।
ਪੰਜਾਬ ਦੀ ਗਰਮ ਖਿਆਲੀ ਸੀਟ ਗਿੱਦੜਬਾਹਾ ਤੋਂ ਚੋਣ ਲੜ ਰਹੇ ਕਈ ਉਮੀਦਵਾਰ ਆਪਣੇ ਹੱਕ ਵਿੱਚ ਵੋਟ ਨਹੀਂ ਪਾ ਸਕਣਗੇ। ਕਿਉਂਕਿ, ਉਨ੍ਹਾਂ ਦੀਆਂ ਵੋਟਾਂ ਦੂਜੇ ਹਲਕਿਆਂ ਵਿੱਚ ਹਨ। ਭਾਜਪਾ ਉਮੀਦਵਾਰ, ਸਾਬਕਾ ਵਿਧਾਇਕ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਵੋਟ ਲੰਬੀ ਹਲਕੇ ਵਿਚ ਹੈ। ਜਦੋਂਕਿ ਕਾਂਗਰਸੀ ਉਮੀਦਵਾਰ ਅੰਮ੍ਰਿਤਾ ਵੜਿੰਗ ਦੀ ਵੋਟ ਸ੍ਰੀ ਮੁਕਤਸਰ ਸਾਹਿਬ ਵਿੱਚ ਹੈ।