Amritsar ’ਚ 2026 ਤੋਂ ਪ੍ਰਧਾਨ ਮੰਤਰੀ ਈ-ਬੱਸ ਸੇਵਾ ਯੋਜਨਾ ਤਹਿਤ ਸ਼ੁਰੂ ਹੋਵੇਗੀ ਈ-ਬੱਸ ਸੇਵਾ
ਈ-ਬੱਸਾਂ ਲਈ 3.63 ਕਰੋੜ ਰੁਪਏ ਦੀ ਲਾਗਤ ਨਾਲ ਬੁਨਿਆਦੀ ਢਾਂਚਾ ਹੋਵੇਗਾ ਤਿਆਰ
ਅੰਮ੍ਰਿਤਸਰ : ਅੰਮ੍ਰਿਤਸਰ ਨੇ ਸ਼ਹਿਰ ’ਚ ਜਨਤਕ ਆਵਾਜਾਈ ਨੂੰ ਆਧੁਨਿਕ ਬਣਾਉਣ ਅਤੇ ਸੁਚਾਰੂ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ । ਪ੍ਰਧਾਨ ਮੰਤਰੀ ਈ-ਬੱਸ ਸੇਵਾ ਯੋਜਨਾ ਦੇ ਤਹਿਤ ਅਗਲੇ ਸਾਲ ਤੋਂ ਸ਼ਹਿਰ ਦੀਆਂ ਸੜਕਾਂ 'ਤੇ 100 ਨਵੀਆਂ ਇਲੈਕਟ੍ਰਿਕ ਬੱਸਾਂ ਚਲਾਈਆਂ ਜਾਣਗੀਆਂ । ਪੰਜਾਬ ਬਜਟ 2025 ’ਚ ਵੀ ਇਸ ਦਾ ਐਲਾਨ ਹੋ ਚੁੱਕਿਆ ਹੈ ਅਤੇ ਹੁਣ ਇਸ ਯੋਜਨਾ ਨੂੰ ਰੂਪ ਦੇਣਾ ਸ਼ੁਰੂ ਕਰ ਦਿੱਤਾ ਗਿਆ ਹੈ।
ਨਗਰ ਨਿਗਮ ਨੇ ਇਸ ਯੋਜਨਾ ਨੂੰ ਅਸਲ ਰੂਪ ਦੇਣ ਦੇ ਲਈ ਜ਼ਰੂਰੀ ਜ਼ਮੀਨ ਚੋਣ ਪ੍ਰਕਿਰਿਆ ਪੂਰੀ ਕਰ ਲਈ ਹੈ। ਅਧਿਕਾਰੀਆਂ ਅਨੁਸਾਰ ਈ-ਬੱਸ ਲਈ ਬੁਨਿਆਦੀ ਢਾਂਚਾ ਕੁੱਲ 3.63 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਤ ਕੀਤਾ ਜਾਵੇਗਾ। ਜਿਸ ਵਿਚ ਬੱਸ ਡਿਪੂ, ਚਾਰਜਿੰਗ ਸਟੇਸ਼ਨ ਅਤੇ ਰੱਖ-ਰਖਾਅ ਸਹੂਲਤਾਂ ਸ਼ਾਮਲ ਹਨ। ਯੋਜਨਾ ਦਾ ਉਦੇਸ਼ ਜਨਤਕ ਆਵਾਜਾਈ ਨੂੰ ਵਧੇਰੇ ਵਾਤਾਵਰਣ ਅਨੁਕੂਲ ਅਤੇ ਆਧੁਨਿਕ ਬਣਾਉਣਾ ਹੈ।
ਅੰਮ੍ਰਿਤਸਰ ਦੇ ਮੇਅਰ ਮੋਤੀ ਭਾਟੀਆ ਅਤੇ ਨਿਗਮ ਅਧਿਕਾਰੀਆਂ ਦੇ ਅਨੁਸਾਰ ਸ਼ਹਿਰ ਦੇ ਕਈ ਮਾਰਗਾਂ ’ਤੇ ਚੱਲ ਰਹੀਆਂ ਡੀਜਲ ਬੱਸਾਂ ਦੀ ਜਗ੍ਹਾ ਈ-ਬੱਸਾਂ ਚਲਾਈਆਂ ਜਾਣਗੀਆਂ ਤਾਂ ਕਿ ਪ੍ਰਦੂਸ਼ਣ ਘਟੇ ਅਤੇ ਯਾਤਰੀਆਂ ਨੂੰ ਵਧੀਆ ਸਹੂਲਤ ਮਿਲੇ।