ਸ੍ਰੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਪਿਓ-ਧੀ ਦੀ ਹਾਦਸੇ ਵਿਚ ਮੌਤ
ਪਤਨੀ ਤੇ ਪੁੱਤ ਹੋਏ ਗੰਭੀਰ, ਜ਼ਖ਼ਮੀ ਟਿੱਪਰ ਨਾਲ ਟੱਕਰ ਵੱਜਣ ਕਾਰਨ ਗੱਡੀ ਦਾ ਵਿਗੜਿਆ ਸੰਤੁਲਨ
Gurdaspur Accident News in punjabi
Gurdaspur Accident News in punjabi: ਗੁਰਦਾਸਪੁਰ ਵਿਖੇ ਬੇਹੱਦ ਹੀ ਦਰਦਨਾਕ ਹਾਦਸਾ ਵਾਪਰ ਗਿਆ। ਇਥੇ ਇਕ ਪਿਤਾ ਤੇ ਉਸ ਦੀ 3 ਸਾਲਾ ਬੱਚੀ ਦੀ ਹਾਦਸੇ ਵਿਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਕ ਪ੍ਰਵਾਰ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਵਾਪਸ ਮੁਕੇਰੀਆਂ ਆ ਰਿਹਾ ਸੀ ਕਿ ਰਸਤੇ ਵਿਚ ਟਿੱਪਰ ਦੀ ਟੱਕਰ ਵੱਜਣ ਕਾਰਨ ਗੱਡੀ ਦਾ ਸੰਤੁਲਨ ਵਿਗੜ ਗਿਆ ਤੇ ਕਾਰ ਇਕ ਪਾਣੀ ਨਾਲ ਭਰੇ ਟੋਏ ਵਿਚ ਡਿੱਗ ਗਈ।
ਆਸਪਾਸ ਦੇ ਲੋਕਾਂ ਨੇ ਟਰੈਕਟਰ ਦੀ ਮਦਦ ਨਾਲ ਗੱਡੀ ਨੂੰ ਪਾਣੀ ਵਿਚੋਂ ਬਾਹਰ ਕੱਢਿਆ ਪਰ ਉਦੋਂ ਤੱਕ ਪਾਣੀ ਵਿਚ ਡੁੱਬਣ ਕਾਰਨ ਨੌਜਵਾਨ ਪ੍ਰਭਜੋਤ ਸਿੰਘ ਅਤੇ ਉਹਨਾਂ ਦੀ ਤਿੰਨ ਸਾਲ ਦੀ ਬੇਟੀ ਰਹਿਮਤ ਕੌਰ ਦੀ ਮੌਤ ਹੋ ਚੁੱਕੀ ਸੀ। ਜਦਕਿ ਬੇਟਾ ਅਤੇ ਪਤਨੀ ਗੰਭੀਰ ਜਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਮ੍ਰਿਤਕ ਮੁਕੇਰੀਆਂ ਦੇ ਪਿੰਡ ਬਧੂਪੁਰ ਨਾਲ ਸਬੰਧਿਤ ਸਨ।