Ferozepur ਦੇ ਆਰ. ਐਸ. ਐਸ. ਆਗੂ ਦੇ ਪੋਤੇ ਦੇ ਕਤਲ ਮਾਮਲੇ ’ਚ ਪੁਲਿਸ ਨੇ ਮੁੱਖ ਸਰਗਨੇ ਦਾ ਕੀਤਾ ਐਨਕਾਊਂਟਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਤੇ ਦਿਨੀਂ ਨਵੀਨ ਅਰੋੜਾ ਨਾਮਕ ਵਿਅਕਤੀ ਦਾ ਕੀਤਾ ਗਿਆ ਸੀ ਕਤਲ

Police encounter main accused in murder of RSS leader's grandson in Ferozepur

ਫਿਰੋਜ਼ਪੁਰ : ਬੀਤੇ ਦਿਨੀਂ ਫਿਰੋਜ਼ਪੁਰ ਦੇ ਮੋਚੀ ਬਜਾਰ ਵਿੱਚ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਆਰ. ਐਸ. ਐਸ. ਆਗੂ ਦੇ ਪੋਤੇ ਨਵੀਨ ਅਰੋੜਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ।  ਜਿਸ ਤੋਂ ਬਾਅਦ ਲਗਾਤਾਰ ਪੁਲਿਸ ਪ੍ਰਸ਼ਾਸਨ ’ਤੇ ਸੁਰੱਖਿਆ ਨੂੰ ਲੈ ਕੇ ਵੱਡੇ ਸਵਾਲ ਉੱਠੇ ਸਨ ।  ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਫਿਰੋਜ਼ਪੁਰ ਪੁਲਿਸ ਬੀਤੇ ਕੱਲ੍ਹ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ  ਜਦਿਕ  ਬੀਤੀ ਰਾਤ ਫਿਰੋਜ਼ਪੁਰ ਪੁਲਿਸ ਨੇ ਇੱਕ ਹੋਰ ਵਿਅਕਤੀ ਦਾ ਐਨਕਾਊਂਟਰ ਕਰ ਦਿੱਤਾ ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ. ਐਸ. ਪੀ. ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਬੀਤੇ ਦਿਨੀਂ ਜੋ ਨਵੀਨ ਅਰੋੜਾ ਦਾ ਕਤਲ ਹੋਇਆ ਸੀ ।  ਉਸ ਵਿੱਚ ਪੁਲਿਸ ਲਗਾਤਾਰ ਕਾਤਲਾਂ ਦੀ ਭਾਲ ਕਰ ਰਹੀ । ਜਿਸ ਦੇ ਚਲਦਿਆਂ ਉਨ੍ਹਾਂ ਇਤਲਾਹ ਮਿਲੀ ਕਿ ਜਤਿਨ ਕਾਲੀ ਜੋ ਇਸ ਮਾਮਲੇ ਦਾ ਮੁੱਖ ਸਰਗਨਾ ਹੈ ।  ਉਹ ਪਿੰਡ ਆਰਿਫ਼ ਕੇ ਵਾਲੀ ਸਾਇਡ ਜਾ ਰਿਹਾ ਹੈ । ਜਦ ਪੁਲਿਸ ਪਾਰਟੀ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਜਤਿਨ ਕਾਲੀ ਨੇ ਪੁਲਿਸ ਪਾਰਟੀ ’ਤੇ ਫਾਇਰਿੰਗ ਕਰ ਦਿੱਤੀ ਜਵਾਬੀ ਕਾਰਵਾਈ ਵਿੱਚ ਉਸ ਦੇ ਵੀ ਗੋਲੀ ਲੱਗੀ ਹੈ ।  ਜਿਸ ਨੂੰ ਹਸਪਤਾਲ ਲਿਆਂਦਾ ਗਿਆ ਹੈ ਅਤੇ ਪੁਲਿਸ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।