ਗਊਧਨ ਦੀ ਟੈਗਿੰਗ ਦੀ ਸ਼ੁਰੂਆਤ ਨਾਲ ਸੜਕਾਂ ਤੇ ਘੁੰਮਣ ਵਾਲੀਆ ਗਾਵਾਂ ਦੀ ਗਿਣਤੀ ਘਟੇਗੀ:  ਸਚਿਨ ਸ਼ਰਮਾ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਗਊਧਨ ਸੇਵਾ ਸੰਭਾਲ ਲਈ ਪੂਰੀ ਤਰਾਂ ਤਤਪਰ

Introduction of cow tagging will reduce the number of cows roaming on the roads: Sachin Sharma

ਚੰਡੀਗੜ੍ਹ : ਪੰਜਾਬ ਰਾਜ ਵਿਚ ਗਊਧਨ ਦੀ ਟੈਗਿੰਗ ਦੀ ਸ਼ੁਰੂਆਤ ਨਾਲ ਸੜਕਾਂ ਤੇ ਘੁੰਮਣ ਵਾਲੀਆ ਗਾਵਾਂ ਦੀ ਗਿਣਤੀ ਘਟੇਗੀ। ਉਕਤ ਪ੍ਰਗਟਾਵਾ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ  ਸਚਿਨ ਸ਼ਰਮਾ ਨੇ ਕੀਤਾ। ਉਨਾਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਦੇ ਸਹਿਯੋਗ ਨਾਲ ਰਾਜ ਦੀਆਂ ਗਊਸ਼ਾਲਾਵਾਂ ਵਿੱਚ ਗਊਧਨ ਦੀ ਟੈਗਿੰਗ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।

ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਗਊਧਨ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ ਹਨ ਅਤੇ ਗਊ ਧਨ ਦੀ ਸਾਂਭ ਸੰਭਾਲ ਪੂਰੀ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਗਊਧਨ ਨੂੰ ਗਊਸ਼ਾਲਾਵਾਂ ਤੱਕ ਪਹੁੰਚਾਉਣ ਦਾ ਲਾਭ ਇਹ ਹੈ ਕਿ ਇਸ ਨਾਲ ਰਾਜ ਵਿੱਚ ਬੇਸਹਾਰਾ ਗਊ ਵੰਸ਼ ਨੂੰ ਸਹੀ ਢੰਗ ਨਾਲ ਰੱਖਿਆ ਜਾ ਸਕਦ ਹੈ, ਜਿਸ ਨਾਲ ਰਾਜ ਦੇ ਲੋਕਾਂ ਨੂੰ ਰਾਹਤ ਮਿਲੇਗੀ।

ਸਰਮਾ ਨੇ ਕਿਹਾ ਕਿ ਟੈਗਿੰਗ ਕਰਨ ਦੇ ਕਾਰਜ ਨੂੰ ਸੁਰੂ ਕਰਵਾਉਣ ਵਿਚ ਪਸੂ ਪਾਲਣ ਵਿਭਾਗ ਪੰਜਾਬ ਵਧੀਕ ਮੁੱਖ ਸਕੱਤਰ ਸ੍ਰੀ ਵੀ ਕੇ ਜੰਜੂਆ ਅਤੇ ਡਾਇਰੈਕਟਰ ਪਸੂ ਪਾਲਣ  ਡਾਕਟਰ ਐਚ.ਐਸ. ਕਾਹਲੋ ਵਲੋਂ ਵਿਸੇਸ ਸਹਿਯੋਗ ਕੀਤਾ ਗਿਆ। ਸਚਿਨ ਸ਼ਰਮਾ ਨੇ ਗਊਧਨ ਦੇ ਕੰਮ ਨਾਲ ਜੁੜੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਕਾਰਜ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਦਾ ਸਹਿਯੋਗ ਕਰਨ ਅਤੇ ਗਊਸ਼ਾਲਾਵਾਂ ਸਬੰਧੀ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣ।