ਪੰਜਾਬ ਤੇ ਹਰਿਆਣਾ ਦੇ ਕਿਸਾਨਾਂ 'ਚ ਫ਼ੁੱਟ ਪਾਉਣ ਲਈ ਭਾਜਪਾ ਨੇ ਚੱਲੀ ਐਸਵਾਈਐਲ ਦੀ ਕੋਝੀ ਚਾਲ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਤੇ ਹਰਿਆਣਾ ਦੇ ਕਿਸਾਨਾਂ 'ਚ ਫ਼ੁੱਟ ਪਾਉਣ ਲਈ ਭਾਜਪਾ ਨੇ ਚੱਲੀ ਐਸਵਾਈਐਲ ਦੀ ਕੋਝੀ ਚਾਲ

image

ਚੰਡੀਗੜ੍ਹ, 19 ਦਸੰਬਰ (ਨੀਲ ਭਲਿੰਦਰ ਸਿੰਘ) : ਵਿਵਾਦਤ ਕਾਨੂੰਨਾਂ ਵਿਰੁਧ ਮੋਢੇ ਨਾਲ ਮੋਢਾ ਜੋੜ ਕੇ ਡਟਵਾਂ ਕਿਸਾਨ ਸੰਘਰਸ਼ ਕਰ ਰਹੇ ਪੰਜਾਬੀਆਂ ਅਤੇ ਹਰਿਆਣਵੀਆਂ 'ਚ ਭਾਰਤੀ ਜਨਤਾ ਪਾਰਟੀ ਨੇ ਫੁੱਟ ਪਾਣ ਦੀ ਅੱਜ ਇਕ ਕੋਝੀ ਚਾਲ ਚੱਲੀ | ਪਰ ਦੂਜੇ ਪਾਸੇ ਕਿਸਾਨ ਏਕਤਾ ਇੰਨੀ ਮਜ਼ਬੂਤ ਸਾਬਤ ਹੋਈ ਕਿ  ਸਤਲੁਜ ਯਮਨਾ ਲਿੰਕ ਨਹਿਰ ਦੇ ਮੁੱਦੇ ਉਤੇ ਹਰਿਆਣਾ ਭਾਜਪਾ ਦੇ  ਭੁੱਖ ਹੜਤਾਲ ਦੇ ਸੱਦੇ ਨੂੰ ਬੇਹੱਦ ਮੱਠਾ ਹੁੰਗਾਰਾ ਮਿਲਿਆ ਹੈ | 
ਜਾਣਕਾਰੀ ਮੁਤਾਬਕ ਕਰਨਾਲ, ਰੋਹਤਕ, ਕੁਰੂਕਸ਼ੇਤਰ, ਯਮੁਨਾਨਗਰ, ਹਿਸਾਰ ਸਣੇ ਕਈ ਹੋਰਨਾਂ ਜ਼ਿਲ੍ਹਾ ਹੈੱਡਕੁਆਰਟਰਾਂ ਉਤੇ ਭਾਜਪਾਈ  ਅਪਣੀ ਸਥਾਨਕ ਸੰਸਦ ਅਤੇ ਵਿਧਾਨ ਸਭਾ ਮੈਂਬਰਾਂ ਦੀ ਅਗਵਾਈ ਹੇਠ ਭੁੱਖ ਹੜਤਾਲ ਦੀ ਇਕੱਤਰ ਤਾਂ ਹੋਏ  ਪਰ ਕਿਸਾਨਾਂ ਨੇ ਥਾਂ-ਥਾਂ ਪਹੁੰਚ ਕੇ ਉਨ੍ਹਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿਤਾ | ਕਈ ਥਾਈਾ ਪੁਲਿਸ ਨੇ ਵਿਚ ਪੈ ਕੇ ਟਕਰਾਅ ਟਾਲਣ ਦੀ ਕੋਸ਼ਿਸ਼ ਕਰਨੀ ਪਈ | ਜਾਣਕਾਰੀ ਮੁਤਾਬਕ ਕੁਰੂਕਸ਼ੇਤਰ ਵਿਚ ਭਾਰਤੀ ਜਨਤਾ ਪਾਰਟੀ ਨੇ ਐਸਵਾਈਐਲ ਦਾ ਪਾਣੀ ਲਿਆਉਣ ਦੀ ਮੰਗ ਨੂੰ ਲੈ ਕੇ ਸਨਿਚਰਵਾਰ ਨੂੰ ਮਿੰਨੀ ਸਕੱਤਰੇਤ ਉਤੇ ਇਕ ਦਿਨ ਭੁੱਖ ਹੜਤਾਲ ਕੀਤੀ | ਭਾਜਪਾ ਆਗੂ ਤੇ ਵਰਕਰ ਸਵੇਰੇ 10 ਵਜੇ ਹੀ ਸਕੱਤਰੇਤ ਪਹੁੰਚ ਗਏ ਸਨ | ਇਨ੍ਹਾਂ ਦੇ ਸਾਹਮਣੇ ਭਾਕਿਊ ਦੇ ਝੰਡੇ ਲੈ ਕੇ ਕਿਸਾਨ ਪੁੱਜ ਗਏ | ਇਕ ਭਾਜਪਾ ਨੇਤਾ ਇਨ੍ਹਾਂ ਨੂੰ ਸਮਝਾਉਣ ਲਈ ਵਿਚ ਆਇਆ ਤਾਂ ਉਸ ਵਿਰੁਧ ਹੂਟਿੰਗ ਕਰ ਦਿਤੀ ਅਤੇ ਉਨ੍ਹਾਂ  ਦੇ ਵਿਚ ਝੜਪ ਤਕ ਹੋ ਗਈ |
ਦੱਸਣਯੋਗ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਭਾਜਪਾ ਵਲੋਂ ਹਰਿਆਣਾ ਵਿਚ ਪਾਣੀਆਂ ਦੇ ਮਸਲੇ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਇਸ ਸਬੰਧੀ ਕੁੱਝ ਭਾਜਪਾ ਆਗੂਆਂ ਵਲੋਂ ਕੇਂਦਰ ਸਰਕਾਰ ਨੂੰ ਮੰਗ ਪੱਤਰ ਵੀ ਦਿਤੇ ਗਏ | ਦਸਣਯੋਗ ਹੈ ਕਿ ਹਰਿਆਣਾ ਦੀ ਭਾਜਪਾ ਸਰਕਾਰ ਦਾਅਵਾ ਕਰ ਰਹੀ ਹੈ ਕਿ ਅੰਦੋਲਨ ਵਿਚ ਹਰਿਆਣਾ ਦੇ ਕਿਸਾਨ ਸ਼ਾਮਲ ਨਹੀਂ ਹੋਏ ਹਨ | 
ਦਰਿਆਵਾਂ 'ਤੇ ਹੋਰ ਡੈਮ ਬਣਾਉਣ ਦੀ ਵੀ ਸਲਾਹ : ਪੰਜਾਬ ਦੇ ਮੁੱਖ ਮੰਤਰੀ ਵਲੋਂ  ਪਾਣੀ ਇਕੱਠਾ ਕਰਨ ਲਈ ਹਿਮਾਚਲ ਪ੍ਰਦੇਸ਼ ਵਿੱਚ ਜਲ ਭੰਡਾਰਨ ਡੈਮਾਂ ਦੀ ਉਸਾਰੀ ਸਬੰਧੀ ਦਿੱਤੇ ਆਪਣੇ ਸੁਝਾਅ ਵੱਲ ਧਿਆਨ ਦਿਵਾਉਾਂਦਿਆਂਕਿਹਾ ਜਾ ਚੁਕਾ ਹੈ ਕਿ ਅਜਿਹੇ ਡੈਮ ਬਣਨੇ ਚਾਹੀਦੇ ਹਨ ਤਾਂ ਜੋ ਪਾਕਿਸਤਾਨ ਵਿੱਚ ਪਾਣੀ ਦੇ ਵਹਾਅ ਨੂੰ ਰੋਕਿਆ ਜਾ ਸਕੇ¢