ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਸਕੂਲਾਂ ਤੋਂ ਵਧੇਰੇ ਚੰਗੇ ਬਣਾਏ ਗਏ ਸਰਕਾਰੀ ਸਮਾਰਟ ਸਕੂਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਪੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ 'ਚੋਂ ਹਟਾ ਕੇ ਪਾ ਰਹੇ ਨੇ ਸਰਕਾਰੀ ਸਕੂਲਾਂ 'ਚ ਪੜ੍ਹਨੇ

Photo

 

 ਪੰਡੋਰੀ ਗੋਲਾ (ਦਿਲਬਾਗ ਸਿੰਘ ਜੌਹਲ) ਪੰਜਾਬ ਦੇ ਸਰਕਾਰੀ ਸਕੂਲਾਂ ਨੇ ਪ੍ਰਾਈਵੇਟ ਸਕੂਲਾਂ ਨੂੰ ਪਿੱਛੇ ਛੱਡ ਦਿੱਤਾ।  ਪਹਿਲਾਂ ਮਾਪੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਦਾਖਲ ਕਰਵਾਉਂਦੇ ਸਨ ਕਿ ਉਨ੍ਹਾਂ ਦੇ ਬੱਚੇ ਅੰਗਰੇਜ਼ੀ ਮਾਧਿਅਮ ਵਿੱਚ ਪੜ੍ਹਨ ਸਕਣ ਪਰ ਅੱਜ ਮਾਪੇ ਆਪਣੇ ਬੱਚਿਆਂ ਨੂੰ ਪਾਈਵੇਟ ਸਕੂਲਾਂ ਚੋਂ ਹਟਾ ਕੇ ਸਰਕਾਰੀ ਸਕੂਲਾਂ ਵਿਚ ਲਗਾ ਰਹੇ ਹਨ।

ਸਪੋਕਸਮੈਨ ਵਲੋਂ ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾ ਦੇ ਸਰਕਾਰੀ ਸਕੂਲ ਦੇ ਬੱਚਿਆਂ ਤੇ ਅਧਿਆਪਕਾਂ ਨਾਲ ਗੱਲਬਾਤ ਕੀਤੀ।  ਵਿਦਿਆਰਥਣ ਸੁਮਨਜੀਤ ਕੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਅੱਠਵੀਂ ਜਮਾਤ 'ਚ ਪੜਦੀ ਹੈ।  ਸੁਮਨ ਨੇ ਕਿਹਾ ਕਿ ਉਹਨਾਂ ਦੇ ਸਕੂਲ ਵਿਚ ਅੰਗਰੇਜ਼ੀ ਤੇ ਪੰਜਾਬੀ ਦੋਨੋਂ ਮੀਡੀਅਮ ਹਨ। ਬੱਚੇ ਆਪਣੇ ਮਰਜ਼ੀ ਨਾਲ ਅੰਗਰੇਜ਼ੀ ਜਾਂ ਪੰਜਾਬੀ ਮੀਡੀਅਮ ਰੱਖ ਸਕਦੇ ਹਨ।  

 

ਸੱਤਵੀਂ ਜਮਾਤ ਦੀ ਵਿਦਿਆਰਥਣ ਮਹਿਕਪ੍ਰੀਤ ਕੌਰ ਨੇ ਕਿਹਾ ਕਿ  ਉਹ ਪਹਿਲੀ ਕਲਾਸ ਤੋਂ ਲੈ ਕੇ ਛੇਵੀਂ ਕਲਾਸ ਤੱਕ ਅੰਗਰੇਜ਼ੀ ਸਕੂਲ ਵਿਚ ਪੜ੍ਹੀ। ਸੱਤਵੀਂ ਕਲਾਸ ਵਿਚ ਮੈਂ ਸਰਕਾਰੀ ਸਕੂਲ ਵਿਚ ਦਾਖਲਾ ਲਿਆ। ਮਹਿਕ ਨੇ ਕਿਹਾ ਕਿ ਅੰਗਰੇਜ਼ੀ ਸਕੂਲ ਵਿਚ ਫੀਸ ਬਹੁਤ ਜ਼ਿਆਦਾ ਲਈ ਜਾਂਦੀ ਸੀ ਪਰ ਸਰਕਾਰੀ ਸਕੂਲ ਵਿਚ ਕੋਈ ਫੀਸ ਨਹੀਂ ਹੈ।

ਪੜ੍ਹਾਈ ਉਥੇ ਵੀ ਇਹੀ ਸੀ ਤੇ ਇਥੇ ਵੀ ਉਹੀ ਹੈ। ਇਥੇ ਸਾਨੂੰ ਮਿਡ ਏ ਮੀਲ ਦੀ ਸਹੂਲਤ ਵੀ ਦਿੱਤੀ ਜਾਂਦੀ। ਅਧਿਆਪਕ ਗੁਰਮੀਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਅੱਜ ਦੇ ਸਮੇਂ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਸਰਕਾਰੀ ਸਕੂਲਾਂ ਦੇ ਵਧੀਆਂ ਨਤੀਜੇ ਆ ਰਹੇ ਹਨ।

 

ਉਹਨਾਂ ਕਿਹਾ ਕਿ ਪੰਡੋਰੀ ਗੋਲਾ ਦੇ ਸਰਕਾਰੀ ਸਕੂਲ ਪੂਰੇ ਤਰਨਤਾਰਨ ਵਿਚੋਂ ਪਹਿਲੇ ਨੰਬਰ 'ਤੇ ਆਇਆ ਹੈ। ਇਸਨੂੰ ਸਟੇਟ ਅਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ। ਗੁਰਮੀਤ ਸਿੰਘ ਨੇ ਦੱਸਿਆ ਕਿ ਬੱਚਿਆਂ ਨੂੰ ਮਿਡ-ਏ-ਮੀਲ ਅਤੇ ਵਰਦੀਆਂ ਮੁਫਤ ਵਿਚ ਦਿੱਤੀਆਂ ਜਾਂਦੀਆਂ ਹਨ। ਉਹਨਾਂ ਕਿਹਾ ਕਿ  ਪੰਡੋਰੀ ਗੋਲਾਂ ਪਿੰਡ ਦੇ ਨਾਲ ਲੱਗਦੇ ਤਿੰਨ-ਚਾਰ ਪਿੰਡਾਂ ਦੇ ਬੱਚੇ ਸਕੂਲ ਵਿਚ ਪੜ੍ਹਨ ਲਈ ਆਉਂਦੇ ਹਨ।

 

 

ਸਭ ਤੋਂ ਵੱਡੀ ਗੱਲ ਪ੍ਰਾਈਵੇਟ ਸਕੂਲਾਂ ਤੋਂ ਬੱਚੇ ਹਟ ਕੇ ਸਰਕਾਰੀ ਸਕੂਲਾਂ ਵਿਚ ਲੱਗ ਰਹੇ ਹਨ।  ਉਹਨਾਂ ਕਿਹਾ ਕਿ ਇਸ ਸਮੇਂ 477 ਦੇ ਕਰੀਬ ਬੱਚੇ ਸਕੂਲ ਵਿਚ ਪੜ੍ਹ ਰਹੇ ਹਨ ਤੇ 26 ਅਧਿਆਪਕ ਉਹਨਾਂ ਨੂੰ ਪੜ੍ਹਾ ਰਹੇ ਹਨ। ਮੈਡਮ ਪ੍ਰਭਜੋਤ ਕੌਰ ਨੇ ਕਿਹਾ ਕਿ ਸਾਰੇ ਅਧਿਆਪਕ ਬਹੁਤ ਮਿਹਨਤੀ ਹੈ।  ਅਧਿਆਪਕ ਆਪਣੇ ਬੱਚਿਆਂ ਦੀ ਤਰ੍ਹਾਂ ਹੀ ਸਕੂਲ ਦੇ ਬੱਚਿਆਂ ਨੂੰ ਪੜ੍ਹਾਉਂਦੇ ਹਨ।