ਕਿਸੇ ਕੋਲੋਂ ਮੰਗਣ ਦੀ ਬਜਾਏ ਅਪਾਹਜ ਮਾਂ-ਪੁੱਤ ਕਰ ਰਹੇ ਮਿਹਨਤ-ਮਜ਼ਦੂਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁੱਤ ਪੜ੍ਹਾਈ ਕਰਨ ਤੋਂ ਬਾਅਦ ਵੇਚਦਾ ਪਤੰਗ

Prince and his Mother

 

ਮੋਗਾ (ਦਿਲੀਪ ਕੁਮਾਰ)  ਕਹਿੰਦੇ ਹਨ  ਬੰਦੇ ਦੇ ਮਾੜੇ ਹਾਲਾਤ ਉਸਨੂੰ ਬਹੁਤ ਕੁਝ ਸਿਖਾ ਦਿੰਦੇ ਹਨ। ਕਈ ਵਾਰ ਨਿੱਕੀ ਉਮਰੇ ਵੱਡੀਆਂ ਜ਼ਿੰਮੇਵਾਰੀਆਂ ਵੀ ਪਾ ਦਿੰਦੇ ਹਨ। ਅਜਿਹੀ ਹੀ ਮੋਗਾ ਦੇ ਲਾਲ ਸਿੰਘ ਰੋਡ ਦੇ ਰਹਿਣ ਵਾਲੇ 13 ਸਾਲਾ ਪ੍ਰਿੰਸ ਦੀ ਕਹਾਣੀ ਹੈ।

 

 13 ਸਾਲਾ ਪ੍ਰਿੰਸ ਜਨਮ ਤੋਂ ਹੀ ਅਪਾਹਜ ਹੈ ਪਰ ਉਸ ਨੇ ਆਪਣਾ ਹੌਸਲਾ ਨਹੀਂ ਹਾਰਿਆ। ਉਸ ਦੀ ਮਾਤਾ ਵੀ ਅਪਾਹਜ ਹੈ ਘਰ ਦੇ ਹਾਲਾਤ ਬਹੁਤ ਹੀ ਮਾੜੇ ਹਨ। ਜਦੋਂ ਵੀ ਮੀਂਹ ਆਉਂਦਾ ਹੈ ਘਰ ਦਾ ਕਮਰਾ ਚੌਂਣ ਲੱਗ ਜਾਂਦਾ ਹੈ। ਘਰ ਵਿੱਚ ਕੋਈ ਕਮਾਈ ਦਾ ਕੋਈ ਸਾਧਨ ਨਹੀਂ ਹੈ ਪਰ ਮਾਂ ਪੁੱਤ ਦੇ ਹੌਂਸਲੇ ਨੂੰ ਸਲਾਮ ਹੈ।

 

 

ਪ੍ਰਿੰਸ ਪਹਿਲਾਂ ਸਕੂਲ ਤੋਂ ਪੜਾਈ ਕਰ ਕੇ ਆਉਂਦਾ ਹੈ। ਫਿਰ ਮੰਜੇ ਉੱਤੇ ਪਤੰਗ ਲਾ ਕੇ ਵੇਚਦਾ ਹੈ। ਮਾਂ ਵੀ ਸਿਲਾਈ ਕਰ ਕੇ ਕਿਸੇ ਤਰ੍ਹਾਂ ਗੁਜ਼ਾਰਾ ਕਰ ਰਹੀਂ ਹੈ। ਦੋਵੇਂ ਮਾਂ-ਪੁੱਤ ਕਿਸੇਂ ਅੱਗੇ ਹੱਥ ਫੈਲਾਉਣ ਨਾਲੋਂ ਰੱਬ ਦਾ ਭਾਣਾ ਮੰਨ ਕੇ ਜਿੰਦਗੀ ਜੀ ਰਹੇ ਹਨ। 

 

ਗੱਲਬਾਤ ਕਰਦਿਆਂ ਕਿਰਨ ਨੇ ਕਿਹਾ ਕਿ ਮੈਂ ਅਤੇ ਮੇਰਾ ਬੇਟਾ ਅਪਾਹਜ ਹਾਂ ਅਤੇ ਮੈਂ ਇਕ ਬੇਟਾ ਅਪਣੇ ਭਰਾ ਦਾ ਗੋਦ ਲਿਆ ਤਾਂ ਜੋ ਉਹ ਵੱਡਾ ਹੋ ਕੇ ਸਾਡਾ ਸਹਾਰਾ ਬਣੇ ਮੈਂ ਘਰ ਵਿੱਚ ਕੰਮ ਕਰਕੇ ਘਰ ਚਲਾਉਣੀ ਹਾਂ ਅਤੇ ਮੇਰਾ ਬੇਟਾ ਪਤੰਗ ਵੇਚਦਾ ਹੈ ਪਰ ਅਸੀਂ ਕਿਸੇਂ  ਕੋਲੋਂ ਮੰਗਣਾ ਠੀਕ ਨਹੀਂ ਸਮਝਦੇ। ਪ੍ਰਿੰਸ ਦੇ ਦੱਸਿਆ ਕਿ ਮੇਰੇ ਘਰ ਦੇ ਹਾਲਾਤ ਬਹੁਤ ਮਾੜੇ ਹਨ ਪਰ ਮੈਂ ਕੰਮ ਕਰਕੇ ਘਰ ਚਲਾ ਰਿਹਾ ਹਾਂ।