ਸ੍ਰੀ ਅਨੰਦਪੁਰ ਸਾਹਿਬ ਦੀ ਇਸਿਤਾ ਡਾਵਰਾ ਕੈਨੇਡਾ ’ਚ ਬੈਰਿਸਟਰ ਸਾਲੀਸਿਟਰ ਬਣੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਾਮੀ ਐਂਕਰ ਸੰਮੀ ਡਾਵਰਾ ਦੀ ਬੇਟੀ ਨੇ ਟੋਰਾਟੋਂ ਦੀ ਨਾਮੀ ਯਾਰਕਸ 'ਵਰਸਿਟੀ ਤੋਂ ਬੈਰਿਸਟਰ ਤੇ ਸਾਲੀਸਿਟਰ ਦੀ ਡਿਗਰੀ ਏ ਗਰੇਡ ਵਿੱਚ ਪਾਸ ਕਰਕੇ ਇਲਾਕੇ ਦਾ ਨਾਮ ਵਧਾਇਆ ਹੈ। 

Isita Dawra of Sri Anandpur Sahib became a barrister solicitor in Canada

ਸ੍ਰੀ ਅਨੰਦਪੁਰ ਸਾਹਿਬ (ਸੁਖਵਿੰਦਰ ਪਾਲ ਸਿੰਘ ਸੁੱਖੂ, ਸੇਵਾ ਸਿੰਘ) : ਇੱਥੋਂ ਦੇ ਮੁਹੱਲਾ ਖਾਲਸਾ ਕਾਲਜ ਦੇ ਰਹਿਣ ਵਾਲੇ ਨਾਮੀ ਐਂਕਰ ਸੰਮੀ ਡਾਵਰਾ ਦੀ ਹੋਣਹਾਰ ਬੇਟੀ ਇਸਿਤਾ ਡਾਵਰਾ ਨੇ ਕੈਨੇਡਾ ਦੇ ਟੋਰਾਟੋਂ ਦੀ ਨਾਮੀ ਯਾਰਕਸ ਯੂਨੀਵਰਸਿਟੀ ਤੋਂ ਬੈਰਿਸਟਰ ਅਤੇ ਸਾਲੀਸਿਟਰ ਦੀ ਡਿਗਰੀ ਏ ਗਰੇਡ ਵਿੱਚ ਪਾਸ ਕਰਕੇ ਇਲਾਕੇ ਦਾ ਨਾਮ ਵਧਾਇਆ ਹੈ। 

ਦੱਸਣਯੋਗ ਹੈ ਕਿ 27 ਸਾਲਾ ਇਸਿਤਾ ਡਾਵਰਾ ਨੇ ਮੁੱਢਲੀ ਸਿੱਖਿਆ ਬੀ.ਬੀ.ਐਮ.ਬੀ. ਡੀ.ਏ.ਵੀ. ਪਬਲਿਕ ਸਕੂਲ ਨੰਗਲ ਡੈਮ ਤੋਂ ਕੀਤੀ। ਉਪਰੰਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਬੀ.ਏ. ਆਨਰਜ ਐਲ.ਐਲ.ਬੀ. ਦੀ ਡਿਗਰੀ ਪਹਿਲੇ ਦਰਜੇ ਵਿੱਚ ਪਾਸ ਕਰਨ ਉਪਰੰਤ 2018 ਵਿੱਚ ਐਲ.ਐਲ.ਐਮ. ਕਰਨ ਲਈ ਕੈਨੇਡਾ ਚਲੀ ਗਈ ਸੀ।

ਉਸ ਦੇ ਪਿਤਾ ਸੰਮੀ ਡਾਵਰਾ ਨੇ ਦੱਸਿਆ ਕਿ ਇਸਿਤਾ ਜਿਲ੍ਹਾ ਰੂਪਨਗਰ ਦੀ ਪਹਿਲੀ ਲੜਕੀ ਹੈ ਜ਼ੋ ਕੈਨੇਡਾ ਵਿੱਚ ਬੈਰਿਸਟਰ ਅਤੇ ਸਾਲੀਸਟਰ ਬਣੀ ਹੈ। ਜਿਕਰੇ ਖਾਸ ਹੈ ਕਿ ਉਹ ਮੋਗਾ ਵਸਨੀਕ ਅਤੇ ਕਨੈਡਾ ਦੇ ਬਰੈਮਟਨ ਵਿੱਚ ਵਸੇ ਅਮਨ ਖੁੱਲਰ ਨਾਲ ਵਿਆਹੀ ਹੋਈ ਹੈ। ਇਸਿਤਾ ਨੇ ਆਪਣੀ ਪ੍ਰਾਪਤੀ ਲਈ ਮਾਖਿਆਂ, ਸਹੂਰਾ ਪਰਿਵਾਰ ਦੇ ਨਾਲ ਨਾਲ ਨੌਵੇਂ ਪਾਤਸਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ੁਕਰਾਨਾ ਕੀਤਾ ਹੈ।

ਉਸ ਦੀ ਪ੍ਰਪਤੀ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ, ਆਮ ਆਦਮੀ ਪਾਰਟੀ ਦੇ ਇੰਚਾਰਜ ਹਰਜੋਤ ਸਿੰਘ ਬੈਂਸ, ਪੰਜਾਬ ਐਸ.ਐਸ. ਬੋਰਡ ਦੇ ਮੈਂਬਰ ਅਮਰਜੀਤ ਸਿੰਘ ਵਾਲੀਆ, ਸਾਬਕਾ ਪ੍ਰਧਾਨ ਮਹਿੰਦਰ ਸਿੰਘ ਵਾਲੀਆ, ਮਨਜਿੰਦਰ ਸਿੰਘ ਬਰਾੜ, ਜ਼ਸਪਾਲ ਸਿੰਘ ਗੁੰਬਰ, ਆਪ ਆਗੂ ਸੰਜੀਵ ਰਾਣਾ, ਪ੍ਰਿੰਸੀਪਲ ਹਰਦੀਪ ਸਿੰਘ, ਰਾਣਾ ਰਣਬਹਾਦਰ ਸਿੰਘ, ਡਾਇਰੈਕਟਰ ਗੁਰਮਿੰਦਰ ਸਿੰਘ ਭੁੱਲਰ, ਪਾਖਰ ਸਿੰਘ ਭੱਠਲ, ਟੋਨੀ ਸਹਿਗਲ, ਸਰਕਲ ਪ੍ਰਧਾਨ ਸੁਰਿੰਦਰ ਸਿੰਘ ਮਟੌਰ ਆਦਿ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ।