ਨਵਜੋਤ ਸਿੱਧੂ ਨੇ ਹੁਣ ਅਪਣੀ 14 ਮੈਂਬਰੀ ਯੂਥ ਟੀਮ ਬਣਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਸੈੱਲ ਦਾ ਚੇਅਰਮੈਨ ਪ੍ਰੀਤ ਰਾਜ ਸਿੰਘ ਹੀਰੋ ਨੂੰ ਬਣਾਇਆ ਗਿਆ ਹੈ। ਜਸਮੀਤ ਸਿੰਘ ਸੋਢੀ ਉਪ ਚੇਅਰਮੈਨ ਹੋਣਗੇ।

Navjot Sidhu

 

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਹੁਣ ਅਪਣੀ 14 ਮੈਂਬਰੀ ਯੂਥ ਟੀਮ ਦਾ ਵੀ ਐਲਾਨ ਕਰ ਦਿਤਾ ਹੈ। ਪੰਜਾਬ ਯੂਥ ਕਾਂਗਰਸ ਦੇ ਹੁੰਦੇ ਹੋਏ ਸਿੱਧੂ ਵਲੋਂ ਇਕ ਨਵੀਂ ਯੂਥ ਬਾਡੀ ਦਾ ਗਠਨ ਕਰਨਾ ਵੀ ਸੂਬਾ ਕਾਂਗਰਸ ਵਿਚ ਇਕ ਨਵੀਂ ਗੱਲ ਹੈ। ਸਿੱਧੂ ਨੇ 14 ਮੈਂਬਰੀ ਯੂਥ ਡਿਵੈਲਪਮੈਂਟ ਸੈੱਲ ਬਣਾਈ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਨੇ ਸੰਗਠਨ ਦੇ ਸਹਿ ਇੰਚਾਰਜ ਗੌਤਮ ਸੇਠ ਵਲੋਂ ਜਾਰੀ ਸੂਚਨਾ ਮੁਤਾਬਕ ਇਸ ਸੈੱਲ ਦਾ ਚੇਅਰਮੈਨ ਪ੍ਰੀਤ ਰਾਜ ਸਿੰਘ ਹੀਰੋ ਨੂੰ ਬਣਾਇਆ ਗਿਆ ਹੈ। ਜਸਮੀਤ ਸਿੰਘ ਸੋਢੀ ਉਪ ਚੇਅਰਮੈਨ ਹੋਣਗੇ।

ਪੰਜ ਜਨਰਲ ਸਕੱਤਰਾਂ ਵਿਚ ਗੁਰਪ੍ਰੀਤ ਕੌਰ ਗਾਗੋਵਾਲ, ਅਭਿਸ਼ੇਕ ਜੈਨ, ਵਰਿੰਦਰ ਰਾਜੂ ਗਿੱਲ, ਕਰਨ ਲੇਹਿਲ ਤੇ ਮਨਦੀਪ ਮੁਕਤਸਰੀ ਨੂੰ ਸ਼ਾਮਲ ਕੀਤਾ ਗਿਆ ਹੈ। ਇੰਦਰਜੀਤ ਸਿੰਘ ਗਿੱਲ, ਜਸਪ੍ਰੀਤ ਵਿੱਕੀ, ਹਰਨੀਤ ਬਰਾੜ, ਹਰਪ੍ਰੀਤ ਸਿੰਘ ਤੇ ਕੁਲਵਿੰਦਰ ਸਿੰਘ ਪੰਡੋਰੀ ਸਕੱਤਰ ਹੋਣਗੇ। ਸੁਖਵਿੰਦਰ ਸਿੰਘ ਅਤੇ ਭਗਵੰਤ ਸਿੰਘ ਨੂੰ ਕਾਰਜਕਾਰਨੀ ਵਿਚ ਮੈਂਬਰ ਲਿਆ ਗਿਆ ਹੈ।