ਦੋਰਾਹਾ 'ਚ ਫੈਕਟਰੀ ਅੰਦਰ ਬੁਆਇਲਰ ਫਟਣ ਕਰ ਕੇ ਜ਼ੋਰਦਾਰ ਧਮਾਕਾ, 2 ਮਜ਼ਦੂਰਾਂ ਦੀ ਮੌਤ

ਏਜੰਸੀ

ਖ਼ਬਰਾਂ, ਪੰਜਾਬ

ਇਸ ਬਾਰੇ ਥਾਣਾ ਮੁਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਫੋਰੈਂਸਿਕ ਟੀਮ ਵੀ ਸੱਦੀ ਗਈ ਹੈ, ਜੋ ਕਿ ਸੈਂਪਲ ਲਵੇਗੀ ਅਤੇ ਪੁਲਿਸ ਬਣਦੀ ਕਾਰਵਾਈ ਕਰ ਰਹੀ ਹੈ। 

Boiler exploded inside the factory in Doraha causing a loud explosion, 2 workers died

 

ਦੋਰਾਹਾ : ਦੋਰਾਹਾ ਵਿਖੇ ਇਕ ਸਟੀਲ ਫੈਕਟਰੀ 'ਚ ਬੁਆਇਲਟ ਫੱਟਣ ਕਾਰਨ 2 ਮਜ਼ਦੂਰਾਂ ਦੀ ਮੌਤ ਹੋ ਗਈ, ਜਦੋਂ ਕਿ ਇਸ ਘਟਨਾ ਦੌਰਾਨ 4 ਮਜ਼ਦੂਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਜ਼ਖਮੀ ਹੋਏ ਮਜ਼ਦੂਰਾਂ ਨੂੰ ਤੁਰੰਤ ਦੋਰਾਹਾ ਦੇ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਜਾਣਕਾਰੀ ਮੁਤਾਬਕ ਦੋਰਾਹਾ ਦੇ ਰਾਮਪੁਰ ਰੋਡ ਵਿਖੇ ਗ੍ਰੇਟ ਇੰਡੀਆ ਸਟੀਲ ਫੈਕਟਰੀ 'ਚ ਬੁਆਇਲਰ ਫਟਿਆ ਹੈ।

ਬੁਆਇਲਰ ਫੱਟਣ ਕਾਰਨ ਹੋਏ ਜ਼ੋਰਦਾਰ ਧਮਾਕੇ ਦੌਰਾਨ 2 ਮਜ਼ਦੂਰਾਂ ਦੀ ਮੌਤ ਹੋ ਗਈ। ਫੈਕਟਰੀ ਅੰਦਰ ਰਹਿੰਦੇ ਮਜ਼ਦੂਰਾਂ ਨੇ ਦੱਸਿਆ ਕਿ ਉਹ ਰਾਤ ਸਮੇਂ ਕੁਆਰਟਰਾਂ 'ਚ ਸੌਂ ਰਹੇ ਸੀ ਤਾਂ ਜ਼ੋਰਦਾਰਾ ਧਮਾਕਾ ਸੁਣਾਈ ਦਿੱਤਾ ਅਤੇ ਚਾਰੇ ਪਾਸੇ ਹਨ੍ਹੇਰਾ ਹੀ ਹਨ੍ਹੇਰਾ ਹੋ ਗਿਆ। ਥੋੜ੍ਹੀ ਸੁਰਤ ਆਈ ਤਾਂ ਪਤਾ ਲੱਗਾ ਕਿ 2 ਮਜ਼ਦੂਰਾਂ ਦੀ ਮੌਤ ਹੋ ਗਈ। ਇਸ ਬਾਰੇ ਥਾਣਾ ਮੁਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਫੋਰੈਂਸਿਕ ਟੀਮ ਵੀ ਸੱਦੀ ਗਈ ਹੈ, ਜੋ ਕਿ ਸੈਂਪਲ ਲਵੇਗੀ ਅਤੇ ਪੁਲਿਸ ਬਣਦੀ ਕਾਰਵਾਈ ਕਰ ਰਹੀ ਹੈ।