Hoshiarpur ’ਚ ਦੋ ਪਰਿਵਾਰਾਂ ਦਾ ਝਗੜਾ ਸੁਲਝਾਉਣਾ ਅਜੇ ਕੁਮਾਰ ਨੂੰ ਪਿਆ ਮਹਿੰਗਾ
ਝਗੜਾ ਛੁਡਾਉਣ ਗਏ ਅਜੇ ’ਤੇ ਤੇਜਧਾਰ ਹਥਿਆਰਾਂ ਨਾਲ ਕੀਤਾ ਹਮਲਾ, ਹੋਈ ਮੌਤ
ਹੁਸ਼ਿਆਰਪੁਰ : ਬੀਤੀ ਦੇਰ ਰਾਤ ਹੁਸ਼ਿਆਰਪੁਰ ਦੇ ਮੁਹੱਲਾ ਕਮਾਲਪੁਰ ਵਿੱਚ ਦੋ ਪਰਿਵਾਰਾਂ ਦਰਮਿਆਨ ਹੋਏ ਇਕ ਝਗੜੇ ਨੂੰ ਛੁਡਵਾਉਣ ਗਏ ਅਜੇ ਕੁਮਾਰ ’ਤੇ ਤੇਜਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਅਜੇ ਕੁਮਾਰ ਦੀ ਮੌਤ ਹੋ ਗਈ । ਜ਼ਿਕਰਯੋਗ ਹੈ ਕਿ ਅਜੇ ਕੁਮਾਰ ਦੇ ਪਛਾਣ ਵਾਲੇ ਪਰਿਵਾਰ ਵਿਚ ਅਕਸਰ ਘਰੇਲੂ ਵਿਵਾਦ ਰਹਿੰਦਾ ਸੀ ਅਤੇ ਬੀਤੀ ਰਾਤ ਵੀ ਪਰਿਵਾਰ ਦਰਮਿਆਨ ਝਗੜਾ ਹੋ ਗਿਆ ਅਤੇ ਅਜੇ ਕੁਮਾਰ ਝਗੜੇ ਨੂੰ ਹੱਲ ਕਰਵਾਉਣ ਗਿਆ ਸੀ ਅਤੇ ਉਸ ’ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ, ਜਿਸ ਦੌਰਾਨ ਅਜੇ ਦੀ ਮੌਤ ਹੋ ਗਈ।
ਜ਼ਿਕਰਯੋਗ ਹੈ ਕਿ ਅਜੇ ਨੇ ਪਹਿਲਾਂ ਵੀ ਕਈ ਵਾਰ ਇਸ ਪਰਿਵਾਰ ਦਾ ਝਗੜਾ ਖਤਮ ਕਰਵਾਇਆ ਸੀ,ਪਰ ਇਸ ਬਾਰ ਅਜੇ ਕੁਮਾਰ ਨੂੰ ਝਗੜਾ ਖਤਮ ਕਰਵਾਉਣ ਮਹਿੰਗਾ ਪੈ ਗਿਆ । ਬੀਤੀ ਦੇਰ ਰਾਤ ਅਜੇ ਕੁਮਾਰ ਦੀ ਝਗੜੇ ਦੌਰਾਨ ਮੌਤ ਹੋ ਗਈ ਜਿਸ ਨਾਲ ਅਜੇ ਕੁਮਾਰ ਦਾ ਪਰਿਵਾਰ ਸਦਮੇ ਵਿੱਚ ਹੈ ਜਦਕਿ ਮੌਕੇ ’ਤੇ ਪਹੁੰਚੀ ਪੁਲਿਸ ਨੇ ਅਰੋਪਿਆ ਨੂੰ ਗ੍ਰਿਫਤਾਰ ਕਰ ਲਿਆ ਅਤੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।