ਜਲੰਧਰ: ਕੁੜੀ ਦੇ ਘਰ ਦੇ ਬਾਹਰ ਨੌਜਵਾਨ ਨੇ ਖੁਦ ਨੂੰ ਲਗਾਈ ਅੱਗ, ਮੌਕੇ ਤੇ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੜਕੀ ਦੇ ਪਿਤਾ ਅਤੇ ਭਰਾ ਸਮੇਤ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

fire

ਜਲੰਧਰ: ਸ਼ਹਿਰ ਦੇ ਕਾਲਾ ਸੰਘਿਆਂ ਰੋਡ ਤੇ ਪੈਂਦੀ ਗੀਤ ਕਾਲੋਨੀ 'ਚ ਇੱਕ ਨੌਜਵਾਨ ਨੇ ਕੁੜੀ ਦੇ ਘਰ ਬਾਹਰ ਖੁਦ ਨੂੰ ਅੱਗ ਲਗਾਉਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਬੀਤੀ ਰਾਤ ਸ਼ਹਿਰ ਦੇ ਕੋਟ ਸਾਦਿਕ ਖੇਤਰ ਵਿੱਚ ਆਪਣੇ ਆਪ ਨੂੰ ਅੱਗ ਲਗਾਈ ਸੀ। ਇਸ ਨੌਜਵਾਨ ਦੀ ਪਛਾਣ ਦੀਪਕ ਵਜੋਂ ਹੋਈ ਹੈ। ਡਾਕਟਰਾਂ ਨੇ ਦੱਸਿਆ ਕਿ ਦੀਪਕ 70 ਪ੍ਰਤੀਸ਼ਤ ਝੁਲਸ ਗਿਆ ਸੀ। ਥਾਣਾ ਭਾਰਗਵ ਕੈਂਪ ਦੇ ਇੰਚਾਰਜ ਭਗਵੰਤ ਸਿੰਘ ਭੁੱਲਰ ਨੇ ਦੱਸਿਆ  ਕਿ ਦੀਪਾ ਦੀ ਮਾਂ ਕਾਂਤਾ ਦੇਵੀ ਦੇ ਬਿਆਨ 'ਤੇ ਕੋਟ ਸਾਦਿਕ ਵਿਚ ਰਹਿਣ ਵਾਲੀ ਲੜਕੀ ਦੇ ਪਿਤਾ ਅਤੇ ਭਰਾ ਸਮੇਤ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। 

ਉਨ੍ਹਾਂ ਨੇ ਦੱਸਿਆ ਕਿ ਲੜਕੇ ਦੀ ਮਾਂ ਨੇ ਬਿਆਨ ਦਿੱਤਾ ਹੈ ਕਿ ਉਸਦਾ ਬੇਟਾ ਦੀਪਕ ਕੋਟ ਸਾਦਿਕ ਦੀ ਰਹਿਣ ਵਾਲੀ ਇੱਕ ਲੜਕੀ ਨਾਲ ਪਿਆਰ ਕਰਦਾ ਸੀ ਤੇ ਉਸਦਾ ਵਿਆਹ ਵੀ ਉਸ ਨਾਲ ਇਕ ਮਹੀਨਾ ਪਹਿਲਾ ਹੋਇਆ ਸੀ ਪਰ ਲੜਕੀ ਦੇ ਪਰਿਵਾਰਕ ਮੈਂਬਰ ਸਹਿਮਤ ਨਹੀਂ ਸਨ। ਬੀਤੀ ਰਾਤ ਦੇਪਾਕ ਨੂੰ ਕੁੜੀ ਦੇ ਪਿਤਾ ਦਾ ਫੋਨ ਆਇਆ ਸੀ। ਫਿਰ ਦੇਪਾਕ ਦੀ ਮਾਂ ਨੇ ਦੱਸਿਆ ਕਿ ਦੀਪਕ ਨੂੰ ਫੋਨ ਆਉਣ ਤੋਂ ਬਾਅਦ ਉਸਨੇ ਕਿਹਾ ਕਿ ਉਹ ਆਪਣੇ ਸੁਹਰੇ ਘਰ ਚਲਾ ਹੈ। ਫਿਰ ਦੇਰ ਰਾਤ ਜਦ ਦੀਪਕ ਵਾਪਿਸ ਨਹੀਂ ਆਇਆ ਤੇ ਉਸ ਦੀ ਭਾਲ ਕੀਤੀ ਗਈ ਤੇ ਫਿਰ ਪਤਾ ਲੱਗਾ ਕਿ ਦੀਪਕ ਨੇ ਕੁੜੀ ਦੇ ਘਰ ਬਾਹਰ ਖੁਦ ਨੂੰ ਅੱਗ ਲੱਗਾ ਲਈ ਹੈ।

ਪੁਲਿਸ ਹਾਲਾਂਕਿ ਮੰਨਦੀ ਹੈ ਕਿ ਲੜਕੇ ਨੇ ਆਪਣੇ ਆਪ ਨੂੰ ਅੱਗ ਲਾਈ ਹੈ ਉਸ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਦੇ ਬਰਨ ਵਾਰਡ ਵਿੱਚ ਦਾਖਲ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਕੁੜੀ ਮੁੰਡਾ ਕਾਫੀ ਸਮੇਂ ਤੋਂ ਇਕ ਦੂਜੇ ਨੂੰ ਪਿਆਰ ਕਰਦੇ ਸਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਧਮਕਾਇਆ ਜਾਂਦਾ ਸੀ ਜਿਸ ਕਾਰਨ ਨੌਜਵਾਨ ਨੇ ਇਹ ਕਦਮ ਚੁੱਕਿਆ।