ਦਿੱਲੀ ਅੰਦੋਲਨ ਦੌਰਾਨ ਖੈਰਪੁਰ ਦੇ ਕਿਸਾਨ ਦੀ ਅਚਾਨਕ ਸਿਹਤ ਵਿਗੜਣ ਨਾਲ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਸਪਤਾਲ 'ਚ ਦੋ ਦਿਨ ਰਹਿਣ ਤੋਂ ਬਾਅਦ ਪਰਿਵਾਰ ਉਸ ਨੂੰ ਘਰ ਲੈ ਆਇਆ ਪਰ ਉਸ ਦੀ ਸਿਹਤ ਮੁੜ ਵਿਗੜ ਗਈ ਅਤੇ ਅੱਜ ਸਵੇਰੇ ਹਰਿੰਦਰ ਸਿੰਘ ਗੋਲਾ ਪ੍ਰਾਣ ਤਿਆਗ ਦਿੱਤੇ।

farmer

ਮੁੱਲਾਂਪੁਰ ਗਰੀਬਦਾਸ - ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਅੰਦੋਲਨ ਲਗਾਤਰ ਤੇਜ ਹੁੰਦਾ ਜਾ ਰਿਹਾ ਹੈ। ਇਸ ਦੇ ਚਲਦੇ ਹੁਣ ਤਕ 100 ਦੇ ਕਰੀਬ ਕਿਸਾਨਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।  ਇਸ ਦੇ ਚਲਦੇ ਅੱਜ ਦਿੱਲੀ ਵਿਖੇ ਚੱਲ ਰਹੇ ਅੰਦੋਲਨ ਦੌਰਾਨ ਘਾੜ ਖੇਤਰ ਦੇ ਇਕ ਹੋਰ ਕਿਸਾਨ ਦੀ ਮੌਤ ਹੋ ਗਈ। ਦੱਸ ਦੇਈਏ ਇਸ ਕਿਸਾਨ ਦੀ ਪਛਾਣ ਹਰਿੰਦਰ ਸਿੰਘ ਗੋਲਾ ਵਜੋਂ ਹੋਈ ਹੈ। 

ਇਸ ਸਬੰਧੀ ਸੁਖਵਿੰਦਰ ਸਿੰਘ ਫ਼ੌਜੀ ਨੇ ਦੱਸਿਆ," ਉਸ ਦਾ ਵੱਡਾ ਭਰਾ ਹਰਿੰਦਰ ਸਿੰਘ ਉਰਫ਼ ਗੋਲਾ ਕਿਸਾਨ ਅੰਦੋਲਨ 'ਚ ਸਿੰਘੂ ਬਾਰਡਰ ਦਿੱਲੀ ਵਿਖੇ ਗਿਆ ਸੀ। ਇੱਥੇ ਕੁਝ ਦਿਨਾਂ ਬਾਅਦ ਸਿਹਤ ਵਿਗੜਨ 'ਤੇ ਕਿਸਾਨ ਪ੍ਰਬੰਧਕਾਂ ਨੇ ਉਸ ਨੂੰ ਘਰ ਭੇਜ ਦਿੱਤਾ ਪਰ ਰਸਤੇ 'ਚ ਸਿਹਤ ਵਧੇਰੇ ਵਿਗੜਨ ਕਾਰਨ ਉਸ ਨੂੰ ਬਨੂੜ ਦੇ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ। ਹਸਪਤਾਲ 'ਚ ਦੋ ਦਿਨ ਰਹਿਣ ਤੋਂ ਬਾਅਦ ਪਰਿਵਾਰ ਉਸ ਨੂੰ ਘਰ ਲੈ ਆਇਆ ਪਰ ਉਸ ਦੀ ਸਿਹਤ ਮੁੜ ਵਿਗੜ ਗਈ ਅਤੇ ਅੱਜ ਸਵੇਰੇ ਹਰਿੰਦਰ ਸਿੰਘ ਗੋਲਾ ਪ੍ਰਾਣ ਤਿਆਗ ਦਿੱਤੇ। 

ਜ਼ਿਕਰਯੋਗ ਹੈ ਕਿ  ਸਰਕਾਰ ਤੇ ਕਿਸਾਨ ਵਿਚਕਾਰ 9 ਮੀਟਿੰਗ ਬੇਸਿੱਟਾ ਹੋਣ ਤੋਂ ਬਾਅਦ ਬੀਤੇ ਦਿਨੀ 10ਵੇਂ ਗੇੜ ਦੀ ਬੈਠਕ 'ਚ ਸਰਕਾਰ ਨੇ ਖੇਤੀਬਾੜੀ ਕਾਨੂੰਨਾਂ ਨੂੰ ਡੇਢ ਸਾਲ ਲਈ ਮੁਲਤਵੀ ਕਰਨ ਦਾ ਪ੍ਰਸਤਾਵ ਦਿੱਤਾ ਹੈ।