ਪੰਜਾਬ ਦਾ ਮੁੱਖ ਮੰਤਰੀ ਸਿੱਖ ਹੋਵੇ ਪਰ ਬਾਦਲ, ਕੈਪਟਨ, ਦਰਬਾਰਾ, ਬਰਨਾਲਾ ਵਰਗੇ ਮੁੱਖ ਮੰਤਰੀ ਕੌਮ ਨੂੰ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਦਾ ਮੁੱਖ ਮੰਤਰੀ ਸਿੱਖ ਹੋਵੇ ਪਰ ਬਾਦਲ, ਕੈਪਟਨ, ਦਰਬਾਰਾ, ਬਰਨਾਲਾ ਵਰਗੇ ਮੁੱਖ ਮੰਤਰੀ ਕੌਮ ਨੂੰ ਨਹੀ ਚਾਹੀਦੇ : ਖਾਲੜਾ ਮਿਸ਼ਨ

image

ਨਹੀ ਚਾਹੀਦੇ : ਖਾਲੜਾ ਮਿਸ਼ਨ

ਅੰਮਿ੍ਤਸਰ, 20 ਜਨਵਰੀ (ਸੁਖਵਿੰਦਰਜੀਤ ਸਿੰਘ ਬਹੋੜੂ) : ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਨੇ ਕਿਹਾ ਹੈ ਕਿ ਪੰਜਾਬ ਤਿੰਨ ਲੱਖ ਕਰੋੜ ਦੀ ਲੁੱਟ ਦਾ ਹਿਸਾਬ ਚਾਹੁੰਦਾ ਹੈ, ਜਿਸ ਕਾਰਨ ਗੁਰੂਆਂ ਦਾ ਪੰਜਾਬ ਕਰਜ਼ਾਈ ਹੋਇਆ |
ਆਗੂ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਬਾਬਾ ਦਰਸ਼ਨ ਸਿੰਘ, ਵਿਰਸਾ ਸਿੰਘ ਬਹਿਲਾ ,ਗੁਰਜੀਤ ਸਿੰਘ, ਕਾਬਲ ਸਿੰਘ, ਪ੍ਰਵੀਨ ਕੁਮਾਰ ਆਦਿ ਨੇ ਸਾਂਝੇ ਤੋਰ ਤੇ ਕਿਹਾ ਕਿ ਐਸ.ਜੀ.ਪੀ.ਸੀ. ਦੇ ਪ੍ਰਧਾਨ ਦਾ ਬਿਆਨ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਸਿੱਖ ਹੋਣਾ ਚਾਹੀਦੈ ਜੋ ਠੀਕ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਬੇਅੰਤ ਸਿੰਘ, ਕੈਪਟਨ ਅਮਰਿੰਦਰ ਸਿੰਘ, ਦਰਬਾਰਾ ਸਿੰਘ, ਸੁਰਜੀਤ ਸਿੰਘ ਬਰਨਾਲੇ ਵਰਗੇ ਸਿੱਖ ਨਹੀਂ ਹੋਣੇ ਚਾਹੀਦੇ ਜਿਨ੍ਹਾਂ ਧਰਮ ਯੁੱਧ ਮੋਰਚੇ ਨਾਲ ਗ਼ਦਾਰੀ ਕੀਤੀ, ਝੂਠੇ ਮੁਕਾਬਲੇ ਬਣਾਏ, ਝੂਠੇ ਮੁਕਾਬਲਿਆਂ ਵਾਲੇ ਉੱਚ ਅਹੁਦਿਆਂ ਤੇ ਲਾਏ, ਜਾਇਦਾਦਾਂ ਦੇ ਅੰਬਾਰ ਲਾਏ, ਪੰਜਾਬ ਦੇ ਪਾਣੀ, ਬਿਜਲੀ ਇਲਾਕਿਆਂ ਬਾਰੇ ਦਿੱਲੀ ਦੀ ਹਾਂ 'ਚ ਹਾਂ ਮਿਲਾਉਂਦੇ ਰਹੇ | ਮੰਗ ਕਰਦੇ ਹਾਂ ਕਿ ਕੈਪਟਨ, ਚੰਨੀ, ਸੁਖਬੀਰ, ਮਜੀਠੀਆ, ਮਨਪ੍ਰੀਤ, ਕੇਜਰੀਵਾਲ, ਰਾਘਵ ਚੱਢਾ, ਦੁਰਗੇਸ਼ ਪਾਠਕ ਤੇ ਸੰਜੇ ਸਿੰਘ ਦੇ ਨਾਰਕੋ ਟੈਸਟ ਹੋਣ ਤਾਕਿ ਪੰਜਾਬ ਦੀ ਬੇਦਰਦੀ ਨਾਲ ਕੀਤੀ ਲੁੱਟ ਦਾ ਸੱਚ ਸਾਹਮਣੇ ਆ ਸਕੇ |  ਸਪੈਸ਼ਲ ਕਮਿਸ਼ਨ ਬਣਨਾ ਚਾਹੀਦਾ ਹੈ ਜਿਹੜਾ ਇਨ੍ਹਾਂ ਲੋਕਾਂ ਦੀਆਂ ਪਾਪਾਂ ਨਾਲ ਬਣਾਈਆਂ ਜਾਇਦਾਦਾਂ ਦੀ ਜਾਂਚ ਕਰੇ | ਭਾਈ ਦਵਿੰਦਰਪਾਲ ਸਿੰਘ ਭੁੱਲਰ ਨੂੰ  ਰਿਹਾ ਕਰਨ ਦੀ ਬਜਾਏ ਕੇਜਰੀਵਾਲ ਸਿੱਖਾਂ ਨੂੰ  ਅਤਿਵਾਦੀ ਠਹਿਰਾ ਰਿਹਾ ਹੈ | ਦਿੱਲੀ ਨਾਗਪੁਰ ਮਾਡਲ ਦੇ ਸਾਰੇ ਹਾਮੀ 84 ਵਾਲੇ, ਨਾਗਪੁਰਵਾਲੇ, ਬਾਦਲਕੇ, ਕੇਜਰੀਵਾਲ ਕੇ ਸਿੱਖਾਂ ਨੂੰ  ਅਤਿਵਾਦੀ ਵੀ ਠਹਿਰਾਉਂਦੇ ਹਨ ਤੇ ਵੋਟਾਂ ਵੀ ਸਿੱਖਾਂ ਦੀਆਂ ਚਾਹੁੰਦੇ ਹਨ | ਦਿੱਲੀ ਤੇ ਨਾਗਪੁਰ ਦੇ ਕੈਟਾਂ ਦਾ ਭਾਜਪਾ ਵਿਚ ਜਾਣਾ ਪੰਥ ਦੇ ਭਲੇ ਵਿਚ ਹੈ ਅਤੇ ਇਨ੍ਹਾਂ ਲੋਕਾਂ ਦੇ ਚਿਹਰੇ ਬੇਨਕਾਬ ਹੋਣੇ ਚਾਹੀਦੇ ਹਨ |  

ਕੈਪਸ਼ਨ-ਏ ਐਸ ਆਰ ਬਹੋੜੂ— 20— 4— ਖਾਲੜਾ ਮਿਸ਼ਨ ਤੇ ਹੋਰ ਜਥੇਬੰਦੀਆਂ ਸਾਂਝੇ ਤੌਰ ਤੇ ਖੜੇ ਦਿਖਾਈ ਦਿੰਦੇ  ਹੋਏ  |