Punjab News: ਖੰਨਾ ਨਜ਼ਦੀਕ ਵਾਪਰੇ ਹਾਦਸੇ ਵਿਚ ਵਿਦੇਸ਼ੀ ਵਿਦਿਆਰਥੀ ਦੀ ਮੌਤ

ਏਜੰਸੀ

ਖ਼ਬਰਾਂ, ਪੰਜਾਬ

ਬੀਤੀ ਰਾਤ ਕੈਲਟਨ ਕਿਰਾਏ ‘ਤੇ ਕੈਬ ਲੈ ਕੇ ਜ਼ਿੰਬਾਬਵੇ ਤੋਂ ਆਏ ਆਪਣੇ 2 ਦੋਸਤਾਂ ਨੂੰ ਦਿੱਲੀ ਏਅਰਪੋਰਟ ਤੋਂ ਵਾਪਸ ਆ ਰਿਹਾ ਸੀ

File Photo

Punjab News: ਲੁਧਿਆਣਾ - ਬੀਤੀ ਰਾਤ ਨਬੀਪੁਰ ਨੇੜੇ ਦਰਦਨਾਕ ਹਾਦਸਾ ਵਾਪਰਿਆ ਜਿਸ ਵਿਚ ਇਕ ਵਿਦੇਸ਼ੀ ਵਿਦਿਆਰਥੀ ਦੀ ਮੌਤ ਹੋ ਗਈ ਜਦੋਂ ਕਿ 2 ਗੰਭੀਰ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਕੈਬ ਤੇ ਕਾਰ ਵਿਚਾਲੇ ਜ਼ਬਰਦਸਤ ਟੱਕਰ ਹੋਈ ਤੇ ਹਾਦਸੇ ਵਿਚ ਪੰਜਾਬ ਪੜ੍ਹਨ ਆਏ ਜ਼ਿੰਬਾਬਵੇ ਦੇ 22 ਸਾਲਾ ਵਿਦਿਆਰਥੀ ਦੀ ਜਾਨ ਚਲੀ ਗਈ ਤੇ 2 ਹੋਰ ਵਿਦਿਆਰਥੀ ਫੱਟੜ ਹੋ ਗਏ।

ਮ੍ਰਿਤਕ ਦੀ ਪਛਾਣ ਕੈਲਟਨ ਟੀਨੋਟੋਡਾ ਮਵਾਮੁਕਾ ਵਾਸੀ ਜ਼ਿੰਬਾਬਵੇ ਵਜੋਂ ਹੋਈ ਹੈ। ਮ੍ਰਿਤਕ ਦੇ ਭਰਾ ਹੈਨਰੀ ਟੀਨੋਟੋਡਾ ਮਾਕੋਨੀ ਵਾਸੀ ਜੋਗੇਜ਼ਾ ਹਰਾਰੇ ਨੇ ਦੱਸਿਆ ਕਿ ਕੈਲਟਨ ਟੀਨੋਟੋਡਾ ਮਵਾਮੁਕਾ ਵਾਸੀ ਮੁਟਾਰੋ,ਜ਼ਿੰਬਾਬਵੇ ਗੁਲਜ਼ਾਰ ਗਰੁੱਪ ਆਫ ਕਾਲਜ, ਲਿਬੜਾ,ਖੰਨਾ(ਲੁਧਿਆਣਾ) ਵਿਖੇ ਬੀ ਕਾਮ ਦੀ ਪੜ੍ਹਾਈ ਕਰ ਰਿਹਾ ਸੀ। ਬੀਤੀ ਰਾਤ ਕੈਲਟਨ ਕਿਰਾਏ ‘ਤੇ ਕੈਬ ਲੈ ਕੇ ਜ਼ਿੰਬਾਬਵੇ ਤੋਂ ਆਏ ਆਪਣੇ 2 ਦੋਸਤਾਂ ਨੂੰ ਦਿੱਲੀ ਏਅਰਪੋਰਟ ਤੋਂ ਵਾਪਸ ਆ ਰਿਹਾ ਸੀ

ਕਿ ਨਬੀਪੁਰ ਦੇ ਨੇੜੇ ਪਹੁੰਚਣ ‘ਤੇ ਕੈਬ ਚਾਲਕ ਕੇ ਗੱਡੀ ਇੱਕ ਅਣਪਛਾਤੇ ਟਰੱਕ ਪਿੱਛੇ ਲਿਆ ਕੇ ਮਾਰੀ ਜਿਸ ਵਿਚ ਕੈਲਟਨ ਟਿਨੋਟੋਡਾ ਮਵਾਮੁਕਾ(22) ਦੀ ਮੌਤ ਹੋ ਗਈ ਤੇ ਕੈਬ ‘ਚ ਉਸ ਨਾਲ ਬੈਠੇ ਦੋ ਦੋਸਤਾਂ ਦੇ ਸੱਟਾਂ ਵੱਜੀਆਂ। ਸ਼ਿਕਾਇਤਕਰਤਾ ਨੇ ਦੱਸਿਆ ਕਿ ਹਾਦਸਾ ਕੈਬ ਚਾਲਕ ਦੀ ਲਾਪ੍ਰਵਾਹੀ ਕਾਰਨ ਵਾਪਰਿਆ ਹੈ ਕਿਉਂਕਿ ਉਹ ਬਹੁਤ ਹੀ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ। ਕੈਬ ਚਾਲਕ ਕਰਮਜੀਤ ਸਿੰਘ ਵਾਸੀ ਲੁਧਿਆਣਾ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

(For more news apart from Punjab News, stay tuned to Rozana Spokesman)