ਲੰਗਾਹ ਨੇ ਅਕਾਲ ਤਖ਼ਤ ਪੱਤਰ ਭੇਜ ਕੇ ਭੁੱਲ ਬਖ਼ਸ਼ਣ ਦੀ ਗੁਹਾਰ ਲਗਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਸ਼ਲੀਲ ਸੀ ਡੀ ਮਾਮਲੇ ਵਿਚ ਘਿਰੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਅਤੇ ਅਕਾਲੀ ਦਲ ਬਾਦਲ ਦੇ ਆਗੂ ਸੁੱਚਾ ਸਿੰਘ ਲੰਗਾਹ ਨੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੱਤਰ ਭੇਜ...

Sucha Singh Langah

ਅੰਮ੍ਰਿਤਸਰ : ਅਸ਼ਲੀਲ ਸੀ ਡੀ ਮਾਮਲੇ ਵਿਚ ਘਿਰੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਅਤੇ ਅਕਾਲੀ ਦਲ ਬਾਦਲ ਦੇ ਆਗੂ ਸੁੱਚਾ ਸਿੰਘ ਲੰਗਾਹ ਨੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੱਤਰ ਭੇਜ ਕੇ ਅਪਣੀ ਭੁੱਲ ਬਖ਼ਸ਼ਣ ਦੀ ਗੁਹਾਰ ਲਗਾਈ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੁੱਚਾ ਸਿੰਘ ਲੰਗਾਹ ਨੇ ਅਕਾਲ ਤਖ਼ਤ ਸਾਹਿਬ 'ਤੇ ਇਕ ਪੱਤਰ ਭੇਜਿਆ ਹੈ ਜਿਸ ਵਿਚ ਉਨ੍ਹਾਂ ਮੰਨਿਆ ਹੈ ਕਿ ਉਸ ਕੋਲੋਂ ਬਜਰ ਗ਼ਲਤੀ ਹੋਈ ਹੈ।

ਸਾਬਕਾ ਅਕਾਲੀ ਮੰਤਰੀ ਨੇ ਇਹ ਵੀ ਮੰਨ ਲਿਆ ਹੈ ਕਿ ਹੋਈ ਭੁੱਲ ਦੀ ਮਾਫ਼ੀ ਲਈ ਉਹ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹਾਜ਼ਰ ਹੋ ਕੇ ਸਜ਼ਾ ਲਗਵਾਉਣ ਲਈ ਤਿਆਰ ਹਨ। ਉਨ੍ਹਾਂ 'ਜਥੇਦਾਰ' ਨੂੰ ਭੇਜੇ ਪੱਤਰ ਵਿਚ ਸ਼ਪਸ਼ਟ ਕੀਤਾ ਕਿ ਅਦਾਲਤ ਨੇ ਉਨ੍ਹਾਂ ਨੂੰ ਇਸ ਮਾਮਲੇ ਵਿਚੋਂ ਬਰੀ ਕਰ ਦਿਤਾ ਹੈ ਅਤੇ ਜਿਸ ਔਰਤ ਦਾ ਨਾਮ ਉਨ੍ਹਾਂ ਦੇ ਨਾਮ ਨਾਲ ਜੋੜਿਆ ਜਾ ਰਿਹਾ ਹੈ ਉਸ ਨੇ ਵੀ ਮੰਨਿਆ ਹੈ ਕਿ ਉਹ ਇਸ ਅਸ਼ਲੀਲ ਸੀਡੀ ਵਿਚ ਨਹੀਂ ਹੈ।