ਕੈਪਟਨ ਨੂੰ ਕਰਨਾ ਪਵੇਗਾ 365 ਦਿਨ ਕੰਮ, ਨਹੀਂ ਤਾਂ ਡੁੱਬ ਜਾਵੇਗੀ ਕਾਂਗਰਸ ਦੀ ਬੇੜੀ: ਪ੍ਰਤਾਪ ਬਾਜਵਾ

ਏਜੰਸੀ

ਖ਼ਬਰਾਂ, ਪੰਜਾਬ

ਜੇ ਮੁੱਖ ਮੰਤਰੀ 365 ਦਿਨਾਂ ਤੱਕ ਲੋਕਾਂ ਲਈ ਕੰਮ ਨਹੀਂ ਕਰਦੇ ਤਾਂ...

Congress Captain Amrinder Singh Pratap Bajwa

ਪਟਿਆਲਾ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਰਾਜਸਭਾ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਇਕ ਵਾਰ ਫਿਰ ਤੋਂ ਅਪਣੀ ਪਾਰਟੀ ਦੀ ਹੀ ਪ੍ਰਦੇਸ਼ ਕਾਂਗਰਸ ਸਰਕਾਰ ਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਿ ਜੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ 365 ਦਿਨ ਕੰਮ ਨਾ ਕੀਤੇ ਤਾਂ ਪੰਜਾਬ ਵਿਚ ਕਾਂਗਰਸ ਦੀ ਬੇੜੀ ਡੁੱਬ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮੌਜੂਦਾ ਸਥਿਤੀ ਬਹੁਤ ਤਰਸਯੋਗ ਹੈ।

ਜੇ ਮੁੱਖ ਮੰਤਰੀ 365 ਦਿਨਾਂ ਤੱਕ ਲੋਕਾਂ ਲਈ ਕੰਮ ਨਹੀਂ ਕਰਦੇ ਤਾਂ ਇਸ ਦਾ ਖਮਿਆਜ਼ਾ ਪੰਜਾਬ ਅਤੇ ਕਾਂਗਰਸ ਪਾਰਟੀ ਨੂੰ ਭੁਗਤਣਾ ਪਏਗਾ। ਬਾਜਵਾ ਨੇ ਕਿਹਾ ਕਿ 3 ਸਾਲ ਦੀ ਕਾਰਗੁਜ਼ਾਰੀ ਪੰਜਾਬ ਸਰਕਾਰ ਦੀ ਜਿਸ ਤਰ੍ਹਾਂ ਦੀ ਰਹੀ ਹੈ ਉਸ ਬਾਰੇ ਸਭ ਨੂੰ ਪਤਾ ਹੈ। ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਵਿਚ ਕਾਂਗਰਸ ਨੂੰ ਬਚਾਉਣ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਸਰਗਰਮ ਹੋਵੇ ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਦੇ ਪੈਟਰਨ ਤੇ ਲੋਕ ਭਲਾਈ ਦੇ ਕੰਮ ਕਰਨ।

ਮੁੱਖ ਮੰਤਰੀ ਦੇ ਸ਼ਹਿਰ ਵਿਚ ਪਹੁੰਚੇ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਫੇਲ੍ਹ ਹੋ ਰਹੇ ਹੈਲਥ ਅਤੇ ਐਜੁਕੇਸ਼ਨ ਸਿਸਟਮ ਤੇ ਬੋਲਦੇ ਹੋਏ ਕਿਹਾ ਕਿ ਜੇ ਦਿੱਲੀ ਵਿਚ ਵਧੀਆ ਅਤੇ ਮੁਫ਼ਤ ਸਕੂਲ ਤੇ ਮੁਹੱਲੇ ਕਲੀਨਿਕ ਖੁਲ੍ਹ ਸਕਦੇ ਹਨ ਤਾਂ ਪੰਜਾਬ ਵਿਚ ਕਿਉਂ ਨਹੀਂ। ਬਾਜਵਾ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਤੁਰੰਤ ਪੰਜਾਬ ਦੇ ਗਰੀਬਾਂ, ਛੋਟੇ ਕਿਸਾਨਾਂ, ਛੋਟੇ ਉਦਯੋਗਪਤੀਆਂ ਨੂੰ 3 ਰੁਪਏ ਪ੍ਰਤੀ ਯੂਨਿਟ ਬਿਜਲੀ ਮੁਹੱਈਆ ਕਰਵਾਵੇ।

ਉਹਨਾਂ ਬਾਦਲ ਸਰਕਾਰ ਵੱਲੋਂ ਕੀਤੇ ਗਏ ਬਿਜਲੀ ਸਮਝੌਤਿਆਂ ਬਾਰੇ ਗੱਲ ਕਰਦੇ ਕਿਹਾ ਕਿ ਮੁੱਖ ਮੰਤੀਰ ਕੈਪਟਨ ਅਮਰਿੰਦਰ ਸਿੰਘ ਇਹਨਂ ਸਮਝੌਤਿਆਂ ਬਾਰੇ ਵਹਾਈਟ ਪੇਪਰ ਲੈਣ ਦੀ ਗੱਲ ਕਰ ਰਹੇ ਹਨ ਪਰ ਇਸ ਨਾਲ ਕੰਮ ਨਹੀਂ ਚੱਲੇਗਾ। ਇਹਨਾਂ ਸਮਝੌਤਿਆਂ ਨੂੰ ਰੱਦ ਕਰ ਕੇ ਪੰਜਾਬੀਆਂ ਨੂੰ ਰਾਹਤ ਦਿੱਤੀ ਜਾਵੇ। ਪੰਜਾਬ ਵਿਚ ਘਰੇਲੂ ਬਿਜਲੀ ਬੇਹੱਦ ਮਹਿੰਗੀ ਹੈ ਜਿਸ ਕਰ ਕੇ ਲੋਕਾਂ ਲਈ ਬਿਜਲੀ ਬਿੱਲ ਭਰਨੇ ਮੁਸ਼ਕਿਲ ਹੋ ਗਏ ਹਨ।

ਪੰਜਾਬ ਹਿੰਦੂਸਤਾਨ ਦਾ ਨੰਬਰ ਵਨ ਪ੍ਰਦੇਸ਼ ਹੈ। ਇਹ ਧਰਤੀ ਉਪਜਾਊ ਹੈ ਪਰ ਇਸ ਦੇ ਬਾਵਜੂਦ ਵੀ ਇੱਥੇ ਦੇ ਲੋਕ ਅਪਣੇ ਰਾਜ ਨੂੰ ਛੱਡ ਕੇ ਵਿਦੇਸ਼ ਜਾ ਰਹੇ ਹਨ। ਪੰਜਾਬ ਦਾ 27 ਹਜ਼ਾਰ ਕਰੋੜ ਰੁਪਇਆ ਪਿਛਲੇ ਸਾਲ ਵਿਦੇਸ਼ ਚਲਾ ਗਿਆ ਹੈ। ਲੋਕ ਅਪਣੀ ਜ਼ਮੀਨ-ਜ਼ਾਇਦਾਦ ਵੇਚ ਕਰ ਇੱਥੋਂ ਭੱਜ ਰਹੇ ਹਨ ਅਤੇ ਉਹ ਸਮਾਂ ਦੂਰ ਨਹੀਂ ਜਦੋਂ ਪੰਜਾਬ ਵਿਚ ਪੰਜਾਬੀਆਂ ਦੀ ਗਿਣਤੀ ਬਹੁਤ ਘਟ ਰਹਿ ਜਾਵੇਗੀ।

ਨਵਜੋਤ ਸਿੰਘ ਸਿੱਧੂ ਤੇ ਪੁੱਛੇ ਗਏ ਸਵਾਲ ਤੇ ਉਹਨਾਂ ਕਿਹਾ ਕਿ ਉਹ ਇਕ ਵੱਡੀ ਸ਼ਖਸ਼ੀਅਤ ਹਨ ਉਹਨਾਂ ਦਾ ਅਪਣਾ ਅਸਤਿੱਤਵ ਹੈ। ਸਿੱਧੂ ਨੂੰ ਚੁੱਪ ਕਰ ਕੇ ਨਹੀਂ ਬੈਠਣਾ ਚਾਹੀਦਾ ਅਤੇ ਲੋਕਾਂ ਵਿਚ ਜਾ ਕੇ ਅਪਣੀ ਗੱਲ ਰੱਖਣੀ ਚਾਹੀਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।