ਮਾਤਾ ਅਵਤਾਰ ਕੌਰ ਸੱਚਰ ਨੂੰ ਵੱਖ-ਵੱਖ ਧਾਰਮਕ ਤੇ ਰਾਜਸੀ ਆਗੂਆਂ ਨੇ ਭੇਂਟ ਕੀਤੇ ਸ਼ਰਧਾ ਦੇ ਫੁੱਲ
ਮਾਤਾ ਅਵਤਾਰ ਕੌਰ ਸੱਚਰ ਨੂੰ ਵੱਖ-ਵੱਖ ਧਾਰਮਕ ਤੇ ਰਾਜਸੀ ਆਗੂਆਂ ਨੇ ਭੇਂਟ ਕੀਤੇ ਸ਼ਰਧਾ ਦੇ ਫੁੱਲ
ਅੰਮਿ੍ਰਤਸਰ, 20 ਫ਼ਰਵਰੀ (ਸੁਖਵਿੰਦਰਜੀਤ ਸਿੰਘ ਬਹੋੜੂ): ਜ਼ਿਲ੍ਹਾ ਕਾਂਗਰਸ ਕਮੇਟੀ ਅੰਮ੍ਰਿ੍ਰਤਸਰ ਦਿਹਾਤੀ ਦੇ ਪ੍ਰਧਾਨ ਭਗਵੰਤ ਪਾਲ ਸਿੰਘ ਸੱਚਰ ਤੇ ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਸੱਚਰ ਦੀ ਮਾਤਾ ਅਵਤਾਰ ਕੌਰ ਸੱਚਰ ਧਰਮਸੁਪਤਨੀ ਸਵਰਗਵਾਸੀ ਮਾਸਟਰ ਜਗਜੀਤ ਸਿੰਘ ਵਾਸੀ ਕੱਥੂਨੰਗਲ ਜੋ ਕਿ ਪਿਛਲੇ ਦਿਨੀਂ ਇਸ ਸੰਸਾਰਕ ਯਾਤਰਾ ਪੂਰੀ ਕਰ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਉਨ੍ਹਾਂ ਦੇ ਨਮਿਤ ਰਖਾਏ ਅਖੰਡ ਪਾਠ ਸਾਹਿਬ ਦੇ ਭੋਗ ਤੇ ਵੈਰਾਗਮਈ ਕੀਰਤਨ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਜਰਨੈਲ ਸਿੰਘ ਕੁਹਾੜਕਾ ਤੇ ਅੰਤਮ ਅਰਦਾਸ ਮੁੱਖ ਅਰਦਾਸੀਏ ਭਾਈ ਸੁਲਤਾਨ ਸਿੰਘ ਨੇ ਗੁਰਦਵਾਰਾ ਛੇਵੀਂ ਪਾਤਸ਼ਾਹੀ ਰਣਜੀਤ ਐਵਨਿਊ ਵਿਖੇ ਕੀਤੀ।
ਇਸ ਮੌਕੇ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਜੀ ਦੇ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਹਰਮਿੰਦਰ ਸਾਹਿਬ ਵਲੋਂ ਪ੍ਰਵਾਰ ਨੂੰ ਸਿਰੋਪਾਉ ਦੀ ਬਖ਼ਸ਼ਿਸ਼ ਕਰਨ ਉਪਰੰਤ ਹਜ਼ਾਰਾਂ ਦੀ ਗਿਣਤੀ ਵਿਚ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਤਾ ਅਵਤਾਰ ਕੌਰ ਬਹੁਤ ਮਿੱਠਬੋਲੜੇ ਤੇ ਨਿੱਘੇ ਸੁਭਾਅ ਦੇ ਮਾਲਕ ਸਨ ਤੇ ਅਪਣਾ ਸਾਰਾ ਜੀਵਨ ਗੁਰੂ ਦੇ ਭਾਣੇ ਵਿਚ ਰਹਿ ਕੇ ਬਤੀਤ ਕੀਤਾ। ਉਨ੍ਹਾਂ ਦੇ ਤੁਰ ਜਾਣ ਨਾਲ ਪ੍ਰਵਾਰ ਨੂੰ ਹੀ ਨਹੀ ਸਗੋਂ ਸਮਾਜ ਤੇ ਸਿੱਖ ਕੌਮ ਨੂੰ ਵੀ ਵੱਡਾ ਘਾਟਾ ਪਿਆ ਹੈ, ਵਾਹਿਗੁਰੂ ਉਨ੍ਹਾਂ ਨੂੰ ਅਪਣੇ ਚਰਨਾਂ ਵਿਚ ਨਿਵਾਸ ਬਖ਼ਸ਼ੇ। ਇਸ ਮੌਕੇ ਵੱਡੀ ਗਿਣਤੀ ਵਿਚ ਧਾਰਮਕ ਸ਼ਖ਼ਸੀਅਤਾਂ ਅਤੇ ਸਨੇਹੀਆਂ ਨੇ ਹਾਜ਼ਰੀ ਭਰ ਕੇ ਸ਼ਰਧਾਂਜਲੀ ਭੇਂਟ ਕੀਤੀ।
ਕੈਪਸ਼ਨ—ਏ ਐਸ ਆਰ ਬਹੋੜੂ— 20— 1—
ਸਵ ਮਾਤਾ ਅਵਤਾਰ ਕੌਰ ਸੱਚਰ ਦੇ ਭੋਗ ਉਪਰੰਤ ਬੇਟੇ ਭਗਵੰਤਪਾਲ ਸਿੰਘ ਸੱਚਰ, ਭੁਪਿੰਦਰ ਸਿੰਘ ਸੱਚਰ ਤੇ ਪਰਿਵਾਰ ਨੂੰ ਸ੍ਰੀ ਦਰਬਾਰ ਸਾਹਿਬ ਵਲੋਂ ਸਿਰੋਪਾਉ ਦੀ ਬਖ਼ਸ਼ਿਸ਼ ਕਰਦੇ ਹੋਏ ਹੈੱਡ ਗ੍ਰੰਥੀ ਗਿ. ਜਗਤਾਰ ਸਿੰਘ।