ਪੰਜਾਬ, ਕੇਰਲ, ਮਹਾਰਾਸ਼ਟਰ, ਛੱਤੀਸਗੜ੍ਹ ਤੇ ਮੱਧ ਪ੍ਰਦੇਸ਼ 'ਚ ਮੁੜ ਵਧਣ ਲੱਗੇ ਕੋਰੋਨਾ ਦੇ ਮਾਮਲੇ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ, ਕੇਰਲ, ਮਹਾਰਾਸ਼ਟਰ, ਛੱਤੀਸਗੜ੍ਹ ਤੇ ਮੱਧ ਪ੍ਰਦੇਸ਼ 'ਚ ਮੁੜ ਵਧਣ ਲੱਗੇ ਕੋਰੋਨਾ ਦੇ ਮਾਮਲੇ

image


ਪੰਜਾਬ, ਕੇਰਲ, ਮਹਾਰਾਸ਼ਟਰ, ਛੱਤੀਸਗੜ੍ਹ ਤੇ ਮੱਧ ਪ੍ਰਦੇਸ਼ 'ਚ ਮੁੜ ਵਧਣ ਲੱਗੇ ਕੋਰੋਨਾ ਦੇ ਮਾਮਲੇ
ਨਵੀਂ ਦਿੱਲੀ, 20 ਫ਼ਰਵਰੀ : ਕੇਂਦਰੀ ਸਿਹਤ ਮੰਤਰਾਲੇ ਨੇ ਸ਼ਨਿਚਰਵਾਰ ਨੂੰ  ਕਿਹਾ ਕਿ ਕੇਰਲ, ਮਹਾਰਾਸ਼ਟਰ, ਪੰਜਾਬ, ਛੱਤੀਸਗੜ੍ਹ ਤੇ ਮੱਧ ਪ੍ਰਦੇਸ਼ 'ਚ ਕੋਰੋਨਾ ਵਾਇਰਸ ਦੇ ਰੋਜ਼ਾਨਾ ਆਉਂਦੇ ਮਾਮਲਿਆਂ 'ਚ ਅਚਾਨਕ ਵਾਧਾ ਦਰਜ ਕੀਤਾ ਗਿਆ ਹੈ | ਸਿਹਤ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ ਪਿਛਲੇ ਸੱਤ ਦਿਨਾਂ 'ਚ ਛੱਤੀਸਗੜ੍ਹ 'ਚ ਵੀ ਕੋਰੋਨਾ ਦੇ ਨਵੇਂ ਸਰਗਰਮ ਮਾਮਲਿਆਂ 'ਚ ਵਾਧਾ ਦੇਖਿਆ ਗਿਆ ਹੈ | ਇਥੇ ਪਿਛਲੇ 24 ਘੰਟਿਆਂ 'ਚ 259 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ | ਸਿਹਤ ਮੰਤਰਾਲੇ ਨੇ ਕਿਹਾ ਕਿ ਕੇਰਲ 'ਚ ਰੋਜ਼ਾਨਾ ਨਵੇਂ ਮਾਮਲਿਆਂ ਦੀ ਗਿਣਤੀ ਵਧ ਰਹੀ ਹੈ ਤੇ ਬੀਤੇ ਹਫ਼ਤੇ ਮਹਾਰਾਸ਼ਟਰ 'ਚ ਕੋਰੋਨਾ ਦੇ ਨਵੇਂ ਮਾਮਲਿਆਂ ਦੀ ਗਿਣਤੀ 'ਚ ਵਾਧਾ ਹੋਇਆ ਹੈ | ਮਹਾਰਾਸ਼ਟਰ 'ਚ ਪਿਛਲੇ 24 ਘੰਟਿਆਂ 'ਚ 6,112 ਨਵੇਂ ਕੋਰੋਨਾ 
ਦੇ ਮਾਮਲੇ ਸਾਹਮਣੇ ਆਏ ਹਨ | ਸਰਕਾਰ ਮੁਤਾਬਕ, ਕਾਫੀ ਦਿਨਾਂ ਬਾਅਦ ਸ਼ਨਿਚਰਵਾਰ ਨੂੰ  ਦੇਸ਼ ਵਿਚ ਕੋਰੋਨਾ ਦੇ ਸੱਭ ਤੋਂ ਜਿਆਦਾ ਮਾਮਲੇ ਆਏ ਹਨ | ਮੰਤਰਾਲੇ ਨੇ ਕਿਹਾ ਕਿ ਮਹਾਰਾਸ਼ਟਰ ਦੀ ਤਰ੍ਹਾਂ ਪੰਜਾਬ ਨੇ ਪਿਛਲੇ ਸੱਤ ਦਿਨਾਂ 'ਚ ਕੋਰੋਨਾ ਦੇ ਨਵੇਂ ਮਾਮਲਿਆਂ ਦੀ ਗਿਣਤੀ 'ਚ ਅਚਾਨਕ ਤੇਜੀ ਆਈ ਹੈ | ਇਥੇ ਪਿਛਲੇ 24 ਘੰਟਿਆਂ 'ਚ 383 ਨਵੇਂ ਮਾਮਲੇ ਦਰਜ ਕੀਤੇ ਗਏ ਹਨ | ਮੰਤਰਾਲੇ ਨੇ ਅੱਗੇ ਕਿਹਾ ਕਿ 13 ਫ਼ਰਵਰੀ ਤੋਂ ਮੱਧ ਪ੍ਰਦੇਸ਼ 'ਚ ਵੀ ਰੋਜ ਨਵੇਂ ਮਾਮਲਿਆਂ ਦੀ ਗਿਣਤੀ 'ਚ ਵਾਧਾ ਦੇਖਿਆ ਜਾ ਰਿਹਾ ਹੈ | ਬੀਤੇ 24 ਘੰਟਿਆਂ 'ਚ ਇਥੇ 297 ਨਵੇਂ ਮਾਮਲੇ ਦਰਜ ਕੀਤੇ ਗਏ ਹਨ |
ਸਰਕਾਰ ਨੇ ਕੋਰੋਨਾ ਦੀ ਲੜੀ ਤੋੜਨ ਤੇ ਬਿਮਾਰੀ ਦਾ ਪਸਾਰ ਰੋਕਣ ਲਈ ਢੁਕਵੇਂ ਵਿਵਹਾਰ ਦੀ ਪਾਲਣਾ 'ਤੇ ਜੋਰ ਦਿਤਾ | ਮੰਤਰਾਲੇ ਨੇ ਕਿਹਾ ਕਿ ਸਿਰਫ ਦੋ ਸੂਬਿਆਂ, ਮਹਾਰਾਸ਼ਟਰ ਤੇ ਕੇਰਲ 'ਚ ਕੁੱਲ ਸਰਗਰਮ ਕੋਵਿਡ-19 ਮਾਮਲਿਆਂ ਦੀ 75.87 ਫ਼ੀ ਸਦੀ ਹਿੱਸੇਦਾਰੀ ਹੈ |
18 ਸੂਬਿਆਂ 'ਚ ਕੋਰੋਨਾ ਨਾਲ ਇਕ ਵੀ ਮੌਤ ਨਹੀਂ
ਮੰਤਰਾਲੇ ਨੇ ਕਿਹਾ ਕਿ 18 ਸੂਬਿਆਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਨਾਲ ਕੋਈ ਮੌਤ ਨਹੀਂ ਹੋਈ ਹੈ | ਇਹ ਸੂਬੇ ਤੇਲੰਗਾਨਾ, ਹਰਿਆਣਾ,  ਜੰਮੂ-ਕਸ਼ਮੀਰ, ਝਾਰਖੰਡ, ਹਿਮਾਚਲ ਪ੍ਰਦੇਸ਼, ਤਿ੍ਪੁਰਾ, ਅਸਾਮ, ਚੰਡੀਗੜ੍ਹ, ਲਕਸ਼ਦੀਪ, ਮਣੀਪੁਰ, ਮੇਘਾਲਿਆ, ਲੱਦਾਖ਼, ਮਿਜੋਰਮ, ਸਿੱਕਮ, ਨਾਗਾਲੈਂਡ, ਅਰੁਣਾਚਲ ਪ੍ਰਦੇਸ਼, ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ, ਦਾਦਰ ਦੇ ਨਗਰ ਹਵੇਲੀ ਅਤੇ ਦਮਨ ਤੇ ਦੀਵ ਹਨ |     (ਪੀਟੀਆਈ)