ਸਿਰਸਾ ਜ਼ਿਲ੍ਹੇ ਦੇ 3 ਕਿਲੋਮੀਟਰ ਖੇਤਰ 'ਚ 10 ਮਾਰਚ ਤਕ ਸ਼ਰਾਬ ਵਿਕਰੀ 'ਤੇ ਰੋਕ

ਏਜੰਸੀ

ਖ਼ਬਰਾਂ, ਪੰਜਾਬ

ਸਿਰਸਾ ਜ਼ਿਲ੍ਹੇ ਦੇ 3 ਕਿਲੋਮੀਟਰ ਖੇਤਰ 'ਚ 10 ਮਾਰਚ ਤਕ ਸ਼ਰਾਬ ਵਿਕਰੀ 'ਤੇ ਰੋਕ

image


ਸਿਰਸਾ, 20 ਫ਼ਰਵਰੀ (ਸੁਰਿੰਦਰ ਪਾਲ ਸਿੰਘ): ਸਿਰਸਾ 'ਚ ਉਪ ਆਬਕਾਰੀ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਪੰਜਾਬ ਰਾਜ ਨਾਲ ਲੱਗਦੇ ਜਿਲ੍ਹੇ ਦੇ 3 ਕਿਲੋਮੀਟਰ ਖੇਤਰ ਵਿੱਚ ਅੱਜ ਤੋਂ 10 ਮਾਰਚ ਤੱਕ ਵੋਟ ਗਿਣਤੀ ਹੋਣ ਤੱਕ ਸ਼ਰਾਬ ਵਿਕਰੀ ਤੇ ਰੋਕ ਜਾਰੀ ਰਹੇਗੀ | ਸਰਕਾਰੀ ਹੁਕਮਾਂ ਅਨੁਸਾਰ ਪੰਜਾਬ ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਰਾਜ ਦੀ ਸੀਮਾਂ ਨਾਲ ਲਗਦੇ ਜਿਲ੍ਹੇ ਵਿੱਚ ਇਹ ਪਾਬੰਦੀਆਂ ਜਾਰੀ ਰਹਿਣਗੀਆਂ | ਉਪ ਆਬਕਾਰੀ ਕਮਿਸ਼ਨਰ ਨੇ ਦੱਸਿਆ ਕਿ  ਦੱਸਿਆ ਕਿ ਕੋਈ ਵੀ ਵਿਅਕਤੀ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਇਹ ਹੁਕਮ 10 ਮਾਰਚ ਨੂੰ  ਵੋਟਾਂ ਦੀ ਗਿਣਤੀ ਤੱਕ ਲਾਗੂ ਰਹਿਣਗੇ |
ਸਿਰਸਾ ਦੇ ਐੱਸ.ਪੀ. ਨੇ ਕਿਹਾ ਕਿ ਪੰਜਾਬ ਚੋਣਾਂ ਦੇ ਮੱਦੇਨਜਰ ਨਾਕਿਆਂ 'ਤੇ ਵਾਧੂ ਫੋਰਸ ਲਾ ਕੇ ਸਖਤ ਨਿਗਰਾਨੀ ਅਤੇ ਚੈਕਿੰਗ ਕੀਤੀ ਗਈ ਅਤੇ ਵਾਹਨਾਂ ਨੂੰ  ਬਿਨਾਂ ਚੈਕਿੰਗ ਦੇ ਨਾਕੇ ਤੋਂ ਲੰਘਣ ਨਹੀਂ ਦਿੱਤਾ ਗਿਆ | ਇਸ ਦੇ ਨਾਲ ਹੀ ਪੰਜਾਬ ਹਰਿਆਣਾ ਪੁਲਿਸ ਵਲੋਂ ਸਰਹੱਦੀ ਚੌਕੀਆਂ ਰਾਹੀਂ ਨਾਜਾਇਜ ਸ਼ਰਾਬ, ਹਥਿਆਰਾਂ ਅਤੇ ਨਸ਼ਿਆਂ ਦੇ ਸਮਗਲਰਾਂ 'ਤੇ ਤਿੱਖੀ ਨਜਰ ਰੱਖੀ ਗਈ | ਆਪਣੇ-ਆਪਣੇ ਅਧਿਕਾਰ ਖੇਤਰ ਵਿਚ ਪੰਜਾਬ ਦੀ ਸਰਹੱਦ ਨਾਲ ਲੱਗਦੇ ਪਿੰਡਾਂ ਵਿਚ ਅਮਨ-ਸ਼ਾਂਤੀ ਦੀ ਵਿਵਸਥਾ ਨੂੰ  ਯਕੀਨੀ ਬਣਾਉਣ ਲਈ ਮੁਲਾਜ਼ਮ ਡਿਊਟੀ ਵਿਚ ਹਰ ਤਰ੍ਹਾਂ ਦੀ ਸਾਵਧਾਨੀ ਵਰਤਦੇ ਦਿਖਾਈ ਦਿੱਤੇ |