ਪੰਜਾਬ ਦੀਆਂ ਖ਼ੂਨੀ ਸੜਕਾਂ ਕਰ ਕੇ ਜਾ ਰਹੀਆਂ ਨੇ ਹਰ ਰੋਜ਼ ਔਸਤਨ 13 ਜ਼ਿੰਦਗੀਆਂ, ਹੈਰਾਨ ਕਰਨ ਵਾਲੇ ਰਿਪੋਰਟ ਦੇ ਅੰਕੜੇ 

ਏਜੰਸੀ

ਖ਼ਬਰਾਂ, ਪੰਜਾਬ

ਇਸ ਰਿਪੋਰਟ ਵਿਚ ਸਭ ਤੋਂ ਵੱਡਾ ਖੁਲਾਸਾ ਇਹ ਹੋਇਆ ਹੈ ਕਿ ਜਾਨ ਗਵਾਉਣ ਵਾਲਿਾਂ ਵਿਚ ਸਭ ਤੋਂ ਵੱਧ ਨੌਜਵਾਨਾਂ ਦੀ ਮੌਤ ਹੁੰਦੀ ਹੈ। 

An average of 13 lives are lost every day on the bloody roads of Punjab

ਚੰਡੀਗੜ੍ਹ - ਪੰਜਾਬ ਵਿਚ ਹਰ ਰੋਜ਼ ਕਈ ਹਾਦਸੇ ਹੁੰਦੇ ਹਨ ਜਿਨ੍ਹਾਂ ਵਿਚੋਂ ਕਈਆਂ ਦੀ ਮੌਤ ਹੋ ਜਾਂਦੀ ਹੈ ਤੇ ਕਈ ਗੰਭੀਰ ਜਖ਼ਮੀ ਹੋ ਜਾਂਦੇ ਹਨ। ਇਸੇ ਦੇ ਚੱਲਦਿਆਂ ਹੁਣ 2021 ਦੀ ਇਕ ਰਿਪੋਰਟ ਸਾਹਮਣੇ ਆਈ ਹੈ ਜੋ ਕਿ Source:  Punjab Road Safety and Traffic Research Centre ਵੱਲੋਂ ਤਿਆਰ ਕੀਤੀ ਗਈ ਹੈ। 
ਜਿਸ ਵਿਚ ਇਹ ਖੁਲਾਸਾ ਹੋਇਆ ਹੈ ਉਕਤ ਸਾਲ ਦੌਰਾਨ ਹਰ ਰੋਜ਼ ਔਸਤਨ 13 ਮੌਤਾਂ ਹੋਈਆਂ ਹਨ।  ਇਸ ਰਿਪੋਰਟ ਵਿਚ ਸਭ ਤੋਂ ਵੱਡਾ ਖੁਲਾਸਾ ਇਹ ਹੋਇਆ ਹੈ ਕਿ ਜਾਨ ਗਵਾਉਣ ਵਾਲਿਾਂ ਵਿਚ ਸਭ ਤੋਂ ਵੱਧ ਨੌਜਵਾਨਾਂ ਦੀ ਮੌਤ ਹੁੰਦੀ ਹੈ। 

ਸੜਕ ਹਾਦਸਿਆਂ ਵਿਚ ਸ਼ਾਮਲ ਕਰੀਬ 70 ਫੀਸਦੀ ਲੋਕਾਂ ਦੀ ਉਮਰ 18 ਤੋਂ 45 ਦੇ ਵਿਚਕਾਰ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਭ ਤੋਂ ਵੱਧ ਹਾਦਸੇ ਸ਼ਾਮ 6 ਤੋਂ ਰਾਤ 9 ਵਜੇ ਦੇ ਵਿਚਕਾਰ ਹੁੰਦੇ ਹਨ। ਇਸ ਦੇ ਨਾਲ ਹੀ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਦੇ 72 ਫੀਸਦੀ ਸੜਕ ਹਾਦਸੇ ਨੈਸ਼ਨਲ ਹਾਈਵੇਅ ਅਤੇ ਸਟੇਟ ਹਾਈਵੇਅ 'ਤੇ ਹੁੰਦੇ ਹਨ ਪਰ ਨੈਸ਼ਨਲ ਹਾਈਵੇਅ ਦੇ ਮੁਕਾਬਲੇ ਸਟੇਟ ਹਾਈਵੇਅ 'ਤੇ ਦੁਰਘਟਨਾਵਾਂ ਜ਼ਿਆਦਾ ਹੁੰਦੀਆਂ ਹਨ। 

ਰਿਪੋਰਟ ਵਿਚ ਇਹਨਾਂ ਹਾਦਸਿਆਂ ਨਾਲ ਹੋਣ ਵਾਲੇ ਕਰੋੜਾਂ ਦੇ ਨੁਕਸਾਨ ਬਾਰੇ ਵੀ ਜ਼ਿਕਰ ਕੀਤਾ ਗਿਆ ਹੈ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਸਾਲ 2021 ਵਿਚ ਸੂਬੇ ਵਿਚ ਸੜਕ ਹਾਦਸਿਆਂ ਕਰ ਕੇ 17,851 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਮਤਲਬ ਕਿ ਹਰ ਰੋਜ਼ 49 ਕਰੋੜ ਰੁਪਏ ਦਾ ਨੁਕਸਾਨ ਸੜਕ ਹਾਦਸਿਆਂ ਦੇ ਚੱਲਦੇ ਹੋਇਆ ਹੈ। 

ਰਿਪੋਰਟ ਮੁਤਾਬਿਕ ਸਾਲ 2021 ਵਿਚ ਕੁੱਲ 5871 ਸੜਕ ਹਾਦਸੇ ਵਾਪਰੇ ਜਿਨ੍ਹਾਂ ਵਿਚ 2032 ਲੋਕ ਗੰਭੀਰ ਜਖ਼ਮੀ ਹੋਏ ਤੇ 4589 ਅਪਣੀ ਜਾਨ ਗਵਾ ਚੁੱਕੇ ਹਨ। 
ਇਹਨਾਂ ਵਿਚੋਂ 3276 ਦੀ ਮੌਤ ਦਾ ਕਾਰਨ ਓਵਰਸਪੀਡ ਹੈ ਤੇ 522 ਮੌਤਾਂ ਦਾ ਕਾਰਨ ਗਲਤ ਪਾਸੇ ਡਰਾਇੰਵਿੰਗ ਕਰਨਾ ਹੈ।