ਆਪਣੇ-ਆਪ ਨੂੰ ਨਾਢੂਖਾਂ ਕਹਾਉਣ ਵਾਲੇ ਪੁਲਿਸ ਨੇ ਹਥਿਆਰਾਂ ਸਮੇਤ ਕੀਤੇ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ੍ਰੀ ਰਾਜ ਬਚਨ ਸਿੰਘ ਸੰਧੂ, ਪੀ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਰੂਪਨਗਰ ਵਲੋ ਪ੍ਰੈਸ ਨੋਟ ਰਾਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਪੁਲਿਸ ਵੱਲੋ ਭੈੜੇ..

Arrest

ਸ੍ਰੀ ਰਾਜ ਬਚਨ ਸਿੰਘ ਸੰਧੂ, ਪੀ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਰੂਪਨਗਰ ਵਲੋ ਪ੍ਰੈਸ ਨੋਟ ਰਾਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਪੁਲਿਸ ਵੱਲੋ ਭੈੜੇ ਅਤੇ ਅਪਰਾਧਿਕ ਅਨਸਰਾਂ ਵਿੱਰੁਧ ਲਗਾਤਰ ਜਾਰੀ ਰੱਖੀ ਗਈ। ਮੁਹਿੰਮ ਦੌਰਾਨ 03 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋ ਇੱਕ 32 ਬੌਰ ਰਿਵਾਲਵਰ, ਇੱਕ 32 ਬੌਰ ਪਿਸਟਲ ਅਤੇ 04 ਕਾਰਤੂਸ ਬ੍ਰਾਮਦ ਕੀਤੇ ਗਏ ਹਨ। ਸ਼੍ਰੀ ਮਨਵੀਰ ਸਿੰਘ ਬਾਜਵਾ, ਉੱਪ ਕਪਤਾਨ ਪੁਲਿਸ (ਸਥਾਨਕ) ਰੂਪਨਗਰ, ਸ਼੍ਰੀ ਵਰਿੰਦਰਜੀਤ ਸਿੰਘ, ਉੱਪ ਕਪਤਾਨ ਪੁਲਿਸ, ਇੰਨਵੈਸਟੀਗੇਸ਼ਨ, ਰੂਪਨਗਰ, ਸ੍ਰੀ ਰਾਜਪਾਲ ਸਿੰਘ ਗਿੱਲ ਮੱਖ ਅਫਸ਼ਰ ਥਾਣਾ ਸਿਟੀ ਰੂਪਨਗਰ ਅਤੇ ਸ੍ਰੀ ਅਮਰਵੀਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੁਲਿਸ ਪਾਰਟੀ ਵੱਲੋ ਨਾਕਾਬੰਦੀ ਕੀਤੀ ਹੋਈ ਸੀ।

ਜੋ ਪੁਲਿਸ ਪਾਰਟੀ ਨੂੰ ਇਤਲਾਹ ਮਿਲੀ ਕਿ ਵਿਸਾਲ ਪੁੱਤਰ ਰਾਮ ਰਤਨ ਵਾਸੀ ਪਿੰਡ ਪੰਜੇਰਾ ਥਾਣਾ ਨਾਲਾਗੜ ਹਿਮਾਚਲ ਪ੍ਰਦੇਸ, ਗੁਰਪ੍ਰੀਤ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਨਾਨਕ ਪੁਰਾ ਜਿਲਾ ਰੂਪਨਗਰ, ਈਸਰ ਸਿੰਘ ਉਰਫ ਗੱਬਰ ਪੁੱਤਰ ਸਵਰਨ ਸਿੰਘ ਵਾਸੀ ਮਹੱਲਾ ਫਤਹਿ ਪੁਰ ਮਹੱਲਾ ਕੁਰਾਲੀ ਥਾਣਾ ਕੁਰਾਲੀ, ਬਿਕਰਮ ਸਿੰਘ ਉਰਫ ਬਿੱਲਾ ਵਾਸੀ ਵਾਰਡ ਨੰ 9 ਮਾਤਾ ਰਾਣੀ ਮਹੱਲਾ ਕੁਰਾਲੀ ਅਤੇ ਦੋ ਹੋਰ ਅਣਪਛਾਤੇ ਵਿਅਕਤੀ ਇੱਕ ਵੱਡੀ ਘਟਨਾ ਨੂੰ ਅੰਜਾਮ ਦੇਣ ਲਈ ਇੱਕਠੇ ਹੋਏ ਹਨ। ਜਿਸ ਸਬੰਧੀ ਥਾਣਾ ਸਿਟੀ ਰੂਪਨਗਰ ਵਿਖੇ ਮੁਕੱਦਮਾ ਨੰ 141 ਮਿਤੀ 17-8-17 ਅ/ਧ 399,402 ਆਈ ਪੀ ਸੀ, 25-54-59 ਅਸਲਾ ਐਕਟ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਅਤੇ ਜੋ ਵਿਸਾਲ ਪੁੱਤਰ ਰਾਮ ਰਤਨ ਵਾਸੀ ਪਿੰਡ ਪੰਜੇਰਾ ਥਾਣਾ ਨਾਲਾਗੜ ਹਿਮਾਚਲ ਪ੍ਰਦੇਸ, ਗੁਰਪ੍ਰੀਤ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਨਾਨਕ ਪੁਰਾ ਜਿਲਾ ਰੂਪਨਗਰ, ਈਸਰ ਸਿੰਘ ਉਰਫ ਗੱਬਰ ਪੁੱਤਰ ਸਵਰਨ ਸਿੰਘ ਵਾਸੀ ਮਹੱਲਾ ਫਤਹਿ ਪੁਰ ਮਹੱਲਾ ਕੁਰਾਲੀ ਥਾਣਾ ਕੁਰਾਲੀ ਨੂੰ ਰੇਡ ਕਰਕੇ ਅਸਲਾ ਅਤੇ ਮਾਰੂ ਹਥਿਆਰਾ ਨਾਲ ਗ੍ਰਿਫਤਾਰ ਕੀਤਾ ਗਿਆ।

ਜੋ ਵਿਸਾਲ ਪੁੱਤਰ ਰਾਮ ਰਤਨ ਵਾਸੀ ਪਿੰਡ ਪੰਜੇਰਾ ਥਾਣਾ ਨਾਲਾਗੜ ਹਿਮਾਚਲ ਪ੍ਰਦੇਸ ਕੋਲੋ 32 ਬੋਰ ਰਿਵਾਲਵਰ ਅਤੇ 02 ਕਾਰਤੂਸ ਬਰਾਮਦ ਹੋਏ, ਗੁਰਪ੍ਰੀਤ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਨਾਨਕ ਪੁਰਾ ਜਿਲਾ ਰੂਪਨਗਰ ਪਾਸੋ 32 ਬੋਰ ਪਿਸਟਲ ਅਤੇ 02 ਕਾਰਤੂਸ ਅਤੇ ਈਸਰ ਸਿੰਘ ਉਰਫ ਗੱਬਰ ਪੁੱਤਰ ਸਵਰਨ ਸਿੰਘ ਵਾਸੀ ਮਹੱਲਾ ਫਤਹਿ ਪੁਰ ਮਹੱਲਾ ਕੁਰਾਲੀ ਥਾਣਾ ਕੁਰਾਲੀ ਪਾਸੋ ਰਾਡ ਲੋਹਾ ਬਰਾਮਦ ਹੋਈ ਅਤੇ ਤਿੰਨ ਵਿਅਕਤੀ ਹਨੇਰੇ ਦਾ ਫਾਇਦਾ ਉਠਾ ਕੇ ਭੱਜ ਗਏ,ਜਿਨਾ ਦੀ ਤਲਾਸ ਜਾਰੀ ਹੈ। ਦੋਸੀਆ ਨੂੰ ਅੱਜ ਪੇਸ ਅਦਾਲਤ ਕੀਤਾ ਜਾਵੇਗਾ, ਜਿਨਾ ਦਾ ਪੁਲਿਸ ਰਿਮਾਡ ਲੈ ਕੇ ਡੂੰਘਾਈ ਨਾਲ ਪੁਛਗਿੱਛ ਕੀਤੀ ਜਾਵੇਗੀ ਅਤੇ ਪਤਾ ਕੀਤਾ ਜਾਵੇਗਾ ਕਿ ਹੋਰ ਕਿਹੜੀਆ-2 ਘਟਨਾਵਾ ਨੂੰ ਅੰਜਾਮ ਦਿੱਤਾ ਹੈ।