ਸਾਕਾ ਨੀਲਾ ਤਾਰਾ 'ਚ ਬਰਤਾਨੀਆ ਦੀ ਭਾਈਵਾਲੀ ਦੇ ਤੱਥ ਪੇਸ਼ ਹੋਣ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੀ ਭਾਰਤ 'ਚ ਅੱਜ ਵੀ ਅੰਗਰੇਜ਼ਾਂ ਦਾ ਰਾਜ ਹੈ?

Riots

ਜੂਨ 1984 'ਚ ਭਾਰਤੀ ਫ਼ੌਜਾਂ ਵਲੋਂ ਦਰਬਾਰ ਸਾਹਿਬ ਵਿਖੇ ਅੰਜਾਮ ਦਿਤੇ ਗਏ ਸਾਕਾ ਨੀਲਾ ਤਾਰਾ 'ਚ ਬਰਤਾਨੀਆ ਦੀ ਫ਼ੌਜ ਦੀ ਸਮੂਲੀਅਤ ਕੀ ਸ਼ਹੀਦ ਉਧਮ ਸਿੰਘ ਵਲੋਂ ਜਨਰਲ ਡਾਇਰ ਨੂੰ ਮਾਰਨ ਦਾ ਬਦਲਾ ਸੀ? ਇਹ ਗੰਭੀਰ ਸਵਾਲ ਅਕਾਲੀ ਦਲ ਦੇ ਸੰਸਦ ਮੈਂਬਰਾਂ ਨੇ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਸਾਹਮਣੇ ਰੱਖੇ। ਉਨ੍ਹਾਂ ਬਰਤਾਨੀਆ ਸਰਕਾਰ ਦੀ ਸਾਕਾ ਨੀਲਾ ਤਾਰਾ 'ਚ ਭਾਈਵਾਲੀ ਦੇ ਤੱਥ ਦੇਸ਼ ਦੇ ਸਾਹਮਣੇ ਰੱਖਣ ਦੀ ਵੀ ਅਪੀਲ ਕੀਤੀ।

ਸ਼੍ਰੋਮਣੀ ਅਕਾਲੀ ਦਲ ਦੇ ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੁੰਦੜ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਰਾਜਨਾਥ ਸਿੰਘ ਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਸਿੱਖ ਕੌਮ ਨੂੰ ਦੇਣ ਦੀ ਦਲੀਲ ਦਿਤੀ।ਆਗੂਆਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਦਰਬਾਰ ਸਾਹਿਬ 'ਤੇ ਹੋਏ ਫ਼ੌਜੀ ਹਮਲੇ ਤੋਂ ਪਹਿਲਾਂ ਬਰਤਾਨੀਆ ਸਰਕਾਰ ਤੋਂ ਸਲਾਹ ਕਰਨ ਦੀਆਂ ਜੋ ਗੱਲਾਂ ਮੀਡੀਆ ਰਾਹੀਂ ਆ ਰਹੀਆਂ ਹਨ,

ਉਸ ਤੋਂ ਲਗਦਾ ਹੈ ਕਿ ਭਾਰਤ ਖ਼ੁਦ ਮੁਖਤਿਆਰ ਦੇਸ਼ ਨਾ ਹੋ ਕੇ ਅੱਜ ਵੀ ਬ੍ਰਿਟਿਸ਼ ਹਕੂਮਤ ਦਾ ਹਿੱਸਾ ਹੈ। ਚੰਦੂਮਾਜਰਾ ਨੇ ਖ਼ਦਸ਼ਾ ਜਤਾਇਆ ਕਿ ਸ਼ਹੀਦ ਉਧਮ ਸਿੰਘ ਵਲੋਂ ਜਲਿਆਂਵਾਲੇ ਬਾਗ ਦੇ ਸਾਕੇ ਦਾ ਬਦਲਾ ਲੈਂਦੇ ਹੋਏ ਜਨਰਲ ਡਾਇਰ 'ਤੇ ਕੀਤੇ ਗਏ ਕਤਲ ਦਾ ਗੁੱਸਾ ਵੀ ਸਾਕਾ ਨੀਲਾ ਤਾਰਾ 'ਚ ਬ੍ਰਿਟਿਸ਼ ਹਕੂਮਤ ਦੀ ਸ਼ਮੂਲੀਅਤ ਦਾ ਕਾਰਨ ਹੋ ਸਕਦਾ ਹੈ।