ਬੱਚਾ ਨਾ ਹੋਣ ਤੋਂ ਦੁਖੀ ਔਰਤ ਨੇ ਕੀਤੀ ਖ਼ੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਠਿੰਡਾ, 22 ਅਗੱਸਤ (ਦੀਪਕ ਸ਼ਰਮਾ) : ਇਕ ਔਰਤ ਵਲੋਂ ਬੱਚਾ ਨਾ ਹੋਣ 'ਤੇ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖ਼ੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ।

Suicide

ਬਠਿੰਡਾ, 22 ਅਗੱਸਤ (ਦੀਪਕ ਸ਼ਰਮਾ) : ਇਕ ਔਰਤ ਵਲੋਂ ਬੱਚਾ ਨਾ ਹੋਣ 'ਤੇ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖ਼ੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਅਨੁਸਾਰ ਸੁਖਬੀਰ ਕੌਰ (28) ਪਤਨੀ ਜਸਪਾਲ ਸਿੰਘ ਵਾਸੀ ਗਲੀ ਨੰ: 1 ਦੇ ਨਾਮਦੇਵ ਰੋਡ ਨੇ ਬੀਤੀ ਰਾਤ ਅਪਣੇ ਘਰ ਵਿਚ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਹਸਪਤਾਲ ਵਿਚ ਮ੍ਰਿਤਕ ਔਰਤ ਦੀ ਲਾਸ਼ ਲੈਣ ਆਏ ਪਰਵਾਰਕ ਮੈਂਬਰਾਂ ਨੇ ਦਸਿਆ ਕਿ ਬੱਚਾ ਨਾ ਹੋਣ ਕਰ ਕੇ ਸੁਖਬੀਰ ਕੌਰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਚਲ ਰਹੀ ਸੀ, ਬੀਤੀ ਸ਼ਾਮ ਉਨ੍ਹਾਂ ਦਾ ਇਕ ਰਿਸ਼ਤੇਦਾਰ ਅਪਣੇ ਘਰ ਹੋਏ ਬੱਚੇ ਦੀ ਖ਼ੁਸ਼ੀ ਵਿਚ ਮਠਿਆਈ ਦੇਣ ਆਇਆ ਸੀ ਜਿਸ ਕਾਰਨ ਪਹਿਲਾਂ ਤੋਂ ਹੀ ਪ੍ਰੇਸ਼ਾਨ ਚਲ ਰਹੀ ਸੁਖਬੀਰ ਕੌਰ ਅਪਣੇ ਕਮਰੇ ਵਿਚ ਚਲੀ ਗਈ ਤੇ ਫਾਹਾ ਲੈ ਕੇ ਖ਼ੁਦਕਸ਼ੀ ਕਰ ਲਈ।