Mohali Accident: ਪਰਿਵਾਰ ਨੇ CM ਨੂੰ ਲਗਾਈ ਗੁਹਾਰ, ਦੇਰ ਰਾਤ ਮੁਲਜ਼ਮ ਹੋਇਆ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਟੌਰ ਥਾਣਾ ਪੁਲਿਸ ਨੇ ਮਰਸੀਡੀਜ਼ ਕਾਰ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

accident news

ਮੁਹਾਲੀ: ਮੁਹਾਲੀ ਦੇ ਰਾਧਾ ਸੁਆਮੀ ਚੌਂਕ ਵਿੱਚ ਬੀਤੇ ਦਿਨੀ ਦਰਦਨਾਕ ਹਾਦਸਾ ਵਾਪਰਿਆ ਸੀ। ਇਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਸੀ। ਇਸ ਤੋਂ ਬਾਅਦ ਹਾਦਸੇ 'ਚ ਮਾਰੇ ਗਏ ਅੰਕੁਸ਼ ਨਰੂਲਾ ਦੇ ਭਰਾ ਆਦਿਤਿਆ ਰਾਜ ਕੌਲ ਨਿਵਾਸੀ ਜੈਅਪੁਰ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੇਰ ਰਾਤ ਟਵੀਟ ਕੀਤਾ।

ਭਰਾ ਆਦਿਤਿਆ ਰਾਜ ਕੌਲ ਦਾ ਟਵੀਟ 
ਆਦਿਤਿਆ ਰਾਜ ਕੌਲ ਨੇ ਟਵੀਟ ਕਰ ਕੇ ਲਿਖਿਆ, "ਇਕ ਤੇਜ਼ ਰਫ਼ਤਾਰ ਮਰਸੀਡੀਜ਼ ਨੇ ਤਿੰਨ ਮਾਸੂਮ ਲੋਕਾਂ ਨੂੰ ਮਾਰ ਦਿੱਤਾ। ਮ੍ਰਿਤਕਾਂ 'ਚ ਇਕ ਮੇਰਾ ਭਰਾ ਹੈ, ਜਿਸ ਦੀ 8 ਮਹੀਨੇ ਦੀ ਗਰਭਵੀ ਪਤਨੀ ਉਸ ਦਾ ਘਰ 'ਤੇ ਇੰਤਜ਼ਾਰ ਕਰ ਰਹੀ ਹੈ। ਇਸ ਮਾਮਲੇ 'ਚ ਕੋਈ ਐਕਸ਼ਨ ਨਹੀਂ ਹੋਇਆ ਹੈ। ਸੀਐੱਮ ਨੂੰ ਇਸ ਟਵੀਟ ਤੋਂ ਬਾਅਦ ਹੀ ਦੇਰ ਰਾਤ ਮਟੌਰ ਥਾਣਾ ਪੁਲਿਸ ਨੇ ਮਰਸੀਡੀਜ਼ ਕਾਰ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ।"