ਦੁਨੀਆਂ ਦੇ ਸੱਭ ਤੋਂ ਹਰਮਨ ਪਿਆਰੇ ਆਗੂ ਬਣੇ

ਏਜੰਸੀ

ਖ਼ਬਰਾਂ, ਪੰਜਾਬ

ਦੁਨੀਆਂ ਦੇ ਸੱਭ ਤੋਂ ਹਰਮਨ ਪਿਆਰੇ ਆਗੂ ਬਣੇ

image

13 ਗਲੋਬਲ ਆਗੂਆਂ ਦੀ ਮਨਜ਼ੂਰੀ ਰੇਟਿੰਗ ਚਾਰਟ ’ਚ ਟਾਪ ’ਤੇ

ਨਵੀਂ ਦਿੱਲੀ, 20 ਮਾਰਚ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਵਾਰ ਫਿਰ ਦੁਨੀਆਂ ਦੇ ਸੱਭ ਤੋਂ ਲੋਕਪਿ੍ਰਯ ਨੇਤਾ ਚੁਣੇ ਗਏ ਹਨ। ਮਾਰਨਿੰਗ ਕੰਸਲਟ ਦੁਆਰਾ ਜਾਰੀ ਗਲੋਬਲ ਲੀਡਰ ਅਪਰੂਵਲ ਰੇਟਿੰਗ ਵਿਚ, ਪੀਐਮ ਮੋਦੀ 77 ਪ੍ਰਤੀਸ਼ਤ ਪ੍ਰਵਾਨਗੀ ਨਾਲ ਸਿਖਰ ’ਤੇ ਹਨ। ਪੀਐਮ ਮੋਦੀ ਨੂੰ ਦੁਨੀਆਂ ਭਰ ਦੇ ਬਾਲਗ਼ਾਂ ਵਿਚ ਸੱਭ ਤੋਂ ਵਧ ਰੇਟਿੰਗ ਮਿਲੀ ਹੈ। ਦੂਜੇ ਪਾਸੇ ਭਾਜਪਾ ਨੇ ਟਵੀਟ ਕਰ ਕੇ ਲਿਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 77 ਫ਼ੀ ਸਦੀ ਗਲੋਬਲ ਅਪਰੂਵਲ ਰੇਟਿੰਗ ਦੇ ਨਾਲ ਗਲੋਬਲ ਨੇਤਾਵਾਂ ਨਾਲੋਂ ਸੱਭ ਤੋਂ ਵਧ ਲੋਕਪਿ੍ਰਯ ਹਨ। 
ਪੀਐਮ ਮੋਦੀ ਦੀ ਅਗਵਾਈ ਵਿਚ ਦੇਸ਼ ਆਤਮ ਨਿਰਭਰ ਭਾਰਤ ਬਣਨ ਵਲ ਵਧ ਰਿਹਾ ਹੈ। ਪੀਐਮ ਮੋਦੀ ਦੀ ਅਸਵੀਕਾਰ ਰੇਟਿੰਗ ਵੀ ਸੱਭ ਤੋਂ ਘੱਟ 17 ਪ੍ਰਤੀਸ਼ਤ ਹੈ। ਨਵੀਨਤਮ ਪ੍ਰਵਾਨਗੀ ਰੇਟਿੰਗ 9 ਤੋਂ 15 ਮਾਰਚ, 2022 ਤਕ ਇਕੱਤਰ ਕੀਤੇ ਡੇਟਾ ’ਤੇ ਅਧਾਰਤ ਹਨ।
ਅਮਰੀਕਾ ਵਿਚ ਸਥਿਤ ਇਕ ਗਲੋਬਲ ਲੀਡਰ ਮਨਜ਼ੂਰੀ ਟਰੈਕਰ, ਮਾਰਨਿੰਗ ਕੰਸਲਟ ਨੇ ਗਲੋਬਲ ਲੀਡਰਾਂ ਲਈ ਪ੍ਰਵਾਨਗੀ ਰੇਟਿੰਗ ਜਾਰੀ ਕੀਤੀ ਹੈ। ਇਸ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਭ ਤੋਂ ਵਧ ਰੇਟਿੰਗ ਮਿਲੀ ਹੈ ਅਤੇ ਉਹ 77 ਪ੍ਰਤੀਸ਼ਤ ਪ੍ਰਵਾਨਗੀ ਰੇਟਿੰਗ ਨਾਲ ਦੁਨੀਆਂ ਦੇ ਸੱਭ ਤੋਂ ਪ੍ਰਸਿੱਧ ਨੇਤਾ ਬਣੇ ਹੋਏ ਹਨ। 18 ਮਾਰਚ ਨੂੰ, ਮਾਰਨਿੰਗ ਕੰਸਲਟ ਪੋਲੀਟਿਕਲ ਇੰਟੈਲੀਜੈਂਸ ਨੇ ਅਪਣੇ ਤਾਜ਼ਾ ਅੰਕੜੇ ਜਾਰੀ ਕੀਤੇ। ਇਸ ’ਚ ਕਿਹਾ ਗਿਆ ਹੈ ਕਿ 13 ਦੇਸ਼ਾਂ ਦੇ ਨੇਤਾਵਾਂ ’ਚ ਪੀਐੱਮ ਮੋਦੀ ਦੀ ਅਪਰੂਵਲ ਰੇਟਿੰਗ ਸੱਭ ਤੋਂ ਉੱਚੀ ਹੈ। ਪ੍ਰਧਾਨ ਮੰਤਰੀ ਮੋਦੀ ਦੇ ਬਾਅਦ ਮੈਕਸੀਕੋ ਦੇ ਆਂਦਰੇਸ ਮੈਨੁਅਲ ਲੋਪੇਜ ਓਬਰਾਡੋਰ ਦਾ ਨੰਬਰ ਆਉਂਦਾ ਹੈ, ਜਿਸ ਦੀ ਮਨਜ਼ੂਰੀ 63 ਫ਼ੀ ਸਦੀ ਹੈ। ਇਟਲੀ ਦੀ ਮਾਰੀਆ ਡਰਾਗੀ ਦੀ 54 ਪ੍ਰਤੀਸ਼ਤ ਦੀ ਪ੍ਰਵਾਨਗੀ ਰੇਟਿੰਗ ਹੈ। ਇਸ ਦੇ ਨਾਲ ਹੀ ਜਾਪਾਨ ਦੇ ਫੂਮਿਓ ਕਿਸਿਦਾ ਨੂੰ 45 ਫ਼ੀ ਸਦੀ ਦੀ ਪ੍ਰਵਾਨਗੀ ਰੇਟਿੰਗ ਮਿਲੀ ਹੈ। ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਦੀ ਮਨਜ਼ੂਰੀ ਦਰਜਾਬੰਦੀ ਉਨ੍ਹਾਂ ਦੇ ਰਾਸ਼ਟਰਪਤੀ ਦੇ ਕਾਰਜਕਾਲ ਦੌਰਾਨ ਸੱਭ ਤੋਂ ਹੇਠਲੇ ਪੱਧਰ ’ਤੇ ਆ ਗਈ ਹੈ।         (ਏਜੰਸੀ)