ਭਾਰਤ ਦੇ ਦੌਰੇ ’ਤੇ ਆਏ ਜਪਾਨ ਦੇ ਪ੍ਰਧਾਨ ਮੰਤਰੀ ਨੂੰ ਮੋਦੀ ਨੇ ਤੋਹਫ਼ੇ ’ਚ ਦਿਤੀ ‘ਕ੍ਰਿਸ਼ਨ ਪੱਖੀ’

ਏਜੰਸੀ

ਖ਼ਬਰਾਂ, ਪੰਜਾਬ

ਭਾਰਤ ਦੇ ਦੌਰੇ ’ਤੇ ਆਏ ਜਪਾਨ ਦੇ ਪ੍ਰਧਾਨ ਮੰਤਰੀ ਨੂੰ ਮੋਦੀ ਨੇ ਤੋਹਫ਼ੇ ’ਚ ਦਿਤੀ ‘ਕ੍ਰਿਸ਼ਨ ਪੱਖੀ’

image

ਨਵੀਂ ਦਿੱਲੀ, 20 ਮਾਰਚ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋ ਦਿਨ ਲਈ ਭਾਰਤ ਦੌਰੇ ’ਤੇ ਆਏ ਅਪਣੇ ਜਪਾਨੀ ਹਮਰੁਤਬਾ ਨੂੰ ਇਕ ਖ਼ਾਸ ਤੋਹਫ਼ੇ ਦੇ ਰੂਪ ਵਿਚ ‘ਕਿ੍ਰਸ਼ਨ ਪੱਖੀ’ ਦਿਤੀ। ਖਾਸ ਗੱਲ ਇਹ ਹੈ ਕਿ ਇਹ ਚੰਦਨ ਦੀ ਲੱਕੜ ਦੀ ਬਣੀ ਹੋਈ ਹੈ। ਇਸ ਦੇ ਨਾਲ ਹੀ ਇਸ ਦੇ ਪਾਸਿਆਂ ’ਤੇ ਕਲਾਤਮਕ ਚਿੱਤਰਾਂ ਰਾਹੀਂ ਭਗਵਾਨ ਕਿ੍ਰਸ਼ਨ ਦੀਆਂ ਵੱਖ-ਵੱਖ ਮੁੱਦਰਾਵਾਂ ਨੂੰ ਦਿਖਾਇਆ ਗਿਆ ਹੈ।  ਸਮਾਚਾਰ ਏਜੰਸੀ ਪੀਟੀਆਈ ਵਲੋਂ ਅਧਿਕਾਰਤ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਸ ‘ਪੱਖੀ’ ਨੂੰ ਰਵਾਇਤੀ ਸੰਦਾਂ ਜ਼ਰੀਏ ਉਕੇਰਿਆ ਗਿਆ ਹੈ, ਜਦਕਿ ਇਸ ਦੇ ਉਪਰਲੇ ਹਿੱਸੇ ’ਤੇ ਮੋਰ ਦੀ ਹੱਥ ਨਾਲ ਤਿਆਰ ਕੀਤੀ ਗਈ ਮੂਰਤੀ ਹੈ, ਜੋ ਕਿ ਭਾਰਤ ਦਾ ਰਾਸ਼ਟਰੀ ਪੰਛੀ ਹੈ। ਇਹ ‘ਕਿ੍ਰਸ਼ਨਾ ਪੱਖੀ’ ਰਾਜਸਥਾਨ ਦੇ ਚੁਰੂ ਜ਼ਿਲ੍ਹੇ ਦੇ ਹੁਨਰਮੰਦ ਕਾਰੀਗਰਾਂ ਦੁਆਰਾ ਬਣਾਈ ਗਈ ਹੈ। ਇਹ ਕਲਾਕਿ੍ਰਤੀ ਸ਼ੁੱਧ ਚੰਦਨ ਦੀ ਲੱਕੜ ਦੀ ਬਣੀ ਹੋਈ ਹੈ, ਜੋ ਮੁੱਖ ਤੌਰ ’ਤੇ ਭਾਰਤ ਦੇ ਦਖਣੀ ਹਿੱਸਿਆਂ ਦੇ ਜੰਗਲਾਂ ਵਿਚ ਮਿਲਦੀ ਹੈ। ਦਰਅਸਲ ਜਾਪਾਨੀ ਪ੍ਰਧਾਨ ਮੰਤਰੀ 14ਵੇਂ ਭਾਰਤ-ਜਪਾਨ ਸਾਲਾਨਾ ਸਿਖਰ ਸੰਮੇਲਨ ਵਿਚ ਸ਼ਾਮਲ ਹੋਣ ਲਈ ਭਾਰਤ ਦੌਰੇ ’ਤੇ ਹਨ। ਇਸ ਤੋਂ ਇਲਾਵਾ ਫੁਮੀਓ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਯੋਜਤ ਦੋ-ਪੱਖੀ ਗੱਲਬਾਤ ਕੀਤੀ। ਇਸ ’ਚ ਉਨ੍ਹਾਂ ਸਬੰਧਾਂ ਨੂੰ ਵਧਾਉਣ, ਯੂਕਰੇਨ ਯੁੱਧ ’ਚ ਸਖ਼ਤ ਰੁਖ ਅਪਣਾਉਣ ਦੀ ਅਪੀਲ ਕੀਤੀ।     (ਏਜੰਸੀ)

 ਮੀਡੀਆ ਰਿਪੋਰਟਾਂ ਮੁਤਾਬਕ ਫੁਮੀਓ ਨੇ ਅਪਣੀ ਭਾਰਤ ਯਾਤਰਾ ਦੌਰਾਨ ਦੇਸ਼ ’ਚ 3.2 ਲੱਖ ਕਰੋੜ ਨਿਵੇਸ਼ ਕਰਨ ਦਾ ਐਲਾਨ ਕੀਤਾ। ਇਹ ਨਿਵੇਸ਼ ਅਗਲੇ ਪੰਜ ਸਾਲਾਂ ’ਚ ਕੀਤਾ ਜਾਵੇਗਾ।     (ਏਜੰਸੀ)