ਕਤਰ ਏਅਰਵੇਜ਼ ਦੀ ਦਿੱਲੀ-ਦੋਹਾ ਫਲਾਈਟ ਦੀ ਕਰਾਚੀ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

100 ਤੋਂ ਵੱਧ ਯਾਤਰੀ ਕੱਢੇ ਬਾਹਰ

Flight

 

 ਨਵੀਂ ਦਿੱਲੀ: ਕਤਰ ਏਅਰਵੇਜ਼ ਦੀ ਦਿੱਲੀ-ਦੋਹਾ ਫਲਾਈਟ ਨੂੰ ਪਾਕਿਸਤਾਨ ਦੇ ਕਰਾਚੀ ਵੱਲ ਮੋੜ ਦਿੱਤਾ ਗਿਆ ਹੈ। ਇਸ ਜਹਾਜ਼ 'ਚ 100 ਤੋਂ ਵੱਧ ਯਾਤਰੀ ਸਵਾਰ ਹਨ। ਖਬਰਾਂ ਮੁਤਾਬਕ ਕਤਰ ਏਅਰਵੇਜ਼ ਦੀ ਫਲਾਈਟ ਨੰਬਰ QR579 ਨੂੰ ਕੁਝ ਤਕਨੀਕੀ ਕਾਰਨਾਂ ਕਰਕੇ ਕਰਾਚੀ ਵੱਲ ਮੋੜ ਦਿੱਤਾ ਗਿਆ ਹੈ।

 

 

ਕਤਰ ਏਅਰਵੇਜ਼ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਯਾਤਰੀਆਂ ਨੂੰ ਦੋਹਾ ਲਿਜਾਣ ਲਈ ਇੱਕ ਹੋਰ ਰਾਹਤ ਫਲਾਈਟ ਦਾ ਪ੍ਰਬੰਧ ਕੀਤਾ ਗਿਆ ਹੈ। ਅਸੀਂ ਯਾਤਰੀਆਂ ਨੂੰ ਹੋਣ ਵਾਲੀ ਅਸੁਵਿਧਾ ਲਈ ਮੁਆਫੀ ਚਾਹੁੰਦੇ ਹਾਂ ਅਤੇ ਉਹਨਾਂ ਦੀ ਅਗਲੀ ਯਾਤਰਾ ਯੋਜਨਾਵਾਂ ਵਿੱਚ ਉਹਨਾਂ ਦੀ ਮਦਦ ਕਰਾਂਗੇ।

 

ਕਤਰ ਏਅਰਵੇਜ਼ ਨੇ ਕਿਹਾ ਕਿ ਦਿੱਲੀ ਤੋਂ ਦੋਹਾ ਜਾਣ ਵਾਲੀ ਉਨ੍ਹਾਂ ਦੀ ਫਲਾਈਟ ਨੰਬਰ QR579 ਨੂੰ 21 ਮਾਰਚ ਨੂੰ ਉਸ ਦੇ ਕਾਰਗੋ ਖੇਤਰ ਵਿੱਚ ਧੂੰਏਂ ਦਾ ਪਤਾ ਲੱਗਣ ਤੋਂ ਬਾਅਦ ਐਮਰਜੈਂਸੀ ਵਿੱਚ ਕਰਾਚੀ ਵੱਲ ਮੋੜ ਦਿੱਤਾ ਗਿਆ ਸੀ। ਜਹਾਜ਼ ਕਰਾਚੀ ਹਵਾਈ ਅੱਡੇ 'ਤੇ ਸੁਰੱਖਿਅਤ ਉਤਰ ਗਿਆ, ਜਿੱਥੇ ਐਮਰਜੈਂਸੀ ਸਹੂਲਤਾਂ ਲਈ ਇਸ ਦੀ ਦੇਖਭਾਲ ਕੀਤੀ ਜਾ ਰਹੀ ਹੈ ਅਤੇ ਯਾਤਰੀਆਂ ਨੂੰ ਉਤਾਰ ਦਿੱਤਾ ਗਿਆ ਹੈ।