ਕੁੱਝ ਦਿਨ ਪਹਿਲਾਂ ਸਰਵਿਸ ਰਿਵਾਲਵਰ ਨਾਲ ਗੋਲੀ ਚੱਲਣ ਕਾਰਨ ਗੰਭੀਰ ਜ਼ਖ਼ਮੀ ਹੋਏ ASI ਨੇ ਅੱਜ ਤੋੜਿਆ ਦਮ

ਏਜੰਸੀ

ਖ਼ਬਰਾਂ, ਪੰਜਾਬ

ਮ੍ਰਿਤਕ ਏਐੱਸਆਈ ਅਜਾਇਬ ਸਿੰਘ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਉਸ ਦਾ ਅੰਤਿਮ ਸਸਕਾਰ ਉਸਦੇ ਪਿੰਡ ਮੂਲਿਆਂਵਾਲ ਕਰ ਦਿੱਤਾ ਗਿਆ ਹੈ।

PHOTO

 

ਬਟਾਲਾ : ਬਟਾਲਾ ਪੁਲਿਸ ਦੇ ਪੀਸੀਆਰ ਵਿੱਚ ਤਾਇਨਾਤ ਏਐੱਸਆਈ ਦੇ ਆਪਣੇ ਸਰਵਿਸ ਰਿਵਾਲਵਰ ਤੋਂ ਅਚਾਨਕ ਗੋਲੀ ਚੱਲ ਗਈ ਸੀ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ ਸੀ, ਜਿਸ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਜਿੱਥੇ ਬੀਤੇ ਦਿਨ ਉਕਤ ਥਾਣੇਦਾਰ ਜ਼ਖਮਾਂ ਦੀ ਤਾਬ ਨਾ ਸਹਿੰਦਾ ਹੋਇਆ ਇਲਾਜ ਦੌਰਾਨ ਦਮ ਤੋੜ ਗਿਆ। 

ਜਾਣਕਾਰੀ ਦਿੰਦੇ ਹੋਏ ਪੀਸੀਆਰ ਇੰਚਾਰਜ ਐੱਸਆਈ ਉਂਕਾਰ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਪੀਸੀਆਰ ਵਿੱਚ ਤਾਇਨਾਤ ਏਐੱਸਆਈ ਅਜਾਇਬ ਸਿੰਘ (52) ਜੋ ਕਿਸੇ ਕਾਰਨ ਡਿਊਟੀ ਦੌਰਾਨ ਆਪਣੇ ਘਰ ਮੂਲਿਆਂਵਾਲ ਗਿਆ ਤੇ ਅਚਾਨਕ ਉਸ ਦੇ ਸਰਵਿਸ ਰਿਵਾਲਵਰ ਤੋਂ ਗੋਲੀ ਚੱਲ ਗਈ, ਜੋ ਉਸ ਦੇ ਸਿਰ ਦੇ ਸੱਜੇ ਪਾਸੇ ਲੱਗ ਗਈ। ਉਸ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਸੋਮਵਾਰ ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। 

ਮ੍ਰਿਤਕ ਏਐੱਸਆਈ ਅਜਾਇਬ ਸਿੰਘ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਉਸ ਦਾ ਅੰਤਿਮ ਸਸਕਾਰ ਉਸਦੇ ਪਿੰਡ ਮੂਲਿਆਂਵਾਲ ਕਰ ਦਿੱਤਾ ਗਿਆ ਹੈ। 

ਜ਼ਿਕਰਯੋਗ ਹੈ ਕਿ ਪੀ.ਸੀ.ਆਰ ਵਿੰਗ 'ਚ ਡਿਊਟੀ 'ਤੇ ਤੈਨਾਤ ASI ਅਜਾਇਬ ਸਿੰਘ ਕੁਝ ਸਮੇਂ ਲਈ ਘਰ ਗਿਆ ਤਾਂ ਅਚਾਨਕ ਉਸ ਦੀ ਆਪਣੀ ਹੀ ਰਿਵਾਲਵਰ ਤੋਂ ਫਾਇਰ ਹੋ ਗਿਆ, ਜਿਸ ਦੇ ਸਿੱਟੇ ਵਜੋਂ ਉਸ ਦੇ ਗੋਲੀ ਲੱਗ ਗਈ ਅਤੇ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਪਰਿਵਾਰ ਵਲੋਂ ਅਜਾਇਬ ਸਿੰਘ ਨੂੰ ਬਟਾਲਾ ਹਸਪਤਾਲ 'ਚ ਇਲਾਜ ਲਈ ਲਿਜਾਇਆ ਗਿਆ, ਜਿੱਥੇ ASI ਦੀ ਹਾਲਤ ਗੰਭੀਰ ਹੋਣ ਕਾਰਨ ਅੰਮ੍ਰਿਤਸਰ ਦੇ ਹਸਪਤਾਲ 'ਚ ਇਲਾਜ ਲਈ ਰੈਫ਼ਰ ਕੀਤਾ ਗਿਆ ਸੀ, ਜਿੱਥੇ ASI ਨੇ ਜ਼ਖ਼ਮਾਂ ਦੀ ਤਾਬ ਨਾ ਸਹਿੰਦੇ ਹੋਏ ਬੀਤੇ ਦਿਨ ਇਲਾਜ ਦੌਰਾਨ ਦਮ ਤੋੜ ਦਿੱਤਾ।