Mansa News: ਜੱਜ ਦੇ ਛੁੱਟੀ ’ਤੇ ਹੋਣ ਕਾਰਨ ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਦੀ ਨਹੀਂ ਹੋਈ ਗਵਾਹੀ

ਏਜੰਸੀ

ਖ਼ਬਰਾਂ, ਪੰਜਾਬ

ਅਗਲੀ ਸੁਣਵਾਈ 11 ਅਪ੍ਰੈਲ ਨੂੰ ਹੋਵੇਗੀ।

Late Sidhu Moosewala's father did not testify due to judge being on leave

 

Mansa News: ਜ਼ਿਲ੍ਹਾ ਤੇ ਸੈਸ਼ਨ ਜੱਜ ਮਾਨਸਾ ਦੇ ਛੁੱਟੀ ’ਤੇ ਹੋਣ ਕਰ ਕੇ ਮੂਸੇਵਾਲਾ ਕਤਲ ਮਾਮਲੇ ’ਚ ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਸਿੱਧੂ ਦੀ ਅੱਜ ਅਦਾਲਤ ’ਚ ਗਵਾਹੀ ਨਹੀਂ ਹੋ ਸਕੀ।

ਉਨ੍ਹਾਂ ਦੇ ਨਾਲ ਤਫਤੀਸ਼ੀ ਅਫ਼ਸਰ ਤੇ ਸੇਵਾ ਮੁਕਤ ਸਬ ਇੰਸਪੈਕਟਰ ਅੰਗਰੇਜ਼ ਸਿੰਘ ਦੀ ਗਵਾਹੀ ਵੀ ਹੋਣੀ ਸੀ। ਅਗਲੀ ਸੁਣਵਾਈ 11 ਅਪ੍ਰੈਲ ਨੂੰ ਹੋਵੇਗੀ। ਇਸ ਤੋਂ ਪਹਿਲਾਂ 28 ਫ਼ਰਵਰੀ ਨੂੰ ਬਾਰ ਐਸੋਸੀਏਸ਼ਨ ਮਾਨਸਾ ਦੀ ਚੋਣ ਹੋਣ ਕਰ ਕੇ ਸੁਣਵਾਈ ਨਹੀਂ ਹੋ ਸਕੀ ਜਦਕਿ ਉਸ ਤੋਂ ਪਹਿਲਾਂ ਬਲਕੌਰ ਸਿੰਘ ਦੀ ਸਿਹਤ ਠੀਕ ਨਾ ਹੋਣ ਕਰ ਕੇ 2 ਵਾਰ ਠੀਕ ਨਾ ਹੋਣ ਕਰ ਕੇ ਗਵਾਹੀ ਦੇਣ ਲਈ ਨਹੀਂ ਪਹੁੰਚੇ ਸਨ।