ਬਦਨਾਮ ਗੈਂਗਸਟਰ ਲਵੀਸ਼ ਗਰੋਵਰ ਗ੍ਰਿਫ਼ਤਾਰ, ਮੁਕਾਬਲੇ ’ਚ ਹੋਇਆ ਜ਼ਖ਼ਮੀ

ਏਜੰਸੀ

ਖ਼ਬਰਾਂ, ਪੰਜਾਬ

ਮੁਲਜ਼ਮ ਕੋਲੋਂ ਤਿੰਨ ਹਥਿਆਰ ਵੀ ਬਰਾਮਦ ਹੋਏ ਹਨ ਜਿਨ੍ਹਾਂ ’ਚ ਸਟਾਰ 30 ਸ਼ਾਮਲ ਹੈ, ਜੋ ਕਿ ਹਿੰਦੁਸਤਾਨ ’ਚ ਪਾਬੰਦੀਸ਼ੁਦਾ ਹੈ

ਜ਼ੀਰਕਪੁਰ ’ਚ ਕਾਰਵਾਈ ਦੌਰਾਨ ਪੁਲਿਸ।

ਜ਼ੀਰਕਪੁਰ : ਪੰਜਾਬ ਦਾ ਬਦਨਾਮ ਗੈਂਗਸਟਰ ਲਵੀਸ਼ ਗਰੋਵਰ ਜਿਸ ’ਤੇ ਪਹਿਲਾਂ ਤੋਂ ਹੀ ਦਸ ਦੇ ਕਰੀਬ ਸੰਗੀਨ ਅਪਰਾਧਾਂ ਦੇ ਮੁਕਦਮੇ ਦਰਜ ਹਨ, ਉਹ ਮੋਹਾਲੀ ਦੇ ਜ਼ੀਰਕਪੁਰ ਇਲਾਕੇ ’ਚ ਕੋਈ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਫਿਰਾਕ ’ਚ ਘੁੰਮ ਰਿਹਾ ਸੀ। ਇਸ ਦੀ ਸੂਚਨਾ ਮੋਹਾਲੀ ਪੁਲਿਸ ਨੂੰ ਲੱਗੀ ਅਤੇ ਪੁਲਿਸ ਵਲੋਂ  ਸ਼ਿਵਾ ਇਨਕਲੇਵ ਸਥਿਤ ਉਸ ਦੀ ਰਿਹਾਇਸ਼ ’ਤੇ ਛਾਪੇਮਾਰੀ ਕੀਤੀ ਗਈ ਜਿਸ ’ਤੇ ਲਵੀਸ਼ ਗਰੋਵਰ ਵਲੋਂ ਪੁਲਿਸ ਪਾਰਟੀ ’ਤੇ ਤਿੰਨ ਦੇ ਕਰੀਬ ਫਾਇਰ ਕੀਤੇ ਗਏ ਜਵਾਬੀ ਕਾਰਵਾਈ ’ਚ ਲਵੀਸ਼ ਗਰੋਵਰ ਦੇ ਲੱਤ ’ਚ ਪੁਲਿਸ ਨੇ ਗੋਲੀਆਂ ਮਾਰੀਆਂ।

ਮੁਲਜ਼ਮ ਨੂੰ ਡੇਰਾਬੱਸੀ ਸਰਕਾਰੀ ਹਸਪਤਾਲ ’ਚ ਇਲਾਜ ਲਈ ਲੈ ਕੇ ਜਾਂਦਾ ਗਿਆ। ਇਸ ਘਟਨਾ ਦੌਰਾਨ ਮੁਲਜ਼ਮ ਕੋਲੋਂ ਤਿੰਨ ਹਥਿਆਰ ਵੀ ਬਰਾਮਦ ਹੋਏ ਹਨ ਜਿਨ੍ਹਾਂ ’ਚ ਸਟਾਰ 30 ਜੋ ਕਿ ਹਿੰਦੁਸਤਾਨ ’ਚ ਪਾਬੰਦੀਸ਼ੁਦਾ ਹੈ, ਇਕ  ਗਲੋਕ ਪਿਸਟਲ ਅਤੇ ਇਕ  ਰਾਈਫਲ ਬਰਾਮਦ ਹੋਈ ਹੈ। ਉਸ ਵਿਰੁਧ ਮੁਹਾਲੀ ਦੇ ਵੱਖੋ-ਵੱਖ ਥਾਣਿਆਂ ’ਚ ਕਤਲ, ਇਰਾਦਾ ਕਤਲ ਅਤੇ ਹੋਰ ਵੀ ਕਈ ਸੰਗੀਨ ਅਪਰਾਧ ਦੇ ਮਾਮਲੇ ਦਰਜ ਹਨ।