Sirhind News: ਸਰਹਿੰਦ 'ਚ ਵੱਡਾ ਹਾਦਸਾ, ਵੈਲਡਿੰਗ ਦੀ ਦੁਕਾਨ ‘ਚ ਹੋਇਆ ਧਮਾਕਾ, ਦੋ ਲੋਕਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Sirhind News: ਹਾਦਸੇ ਵਿਚ ਇਕ ਵਿਅਕਤੀ ਗੰਭੀਰ ਜ਼ਖ਼ਮੀ

Sirhind Welding Shop blast News

Sirhind Welding Shop blast News: ਸਰਹਿੰਦ ਦੇ ਪਿੰਡ ਮਾਧੋਪੁਰ ਨੇੜੇ ਇਕ ਵੈਲਡਿੰਗ ਦੀ ਦੁਕਾਨ ’ਚ ਵੈਲਡਿੰਗ ਕਰਦੇ ਸਮੇਂ ਧਮਾਕਾ ਹੋ ਗਿਆ। ਹਾਦਸੇ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਇਕ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਸੁਖਨਾਜ ਸਿੰਘ ਨੇ ਦੱਸਿਆ ਕਿ ਐੱਚ.ਪੀ. ਇੰਜੀਨੀਅਰ ਵਰਕਸ਼ਾਪ ਨੇੜੇ ਮਾਧੋਪੁਰ ਵਿੱਚ ਮਨੋਜ ਤਿਵਾੜੀ ਪੁੱਤਰ ਬਾਂਕੇ ਤਿਵਾੜੀ ਵਾਸੀ ਸਰਹਿੰਦ, ਅਵਤਾਰ ਸਿੰਘ ਕਾਲਾ ਪੁੱਤਰ ਜੀਤ ਸਿੰਘ ਵਾਸੀ ਪਿੰਡ ਸਾਨੀਪੁਰ ਅਤੇ ਨਰਿੰਦਰ ਕੁਮਾਰ ਪੁੱਤਰ ਸੁਰੇਸ਼ ਕੁਮਾਰ ਵਾਸੀ ਪਿੰਡ ਸੁਹਾਗਹੇੜੀ ਇੱਕ ਤੇਲ ਦੇ ਟੈਂਕਰ ਨੂੰ ਵੈਲਡਿੰਗ ਕਰ ਰਹੇ ਸਨ ਕਿ ਅਚਾਨਕ ਧਮਾਕਾ ਹੋ ਗਿਆ।

ਇਸ ਧਮਾਕੇ ਵਿੱਚ ਮਨੋਜ ਤਿਵਾੜੀ ਅਤੇ ਅਵਤਾਰ ਸਿੰਘ ਕਾਲਾ ਦੀ ਮੌਤ ਹੋ ਗਈ, ਜਦੋਂਕਿ ਨਰਿੰਦਰ ਕੁਮਾਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਹਾਦਸੇ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪੁਲਿਸ ਮੌਕੇ ‘ਤੇ ਪਹੁੰਚ ਕੇ ਜਾਂਚ ‘ਚ ਜੁਟੀ ਹੋਈ ਹੈ।