ਗਗਨਦੀਪ ਰੰਧਾਵਾ ਵੱਲੋਂ ਪੰਜਾਬ ਰਾਜ ਗੁਦਾਮ ਨਿਗਮ ਅੰਮ੍ਰਿਤਸਰ ਨੂੰ ਲਿਖੀ ਚਿੱਠੀ ਆਈ ਸਾਹਮਣੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚਿੱਠੀ ’ਚ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ’ਤੇ ਲਾਏ ਕਈ ਗੰਭੀਰ ਇਲਜ਼ਾਮ

A letter written by Gagandeep Randhawa to Punjab State Warehousing Corporation Amritsar has surfaced.

ਅੰਮ੍ਰਿਤਸਰ : ਵੇਅਰ ਹਾਊਸ ਕਾਰਪੋਰੇਸ਼ਨ ਦੇ ਡੀ.ਐਮ. ਗਗਨਦੀਪ ਸਿੰਘ ਰੰਧਾਵਾ ਦੀ ਇੱਕ ਚਿੱਠੀ ਸਾਹਮਣੇ ਆਈ ਹੈ। ਇਹ ਚਿੱਠੀ ਪੰਜਾਬ ਰਾਜ ਗੁਦਾਮ ਨਿਗਮ ਅੰਮ੍ਰਿਤਸਰ ਅਤੇ ਮੈਨੇਜਿੰਗ ਡਾਇਰੈਕਟਰ ਗੌਤਮ ਜੈਨ ਨੂੰ ਲਿਖੀ ਗਈ ਹੈ। ਇਸ ਚਿੱਠੀ ’ਚ ਉਨ੍ਹਾਂ ਲਿਖਿਆ ਕਿ ਲਾਲਜੀਤ ਸਿੰਘ ਭੁੱਲਰ ਟਰਾਂਸਪੋਰਟ ਮੰਤਰੀ ਪੰਜਾਬ ਵੱਲੋਂ ਮੈਨੂੰ 13 ਮਾਰਚ ਨੂੰ ਆਪਣੇ ਦਫ਼ਤਰ ਪੱਟੀ ਵਿਖੇ ਬੁਲਾਇਆ ਗਿਆ। ਉਨ੍ਹਾਂ ਵੱਲੋਂ ਕਿਹਾ ਕਿ ਸੁਖਦੇਵ ਸਿੰਘ ਭੁੱਲਰ ਵੱਲੋਂ ਪਾਏ ਪੀ.ਈ.ਜੀ਼ ਗੁਦਾਮਾਂ ਦੇ ਟੈਂਡਰ ਮੇਰੇ ਵੱਲੋਂ ਜਾਣ ਬੁੱਝ ਅਤੇ ਪੈਸੇ ਲੈ ਕੇ ਬਾਬਾ ਨਾਗਾ ਉਸਮਾ ਪੀ.ਈ.ਜੀ. ਗੁਦਾਮ ਨੂੰ ਦਿੱਤੇ ਗਏ ਹਨ। ਜਦਕਿ ਟੈਂਡਰ ਪ੍ਰਕਿਰਿਆ ਵਿਚੇ ਮੇਰੇ ਵੱਲੋਂ ਸਿਰਫ਼ ਸਾਂਝੀ ਨਿਰੀਖਣ ਰਿਪੋਰਟ ਬਣਾ ਕੇ ਮੁੱਖ ਦਫ਼ਤਰ ਨੂੰ ਭੇਜੀ ਗਈ ਸੀ। ਕਿਸੇ ਦਾ ਟੈਂਡਰ ਪਾਸ ਕਰਨਾ ਜਾਂ ਰੱਦ ਕਰਨਾ ਮੇਰੇ ਇਕੱਲੇ ਦੇ ਹੱਥ ਵਿਚ ਨਹੀਂ ਹੈ।

ਉਨ੍ਹਾਂ ਯਾਨੀ ਕਿ ਲਾਲਜੀਤ ਭੁੱਲਰ ਨੇ ਮੈਨੂੰ ਬਹੁਤ ਪ੍ਰੇਸ਼ਾਨ ਕੀਤਾ ਅਤੇ ਮੇਰੇ ਲਈ ਗੰਦੀ ਭਾਸ਼ਾ ਦੀ ਵਰਤੋਂ ਕਰਕੇ ਜਬਰਦਸਤੀ ਵੀਡੀਓ ਬਣਾ ਕੇ ਮੇਰੇ ਕੋਲੋਂ ਕਬੂਲ ਕਰਵਾਇਆ ਕਿ ਮੈਂ ਬਾਬਾ ਨਾਗਾ ਉਸਮਾ ਪੀ.ਈ.ਜੀ਼ ਗੁਦਾਮਾਂ ਦੇ ਮਾਲਕਾਂ ਕੋਲੋਂ 10 ਲੱਖ ਰੁਪਇਆ ਲੈ ਕੇ ਉਨ੍ਹਾਂ ਦਾ ਟੈਂਡਰ ਪਾਸ ਕੀਤਾ ਹੈ। ਚਿੱਠੀ ’ਚ ਅੱਗੇ ਲਿਖਿਆ ਗਿਆ ਕਿ ਮੈਂ ਬਹੁਤ ਜ਼ਿਆਦਾ ਪਰੈਸ਼ਰ ਹੋਣ ਕਰਕੇ ਇਸ ਜ਼ਿਲ੍ਹੇ ਵਿਚ ਮੈਂ ਨੌਕਰੀ ਕਰਨ ਤੋਂ ਅਸਮਰੱਥ ਹਾਂ। ਇਸ ਲਈ ਕ੍ਰਿਪਾ ਕਰਕੇ ਮੇਰੀ ਬਦਲੀ ਕਿਤੇ ਹੋਰ ਕਰ ਦਿੱਤੀ ਜਾਵੇ।