CM ਭਗਵੰਤ ਮਾਨ ਵੱਲੋਂ ‘ਈਦ’ ਮੌਕੇ ਮੁਸਲਿਮ ਭਾਈਚਾਰੇ ਨੂੰ ਵੱਡਾ ਤੋਹਫ਼ਾ
'ਮਾਲੇਰਕੋਟਲਾ ’ਚ 563 ਕਰੋੜ ਦੀ ਲਾਗਤ ਨਾਲ 38 ਏਕੜ ਵਿੱਚ ਬਣੇਗਾ ਮੈਡੀਕਲ ਕਾਲਜ'
CM Bhagwant Mann's big gift to the Muslim community on the occasion of 'Eid'
ਮਾਲੇਰਕੋਟਲਾ: ਈਦ-ਉਲ-ਫਿਤਰ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਹੁੰਚੇ।ਇਸ ਮੌਕੇ ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਮਾਲੇਰਕੋਟਲਾ ਵਿਖੇ 563 ਕਰੋੜ ਦੀ ਲਾਗਤ ਨਾਲ 38 ਏਕੜ ਵਿੱਚ ਮੈਡੀਕਲ ਕਾਲਜ ਬਣਾਉਣ ਦਾ ਐਲਾਨ ਕੀਤਾ ਹੈ।ਇਸ ਤੋਂ ਇਲਾਵਾ 100 ਐਮ.ਬੀ.ਬੀ.ਐਸ. ਸੀਟਾਂ ਵਾਲਾ ਕਾਲਜ ਜਲਦ ਤਿਆਰ ਹੋਵੇਗਾ।
ਇਸ ਤੋਂ ਇਲਾਵਾ 150 ਬੈੱਡ ਦਾ ਈ.ਐਸ.ਆਈ. ਹਸਪਤਾਲ ਵੀ ਬਣਾਇਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਮੁਸਲਿਮ ਭਾਈਚਾਰੇ ਨੂੰ ਈਦ-ਉਲ-ਫਿਤਰ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਦੀ ਧਰਤੀ ਉੱਤੇ ਨਫਰਤ ਦੇ ਬੀਜ ਨਹੀਂ ਉਗ ਸਕਦੇ।