ਭਾਰਤ ਭੂਸ਼ਣ ਆਸ਼ੂ ਨੂੰ ਬੇਅੰਤ ਸਿੰਘ ਨੇ ਦਿਤੀ ਸੀ ਸਿਆਸਤ ਦੀ ਗੁੜ੍ਹਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰਤ ਭੂਸ਼ਣ ਆਸ਼ੂ ਨੂੰ ਗੁਲਦਸਤਾ ਦਿੰਦੇ ਹੋਏ ਉਨ੍ਹਾਂ ਦੇ ਸਮਰਥਕ।

Bharat Bhushan Ashu

90 ਦੇ ਦਹਾਕੇ ਵਿਚ ਸਾਬਕਾ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਤੋਂ ਸਿਆਸਤ ਦੀ ਗੁੜ੍ਹਤੀ ਲੈ ਕੇ ਰਾਜਨੀਤੀ ਵਿਚ ਆਏ ਆਮ ਕਿਸਾਨ ਦੇ ਸਪੁੱਤਰ ਭਾਰਤ ਭੂਸ਼ਨ ਆਸ਼ੂ ਦੇ ਮੰਤਰੀ ਬਣਨ ਦੀ ਖ਼ਬਰ ਜਿਉਂ ਹੀ ਮਹਾਨਗਰ ਆਈ ਤਾਂ ਜਿਸ ਪਾਰਕ ਵਿਚ ਕਰੀਬ 29 ਸਾਲ ਪਹਿਲਾਂ ਆਸ਼ੂ ਨੇ ਯੂਥ ਕਾਂਗਰਸ ਤੋਂ ਰਾਜਨੀਤੀ ਸ਼ੁਰੂ ਕੀਤੀ ਸੀ, ਉਸੇ ਪਾਰਕ ਵਿਚ ਜਸ਼ਨ ਦਾ ਮਾਹੌਲ ਬਣ ਗਿਆ। 

ਉਨ੍ਹਾਂ ਦਾ ਜਨਮ 1971 ਵਿਚ ਹੋਇਆ ਸੀ। ਪਾਰਟੀ ਨੇ 1997 ਵਿਚ ਆਸ਼ੂ ਨੂੰ ਕੌਂਸਲਰ ਦੀ ਟਿਕਟ ਦਿਤੀ ਸੀ। 2012 ਤਕ ਕੌਂਸਲਰ ਰਹਿਣ ਵਾਲੇ ਆਸ਼ੂ ਨੂੰ ਪਾਰਟੀ ਹਾਈ ਕਮਾਡ ਨੇ ਵਿਧਾਇਕ ਦੀ ਟਿਕਟ ਦਿਤੀ। ਇਸ ਵਾਰ ਦੂਜੀ ਵਾਰ ਜਿੱਤ ਦਰਜ ਕਰਨ ਵਾਲੇ ਆਸ਼ੂ ਨੂੰ ਵਜ਼ਾਰਤ ਵਿਚ ਥਾਂ ਮਿਲੀ ਹੈ। ਰਾਹੁਲ ਗਾਂਧੀ ਦੀ ਸਿਫ਼ਾਰਸ਼ 'ਤੇ ਪਹਿਲੀ ਵਾਰ 2012 ਵਿਚ ਉਨ੍ਹਾਂ ਨੂੰ ਵਿਧਾਨ ਸਭਾ ਦੀ ਟਿਕਟ ਦਿਤੀ ਗਈ ਸੀ। ਉਹ ਈਮਾਨਦਾਰੀ, ਲੋਕ ਸੇਵਾ ਅਤੇ ਸਾਦਗੀ ਲਈ ਜਾਣੇ ਜਾਂਦੇ ਹਨ।