ਤੇਜ਼ ਹਨੇਰੀ ਨਾਲ ਉੱਡੀ ਅੰਮ੍ਰਿਤਸਰ ਹਵਾਈ ਅੱਡੇ ਦੀ ਛੱਤ, ਦਰਜਨ ਦੇ ਕਰੀਬ ਲੋਕ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੂਬੇ ਦੇ ਕਈ ਜ਼ਿਲ੍ਹਿਆਂ ‘ਚ ਤੇਜ਼ ਹਨੇਰੀ ਨਾਲ ਭਾਰੀ ਨੁਕਸਾਨ ਹੋ ਗਿਆ ਹੈ।

High-velocity winds damage parts of Amritsar airport building

ਅੰਮ੍ਰਿਤਸਰ : ਸੂਬੇ ਦੇ ਕਈ ਜ਼ਿਲ੍ਹਿਆਂ ‘ਚ ਤੇਜ਼ ਹਨੇਰੀ ਨਾਲ ਭਾਰੀ ਨੁਕਸਾਨ ਹੋ ਗਿਆ ਹੈ। ਸ਼ੁੱਕਰਵਾਰ ਨੂੰ ਤੜਕੇ ਕਰੀਬ 4.35 ਵਜੇ ਆਏ ਤੇਜ਼ ਹਨੇਰੀ ਕਾਰਨ ਅੰਮ੍ਰਿਤਸਰ ਸਥਿਤ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਏਅਰਪੋਰਟ ‘ਤੇ ਰਨਵੇ ਦੇ ਵੱਲ ਦਾ ਇਕ ਹਿੱਸਾ ਇਸ ਤੂਫ਼ਾਨ ‘ਚ ਨੁਕਸਾਨਿਆ ਗਿਆ ਹੈ। ਇਸ ਤੂਫ਼ਾਨ ‘ਚ ਇਕ ਐਲੂਮੀਨੀਅਮ ਦੀ ਛੱਤ ਅਤੇ ਇਸ ‘ਚ ਲੱਗੇ ਗਲਾਸ ਅਤੇ ਸਕਾਈ ਲਾਇਟਸ ਟੁੱਟ ਕੇ ਡਿੱਗ ਗਈਆਂ ਹਨ। ਜਿਸ ਦੇ ਨਾਲ ਕੁਝ ਮੁਲਾਜਮਾਂ ਸਹਿਤ ਇਕ ਦਰਜਨ ਦੇ ਕਰੀਬ ਲੋਕ ਜਖ਼ਮੀ ਹੋ ਗਏ ਹਨ।