ਸਮਾਜ ਸੇਵਕ ਰਜਿੰਦਰ ਘੇੜਾ ਵਲੋਂ ਅਣਮਿੱਥੇ ਸਮੇਂ ਲਈ ਰੱਖੀ ਭੁੱਖ ਹੜਤਾਲ ਚੌਥੇ ਦਿਨ 'ਚ ਸ਼ਾਮਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਮਾਜ ਸੇਵਕ ਰਜਿੰਦਰ ਘੇੜਾ ਵਲੋਂ ਅਣਮਿੱਥੇ ਸਮੇਂ ਲਈ ਰੱਖੀ ਭੁੱਖ ਹੜਤਾਲ ਚੌਥੇ ਦਿਨ 'ਚ ਸ਼ਾਮਲ

Hunger Strike

ਫਗਵਾੜਾ 21 ਅਪ੍ਰੈਲ(ਕਿਰਪਾਲ ਸਿੰਘ) : ਫਗਵਾੜਾ ਵਿਖੇ ਬਹੁਜਨ ਸੰਘਰਸ਼ ਆਰਗਨਾਈਜੇਸ਼ਨ ਆਗੂ ਰਾਜਿੰਦਰ ਘੇੜਾ ਵਲੋਂ ਅਣਮਿੱਥੇ ਸਮੇਂ ਲਈ ਰੱਖੀ ਭੁੱਖ ਹੜਤਾਲ 'ਚ ਅੱਜ ਉਹਨਾਂ ਦੇ ਨਾਲ ਗੁਰਚਰਨ ਦਾਸ ਗੁਰੂ, ਕਮਲ ਲੱਖਪੁਰ, ਧਰਮਿੰਦਰ ਭੁੱਲਾਰਾਈ, ਰਵੀ ਹਰਦਾਸਪੁਰ ਤੇ ਤਰਸੇਮ ਚੁੰਬਰ ਸ਼ਾਮਲ ਹੋਏ। ਜਿਕਰਯੋਗ ਹੈ ਕਿ ਰਜਿੰਦਰ ਘੇੜਾ ਨੇ ਬੀਤੇ ਸ਼ੁੱਕਰਵਾਰ ਫਗਵਾੜਾ ਦੇ ਪੇਪਰ ਚੌਕ ਦਾ ਨਾਂਅ ਬਦਲਣ ਨੂੰ ਲੈ ਕੇ ਹੋਏ ਦੋ ਧਿਰਾਂ ਦੇ ਟਕਰਾਅ ਦੌਰਾਨ ਜਖਮੀ ਹੋਏ ਦਲਿਤ ਨੌਜਵਾਨਾਂ ਉਪਰ ਗੋਲੀਆਂ ਚਲਾਉਣ ਵਾਲੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ਸ਼ੁਰੂ ਕੀਤੀ ਹੋਈ ਹੈ। ਇਸ ਭੁੱਖ ਹੜਤਾਲ ਦੇ ਸਮਰਥਨ ਵਿਚ ਅੱਜ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ ਦੇ ਚੇਅਰਮੈਨ ਸੰਡ ਮਹਿੰਦਰ ਪਾਲ ਪੰਡਵਾ, ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ, ਸ੍ਰੀ ਰਵਿੰਦਰ ਹੰਸ ਐਸ.ਸੀ./ਐਸ.ਟੀ. ਸਮਾਜ ਮੰਚ ਅੰਮ੍ਰਿਤਸਰ, ਕੇਂਦਰੀ ਵਾਲਮੀਕਿ ਮੰਦਰ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਕੌਮੀ ਗਾਇਕ ਪਵਨ ਦ੍ਰਾਵਿੜ, ਯੁੱਧਵੀਰ ਪ੍ਰਧਾਨ ਕੇਂਦਰੀ ਗੁਰੂ ਰਵਿਦਾਸ ਮੰਦਰ ਅੰਮ੍ਰਿਤਸਰ, ਵਿਜੇ ਭੱਟੀ ਆਦਿ ਧਰਮ ਸਮਾਜ, ਸਤਿਗੁਰੂ ਭਗਤ ਕਬੀਰ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਪ੍ਰਧਾਨ ਰਾਕੇਸ਼ ਕੁਮਾਰ, ਸ੍ਰੋਮਣੀ ਜਰਨੈਲ ਸਿੱਖ ਬਾਬਾ ਜੀਵਨ ਸਿੰਘ ਦੇ ਪ੍ਰਧਾਨ ਕੁਲਦੀਪ ਸਿੰਘ ਹਰੀਪੁਰ, ਸਿਕੰਦਰ ਚੌਹਾਨ ਭਗਵਾਨ ਵਾਲਮੀਕਿ ਤੀਰਥ ਧੂਨਾ ਸਾਹਿਬ ਟਰੱਸਟ, ਰੋਹਿਤ ਖੋਖਰ ਮੂਲ ਨਿਵਾਸੀ ਸੰਘ, ਸਤਪਾਲ ਜਨਰਲ ਸਕੱਤਰ ਬੀ.ਸੀ. ਏਕਤਾ ਮੰਚ ਤੋਂ ਇਲਾਵਾ ਬਸਪਾ ਦੇ ਦੋਆਬਾ ਜੋਨ ਦੇ ਇੰਚਾਰਜ ਪਰਵੀਨ ਬੰਗਾ, ਜਿਲ•ਾ ਇੰਚਾਰਜ ਰਮੇਸ਼ ਕੌਲ ਕੌਂਸਲਰ, ਪਰਮਿੰਦਰ ਸਿੰਘ ਪਲਾਹੀ, ਚਿਰੰਜੀ ਲਾਲ ਕਾਲਾ, ਪਰਮਜੀਤ ਖਲਵਾੜਾ, ਜਸਵੀਰ ਸਿੰਘ, ਅਮਰੀਕ ਸਿੰਘ ਬੰਗੜ ਸਟੇਜ ਪ੍ਰੈਜੀਡੈਂਟ ਐਸ.ਸੀ./ਬੀ.ਸੀ. ਇੰਪਲਾਇਜ ਫੈਡਰੇਸ਼ਨ ਪੰਜਾਬ, ਆਰ.ਐਸ. ਬੰਗੜ ਜਨਰਲ ਸਕੱਤਰ ਇੰਜੀਨੀਅਰ, ਸੁਭਾਸ਼ ਬੇਦੀ ਕੁਰੂਕਸ਼ੇਤਰ, ਨਰਿੰਦਰ ਆਦੀਆ, ਅਰੁਣ ਕੁਮਾਰ ਵੈਦ ਲੁਧਿਆਣਾ ਵਿਸ਼ੇਸ਼ ਤੌਰ ਤੇ ਪੁੱਜੇ।

ਇਸ ਮੌਕੇ ਸੰਤ ਮਹਿੰਦਰ ਪਾਲ, ਸੰਤ ਕੁਲਵੰਤ ਰਾਮ, ਸੰਤ ਨਿਰਮਲ ਦਾਸ ਅਬਾਦਾਨ, ਸੰਤ ਜਸਵਿੰਦਰ ਸਿੰਘ ਡਾਂਡੀਆਂ ਨੇ ਕਿਹਾ ਕਿ ਪੁਲਿਸ ਨੇ ਹਿੰਦੂ ਸੰਗਠਨਾਂ ਦੇ ਕਰੀਬ 17 ਆਗੂਆਂ ਖਿਲਾਫ ਕੇਸ ਦਰਜ ਕੀਤਾ ਸੀ ਪਰ ਸਿਰਫ ਚਾਰ ਆਗੂ ਹੀ ਗ੍ਰਿਫਤਾਰ ਹੋਏ ਹਨ ਜਦਕਿ ਬਾਕੀ ਦੋਸ਼ੀ ਆਜਾਦ ਘੁੰਮ ਰਹੇ ਹਨ। ਉਹਨਾਂ ਪ੍ਰਸ਼ਾਸਨ ਤੋਂ ਪੁਰਜੋਰ ਮੰਗ ਕੀਤੀ ਕਿ ਇਸ ਗੋਲੀਕਾਂਡ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਜਖਮੀ ਹੋਏ ਨੌਜਵਾਨਾ ਦੇ ਪਰਿਵਾਰਾਂ ਨੂੰ ਨੌਕਰੀ ਤੇ 20 ਲੱਖ ਰੁਪਏ ਦਾ ਮੁਆਵਜਾ ਦਿੱਤਾ ਜਾਵੇ। ਗੌਲ ਚੌਕ ਦਾ ਨਾਂ ਸੰਵਿਧਾਨ ਚੌਕ ਰੱਖਿਆ ਜਾਵੇ ਅਤੇ ਦਲਿਤ ਨੌਜਵਾਨਾ ਉੱਤੇ ਕੀਤੇ ਝੂਠੇ ਪਰਚੇ ਰੱਦ ਕੀਤੇ ਜਾਣ। ਉਹਨਾਂ ਕਿਹਾ ਕਿ ਜੇਕਰ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਭੁੱਖ ਹੜਤਾਲ ਅੰਦੋਲਨ ਵਿਚ ਸੰਤ ਸਮਾਜ ਵੀ ਸ਼ਾਮਲ ਹੋਵੇਗਾ ਅਤੇ ਇਸ ਨਾਲ ਪੈਦਾ ਹੋਣ ਵਾਲੇ ਹਾਲਾਤ ਦੀ ਜਿੱਮੇਵਾਰੀ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਪਹੁੰਚੇ ਤਹਿਸੀਲਦਾਰ ਇੰਦਰਦੇਵ ਸਿੰਘ ਮਿਨਹਾਸ ਨੂੰ ਇਕ ਮੰਗ ਪੱਤਰ ਵੀ ਦਿੱਤਾ ਗਿਆ। ਇਸ ਤੋਂ ਇਲਾਵਾ ਸਿਵਲ ਹਸਪਤਾਲ ਫਗਵਾੜਾ ਦੇ ਡਾਕਟਰਾਂ ਦੀ ਟੀਮ ਨੇ ਭੁੱਖ ਹੜਤਾਲ ਤੇ ਬੈਠੇ ਆਗੂਆਂ ਦਾ ਡਾਕਟਰੀ ਮੁਆਇਨਾ ਵੀ ਕੀਤਾ।

ਇਸ ਮੌਕੇ ਸੰਤ ਸ਼ੀਤਲ ਦਾਸ, ਸੰਤ ਬਾਬਾ ਦਿਨੇਸ਼ ਗਿਰੀ ਹੁਸ਼ਿਆਰਪੁਰ, ਸੰਤ ਬਾਬਾ ਹਾਕਮ ਦਾਸ ਸੰਧਵਾ, ਸੰਤ ਬਾਬਾ ਟਹਿਲ ਦਾਸ ਨੰਗਲ ਖੇੜਾ, ਸੰਤ ਬਾਬਾ ਕਪੂਰ ਦਾਸ ਜਲੰਧਰ, ਸੰਤ ਬਾਬਾ ਆਤਮਾ ਦਾਸ ਅਪਰਾ, ਸੰਤ ਸਵੈਨ ਦਾਸ ਰੁੜਕੀ, ਸੰਤ ਉਮੇਸ਼ ਦਾਸ ਫਗਵਾੜਾ, ਸੰਤ ਮੋਹਨ ਦਾਸ ਲਖਨਪਾਲ, ਸੰਤ ਧਰਮਪਾਲ ਅਬਾਦਾਨ, ਸੁਰਿੰਦਰ ਢੰਡਾ, ਪਵਨ ਸੇਠੀ, ਜਸਵਿੰਦਰ ਸਿੰਘ ਭਗਤਪੁਰਾ, ਸਰਪੰਚ ਬਹਾਦਰ ਸਿੰਘ, ਬਲਜਿੰਦਰ ਸਿੰਘ ਠੇਕੇਦਾਰ, ਸੁਰਜੀਤ ਭੁੱਲਾਰਾਈ, ਸਤਪਾਲ ਪੰਡੋਰੀ, ਰਣਜੀਤ ਮੇਹਲੀ, ਪਰਨੀਸ਼ ਬੰਗਾ ਆਦਿ ਵੀ ਹਾਜਰ ਸਨ।