ਪੰਜਾਬ ਦੇ 9 ਨਵੇਂ ਕੈਬਨਿਟ ਮੰਤਰੀਆਂ ਦੇ ਨਾਵਾਂ 'ਤੇ ਮੋਹਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਾਜ ਮੰਤਰੀ ਰਜ਼ੀਆ ਸੁਲਤਾਨਾ ਤੇ ਅਰੁਣਾ ਚੌਧਰੀ ਨੂੰ ਮਿਲੀ ਤਰੱਕੀ 

Captain Amarinder Singh

 ਕਾਂਗਰਸ ਹਾਈ ਕਮਾਨ ਨੇ ਪੰਜਾਬ ਦੇ ਨੌਂ ਨਵੇਂ ਕੈਬਨਿਟ ਮੰਤਰੀਆਂ ਦੇ ਨਾਵਾਂ ਉਤੇ ਮੋਹਰ ਲਾ ਦਿਤੀ ਹੈ। ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵਿਟਰ 'ਤੇ ਨਵੇਂ ਮੰਤਰੀਆਂ ਦੇ ਨਾਵਾਂ ਬਾਰੇ ਜਾਣਕਾਰੀ ਦਿਤੀ। ਇਕ ਹੋਰ ਟਵੀਟ ਵਿਚ ਲਿਖਿਆ ਗਿਆ ਕਿ ਰਾਜ ਮੰਤਰੀ ਰਜ਼ੀਆ ਸੁਲਤਾਨਾ ਤੇ ਅਰੁਣਾ ਚੌਧਰੀ ਨੂੰ ਵੀ ਪਦਉਨਤੀ ਮਿਲੀ ਹੈ। ਇਨ੍ਹਾਂ ਦੋਹਾਂ ਨੂੰ ਵੀ ਕੈਬਨਿਟ ਮੰਤਰੀ ਦਾ ਦਰਜਾ ਦਿਤਾ ਜਾ ਰਿਹਾ ਹੈ। ਇਨ੍ਹਾਂ ਮੰਤਰੀਆਂ ਸਮੇਤ ਪੰਜਾਬ ਵਜ਼ਾਰਤ ਵਿਚ ਕੁਲ 18 ਮੰਤਰੀ ਹੋ ਜਾਣਗੇ। 

ਸਹੁੰ-ਚੁੱਕ ਸਮਾਗਮ ਮਗਰੋਂ ਨਵੇਂ ਮੰਤਰੀਆਂ ਨੂੰ ਵਿਭਾਗ ਵੰਡੇ ਜਾਣਗੇ। ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਹਨ ਤੇ ਕਾਂਗਰਸ ਨੇ 77 ਹਲਕਿਆਂ ਵਿਚ ਜਿੱਤ ਦਰਜ ਕੀਤੀ ਹੈ। ਨਿਯਮਾਂ ਮੁਤਾਬਕ ਪੰਜਾਬ ਦੇ 17 ਵਿਧਾਇਕਾਂ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ। ਇਸ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 42 ਵਿਭਾਗ ਸੰਭਾਲ ਰਹੇ ਹਨ। ਨਵੇਂ ਮੰਤਰੀਆਂ ਦੇ ਆਉਣ ਮਗਰੋਂ ਉਨ੍ਹਾਂ ਦਾ ਭਾਰ ਵੀ ਵੰਡਾਇਆ ਜਾਵੇਗਾ। ਇਹ ਤੈਅ ਹੈ ਕਿ ਮੌਜੂਦਾ ਮੰਤਰੀਆਂ ਦੇ ਵਿਭਾਗਾਂ ਦੀ ਛਾਂਟੀ ਹੋ ਸਕਦੀ ਹੈ ਤੇ ਕਈਆਂ ਦੇ ਵਿਭਾਗ ਵੀ ਬਦਲੇ ਜਾ ਸਕਦੇ ਹਨ। ਕੈਬਿਨਟ ਮੰਤਰੀਆਂ ਦੀ ਮਨਜ਼ੂਰ ਹੋਈ ਸੂਚੀ 'ਚ ਕੈਪਟਨ ਧੜਾ ਬਾਜ਼ੀ ਮਾਰ ਗਿਆ ਹੈ।