ਨਵਜੋਤ ਸਿੰਘ ਸਿੱਧੂ ਅੱਜ ਮਾਸਕ ਪਾ ਕੇ ਲੋੜਵੰਦਾਂ ਨੂੰ ਰਾਸ਼ਨ ਤੇ ਹੋਰ ਸਮਾਨ ਵੰਡਣ ਗਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੌਂਸਲਰਾਂ ਨਾਲ ਕਰੋਨਾ ਦੀ ਬੀਮਾਰੀ ਵਿਰੁਧ ਲੋਕਾਂ ਨੂੰ ਸਹੂਲਤਾਂ ਦੇਣ 

File Photo

ਅੰਮ੍ਰਿਤਸਰ, 20 ਅਪ੍ਰੈਲ (ਸੁਖਵਿੰਦਰਜੀਤ ਸਿੰਘ ਬਹੋੜੂ): ਸੁਰਖੀਆਂ ਚ ਰਹਿਣ ਵਾਲੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਸਾਬਕਾ ਕੈਬਨਿਟ  ਮੰਤਰੀ ਨੇ ਅੱਜ ਮਾਸਕ ਪਾ ਕੇ ਆਪਣੇ ਹਲਕੇ ਦੇ ਗਰੀਬ ਤੇ ਲੋੜਵੰਦ ਲੋਕਾਂ ਨੂੰ ਮਿਲੇ।  ਅੱਜ ਹਲਕਾ ਪੂਰਬੀ ਦੇ ਸਮੂਹ ਕੌਸਲਰਾਂ ਦੀ ਮੀਟਿੰਗ ਦੌਰਾਨ ਕਰੋਨਾ ਦੀ ਬਿਮਾਰੀ ਵਿਰੁੱਧ ਰਣਨੀਤੀ ਘੜਦਿਆਂ ਹਾਜਰੀਨ ਨੂੰ ਅਪੀਲ ਕੀਤੀ ਕਿ ਉਹ ਘਰ ਘਰ ਜਾ ਕੇ ਰਾਸ਼ਨ ਤੋ ਹੋਰ ਲੋੜੀਦਾ ਸਾਜੋ ਸਮਾਨ ਵੰਡਣ ਤਾਂ ਜੋ ਕੋਈ ਵੀ ਗਰੀਬ ਤੇ ਲੋੜਵੰਦ ਪਰਿਵਾਰ ਭੁੱਖੇ ਨਾ ਸੌਣ ਜਿਸ ਤਰਾਂ ਦੇ ਹਲਾਤ ਬਣਦੇ ਜਾ ਰਹੇ ਹਨ।

ਨਵਜੋਤ ਸਿੰਘ ਸਿੱਧੂ ਨੇ ਜੋਰ ਦਿੱਤਾ ਕਿ ਉਹ ਲੋਕਾਂ ਦਾ ਮਨੋਬਲ ਉੱਚਾ ਚੁੱਕਣ ਲਈ ਹਰ ਸੰਭਵ ਯਤਨ ਕਰਨ ਤਾਂ ਜੋ ਕਰੋਨਾ ਦੀ ਲਾ-ਇਲਾਜ ਬਿਮਾਰੀ ਨਾਲ ਲੜਿਆ ਜਾ ਸਕੇ। ਨਵਜੋਤ ਸਿੰਘ ਸਿੱਧੂ ਨੇ ਕਰੀਬ ਡੇਢ ਕਰੋੜ ਦਾ ਬਜਟ ਆਪਣੀ ਦਸਾਂ ਨਹੁੰਆਂ ਦੀ ਕਿਰਤ ਕਮਾਈ ਚੋ ਰੱਖਿਆ ਹੈ। ਜੋ ਉਹ ਮਾਸਕ , ਸੈਨੇਟਾਇਜਰ , ਰਾਸ਼ਨ ਅਤੇ ਰਸੋਨੀ ਨਾਲ ਸਬੰਧਤ ਘਰੇਲੂ ਸਮਾਨ ਜਿਹੜਾ ਨਿੱਤ  ਵਰਤੋ ਵਿੱਚ ਆਉਦਾ ਹੈ ਉਸ ਵਾਸਤੇ ਰੱਖਿਆ ਹੈ। ਇਸ ਸਬੰਧੀ  ਉਨਾ ਨੇ ਟੀਮਾਂ ਦਾ ਗਠਨ ਕੀਤਾ ਹੈ ਜੋ ਆਪੋ ਆਪਣੇ ਹਲਕਿਆਂ ਵਿੱਚ ਕਰੋਨਾ ਦੀ ਸਮਾਪਤੀ ਤੱਕ ਕੰਮ ਕਰਨਗੇ। 

ਇਸ ਤੋ ਪਹਿਲਾਂ ਵੀ ਉਹ ਕਾਫੀ ਸਮਾਨ ਲੋੜਵੰਦ ਨੂੰ ਦੇਣ ਤੇ ਇਲਾਵਾ ਮੈਡੀਕਲ ਟੀਮਾਂ ਨੂੰ ਗੁਰੂ ਨਾਨਕ ਹਸਪਾਤਲ ਜਾ ਕੇ ਵੰਡਿਆ ਅਤੇ ਵਾਅਦਾ ਕੀਤਾ ਕਿ ਹੋਰ ਵੀ ਉਹ ਡਾਕਟਰੀ ਸਾਜੋ ਸਮਾਨ ਮੁਹੱਈਆਂ ਕਰਨਗੇ ਤਾਂ ਜੋ ਕਰੋਨਾ ਦੇ ਮਰੀਜਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਤੇ ਨਰਸਾਂ ਵਰਤੋ ਵਿੱਚ ਲਿਆ ਸਕਣ। ਉਨਾ ਸਪੱਸ਼ਟ ਕੀਤਾ ਕਿ ਬਚਾਅ ਵਿੱਚ ਹੀ ਬਚਾਅ ਹੈ। ਮਾਸਕ ਬਾਰੇ ਦੱਸਣਯੋਗ ਹੈ ਕਿ ਪਿਛਲੇ ਦਿਨਾਂ ਚ ਜਦ ਵੀ ਸਿੱਧੂ ਲੋਕਾਂ ਵਿੱਚ ਜਾਂਦੇ ਸਨ ਤਾਂ ਉਹ ਮਾਸਕ ਨਹੀ ਪਹਿਨਦੇ ਸਨ

ਜਿਸ ਵਿਰੁੱਧ ਸਥਾਨਕ ਵਕੀਲ ਨੇ ਮਾਨਯੋਗ ਹਾਈ ਕੋਰਟ ਚ ਕੇਸ ਵੀ ਪਾਇਆ ਅਤੇ ਪੰਜਾਬ ਸਰਕਾਰ ਨੇ ਸਪੱਸ਼ਟ ਅੰਦੇਸ਼ ਜਾਰੀ ਕੀਤੇ ਕਿ ਮਾਸਕ ਹਰ ਵਿਅਕਤੀ ਲਈ ਜਰੂਰੀ ਹੈ ਕਿ ਕਿਸੇ ਬੰਦੇ ਨੂੰ ਵੀ ਕਰੋਨਾ ਵਾਇਰਸ ਚੰਬੜ ਸਕਦਾ ਹੈ ਅਤੇ ਬਿਮਾਰੀ ਦਾ ਪ੍ਰਸਾਰ ਹੋ ਸਕਦਾ ਹੈ । ਇਸ ਸਬੰਧੀ ਅੱਜ ਜਦ ਪੱਤਰਕਾਰਾਂ ਨੇ ਸਿੱਧੂ ਨੂੰ ਮਾਸਕ ਪਾਉਣ ਬਾਰੇ ਉਨਾ ਕਿਹਾ ਕਿ ਯੂ ਐਨ ਉ ਦੀ ਸੰਸਥਾ ਵਿਸ਼ਵ ਸਿਹਤ ਸੰਗਠਨ ਦੀਆਂ ਹਦਾਇਤਾਂ ਮੁਤਾਬਕ ਉਹ ਜਨਤਾਂ ਵਿੱਚ ਜਾ ਰਹੇ ਸਨ ਕਿ ਜਿਸ ਨੂੰ ਬਿਮਾਰੀ, ਜਾਂ ਇਲਾਜ ਕਰਨ ਵਾਲੇ ਹਨ ਪਰ ਜੇਕਰ ਪੰਜਾਬ ਸਰਕਾਰ ਨੂੰ ਕੋਈ ਸ਼ਿਕਾਇਤ ਹੈ ਤਾਂ ਉਹ ਮਾਸਕ ਪਾ ਕੇ ਜਨਤਾ ਵਿੱਚ ਜਾਣਗੇ। ਇਸ ਮੌਕੇ ਕਾਂਗਰਸ ਆਗੂ ਮਾਸਟਰ ਹਰਪਾਲ ਸਿੰਘ ਵੇਰਕਾ, ਮੋਤੀ ਭਾਟੀਆਂ ਤੇ ਹੋਰ ਬਹੁਤ ਸਾਰੇ ਕੌਸਲਰ ਆਦਿ ਮੌਜੂਦ ਸਨ।