ਨਾਜਾਇਜ਼ ਸਬੰਧਾਂ ਕਾਰਨ ਸਹੁਰੇ ਦਾ ਕਤਲ, ਸਾਲੇ ਨੂੰ ਵੀ ਕੀਤਾ ਕਿਰਚ ਨਾਲ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡਾ. ਨਰਿੰਦਰ ਭਾਰਗਵ ਨੇ ਦਸਿਆ ਕਿ ਥਾਣਾ ਜੋੋਗਾ ਦੇ ਪਿੰਡ ਅਲੀਸ਼ੇਰ ਕਲਾਂ ਵਿਖੇ ਬੀਤੀ ਰਾਤ ਬਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਰੂੜੇਕੇ ਕਲਾਂ ਵਲੋੋਂ ਅਪਣੀ

File photo

ਮਾਨਸਾ, 20 ਅਪ੍ਰੈਲ (ਬਹਾਦਰ ਖ਼ਾਨ): ਡਾ. ਨਰਿੰਦਰ ਭਾਰਗਵ ਨੇ ਦਸਿਆ ਕਿ ਥਾਣਾ ਜੋੋਗਾ ਦੇ ਪਿੰਡ ਅਲੀਸ਼ੇਰ ਕਲਾਂ ਵਿਖੇ ਬੀਤੀ ਰਾਤ ਬਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਰੂੜੇਕੇ ਕਲਾਂ ਵਲੋੋਂ ਅਪਣੀ ਸਾਲੇਹਾਰ ਸੁਖਪਰੀਤ ਕੌੌਰ ਨਾਲ ਨਾਜਾਇਜ਼ ਸਬੰਧਾਂ ਵਿਚ ਅੜਿੱਕਾ ਬਣੇ ਅਪਣੇ ਸਹੁਰੇ ਬੰਤਾ ਸਿੰਘ ਪੁੱਤਰ ਬਚਨ ਸਿੰਘ ਵਾਸੀ ਅਲੀਸ਼ੇਰ ਕਲਾਂ ਦਾ ਕਤਲ ਕਰ ਦਿਤਾ ਗਿਆ। ਇਸ ਉਪਰੰਤ ਉਹ ਅਪਣੇ ਸਾਲੇ ਗੁਰਪਰੀਤ ਸਿੰਘ ਦੇ ਕਿਰਚ ਨਾਲ ਮਾਰ ਦੇਣ ਦੀ ਨੀਯਤ ਨਾਲ ਸੱਟਾਂ ਮਾਰ ਕੇ ਭੱਜ ਗਿਆ। ਉਨ੍ਹਾਂ ਦਸਿਆ ਕਿ ਇਸ ਸਾਰੀ ਵਾਰਦਾਤ ਵਿਚ ਸੁਖਪਰੀਤ ਕੌੌਰ ਨੇ ਵੀ ਉਸ ਦਾ ਸਾਥ ਦਿਤਾ ਸੀ। ਥਾਣਾ ਜੋੋਗਾ ਦੀ ਪੁਲਿਸ ਨੇ ਕੁਝ ਹੀ ਘੰਟਿਆਂ ’ਚ ਦੋਹਾਂ ਮੁਲਜ਼ਮਾਂ ਬਿੰਦਰ ਸਿੰਘ ਅਤੇ ਉਸ ਦੀ ਸਾਥਣ ਸੁਖਪਰੀਤ ਕੌੌਰ ਨੂੰ ਗ੍ਰਿਫ਼ਤਾਰ ਕਰ ਲਿਆ। 

ਐਸ.ਐਸ.ਪੀ. ਡਾ. ਨਰਿੰਦਰ ਭਾਰਗਵ ਨੇ ਦਸਿਆ ਗਿਆ ਕਿ ਥਾਣਾ ਜੋੋਗਾ ਵਿਖੇ ਮਲਕੀਤ ਕੌੌਰ ਪਤਨੀ ਬੰਤਾ ਸਿੰਘ ਵਾਸੀ ਅਲੀਸ਼ੇਰ ਕਲਾਂ ਨੇ ਬਿਆਨ ਲਿਖਵਾਇਆ ਕਿ ਉਸ ਦਾ ਲੜਕਾ ਗੁਰਪਰੀਤ ਸਿੰਘ ਕਰੀਬ 11 ਸਾਲ ਤੋੋਂ ਸੁਖਪਰੀਤ ਕੌੌਰ ਪੁੱਤਰੀ ਗੁਰਚਰਨ ਸਿੰਘ ਵਾਸੀ ਝੁਨੀਰ ਨਾਲ ਸ਼ਾਦੀਸ਼ੁਦਾ ਹੈ ਅਤੇ ਉਸ ਦੀ ਲੜਕੀ ਰਾਣੀ ਕੌਰ ਕਰੀਬ 18-19 ਸਾਲ ਤੋੋਂ ਬਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਰੂੜੇਕੇ ਕਲਾਂ ਨਾਲ ਸ਼ਾਦੀਸ਼ੁਦਾ ਹੈ। ਉਸ ਦੀ ਨੂੰਹ ਸੁਖਪਰੀਤ ਕੌੌਰ ਦੇ ਕਰੀਬ 4 ਸਾਲ ਤੋੋਂ ਉਸ ਦੇ ਜਵਾਈ ਬਿੰਦਰ ਸਿੰਘ ਨਾਲ ਨਾਜਾਇਜ਼ ਸਬੰਧ ਚੱਲੇ ਆ ਰਹੇ ਹਨ।

ਉਨ੍ਹਾਂ ਨੂੰ ਪਰਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਬਹੁਤ ਸਮਝਾਇਆ ਪਰ ਉਹ ਨਹੀਂ ਹਟੇ। ਉਨ੍ਹਾਂ ਦਸਿਆ ਕਿ ਉਸ ਦਾ ਜਵਾਈ ਬਿੰਦਰ ਸਿੰਘ ਧਮਕੀਆ ਦਿੰਦਾ ਸੀ ਅਤੇ ਉਸ ਦੀ ਨੂੰਹ ਸੁਖਪਰੀਤ ਕੌੌਰ ਵੀ ਉਸ ਦਾ ਸਾਥ ਦਿੰਦੀ ਸੀ। ਉਨ੍ਹਾਂ ਦਸਿਆ ਕਿ ਬੀਤੀ ਰਾਤ ਕਰੀਬ 11.30 ਵਜੇ ਉਸ ਦਾ ਜਵਾਈ ਬਿੰਦਰ ਸਿੰਘ ਮੋਟਰਸਾਈਕਲ ’ਤੇ ਉਨ੍ਹਾਂ ਦੇ ਘਰ ਆਇਆ ਤਾਂ ਉਸ ਦੇ ਲੜਕੇ ਨੇ ਉਸ ਨੂੰ ਘਰ ਆਉਣ ਤੋੋਂ ਵਰਜਿਆ। ਫਿਰ ਉਸ ਦੇ ਜਵਾਈ ਬਿੰਦਰ ਸਿੰਘ ਅਤੇ ਉਸ ਦੇ ਲੜਕੇ ਗੁਰਪਰੀਤ ਸਿੰਘ ਵਿਚਕਾਰ ਤੂੰ-ਤੂੰ, ਮੈਂ-ਮੈਂ ਹੋੋ ਗਈ, ਉਸ ਦੇ ਜਵਾਈ ਬਿੰਦਰ ਸਿੰਘ ਦਾ ਸਾਥ ਕੋੋਲ ਖੜੀ ਉਸ ਦੀ ਨੂੰਹ ਸੁਖਪਰੀਤ ਕੌੌਰ ਨੇ ਦਿਤਾ।

ਬਿੰਦਰ ਸਿੰਘ ਨੇ ਮਾਰ ਦੇਣ ਦੀ ਨੀਯਤ ਨਾਲ ਦਸਤੀ ਕਿਰਚ ਦੇ ਵਾਰ ਉਸ ਦੇ ਲੜਕੇ ਦੀ ਛਾਤੀ ਅਤੇ ਪੇਟ ’ਤੇ ਕੀਤੇ ਅਤੇ ਜਦ ਬਚਾਅ ਲਈ ਉਸ ਦਾ ਪਤੀ ਬੰਤਾ ਸਿੰਘ ਅੱਗੇ ਵਧਿਆ ਤਾਂ ਬਿੰਦਰ ਸਿੰਘ ਨੇ ਕਿਰਚ ਉਸ ਦੇ ਪੇਟ ਵਿਚ ਮਾਰੀ ਅਤੇ ਸੱਟਾਂ ਮਾਰ ਕੇ ਬਿੰਦਰ ਸਿੰਘ ਮੋੋਟਰਸਾਈਕਲ ’ਤੇ ਸਮੇਤ ਹਥਿਆਰ ਭੱਜ ਗਿਆ। ਉਨ੍ਹਾਂ ਦਸਿਆ ਕਿ ਉਸ ਦੇ ਪਤੀ ਬੰਤਾ ਸਿੰਘ ਦੀ ਮੌਕੇ ’ਤੇ ਹੀ ਮੌੌਤ ਹੋੋ ਗਈ ਅਤੇ ਉਸ ਦੇ ਲੜਕੇ ਗੁਰਪਰੀਤ ਸਿੰਘ ਨੂੰ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਐਸ.ਐਸ.ਪੀ. ਨੇ ਦਸਿਆ ਕਿ ਮੁਦੈਲਾ ਦੇ ਬਿਆਨ ’ਤੇ ਬਿੰਦਰ ਸਿੰਘ ਅਤੇ ਸੁਖਪਰੀਤ ਕੌੌਰ ਵਿਰੁਧ ਮੁਕੱਦਮਾ ਨੰਬਰ 34 ਅ/ਧ 302,307,34 ਹਿੰ:ਦੰ: ਥਾਣਾ ਜੋੋਗਾ ਵਿਖੇ ਦਰਜ ਕੀਤਾ ਗਿਆ ਹੈ। ਦੋੋਹਾਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਹੋੋਰ ਡੂੰਘਾਈ ਨਾਲ ਪੁਛਗਿਛ ਕੀਤੀ ਜਾਵੇਗੀ।