ਪੰਡੋਰੀ ਤੋਂ ਨਵਜੰਮਿਆ ਬੱਚਾ ਮਿਲਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿੰਡ ਪੰਡੋਰੀ ਤੋਂ ਅੱਜ ਸਵੇਰੇ ਇਕ ਨਵਜੰਮਿਆ ਬੱਚਾ ਮਿਲਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਅਭਿਸ਼ੇਕ ਸਿੰਗਲਾ ਨੇ ਦਸਿਆ ਕਿ

File Photo

ਮਹਿਲ ਕਲਾਂ,  20 ਅਪ੍ਰੈਲ (ਜਗਦੇਵ ਸਿੰਘ ਸੇਖੋ): ਪਿੰਡ ਪੰਡੋਰੀ ਤੋਂ ਅੱਜ ਸਵੇਰੇ ਇਕ ਨਵਜੰਮਿਆ ਬੱਚਾ ਮਿਲਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਅਭਿਸ਼ੇਕ ਸਿੰਗਲਾ ਨੇ ਦਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਪਿੰਡ ਪੰਡੋਰੀ ਵਿਚ ਕੋਈ ਨਵਜੰਮਿਆ ਬੱਚਾ ਲਾਵਾਰਸ ਪਿਆ ਹੈ ਜੋ ਲੜਕਾ ਹੈ।

ਪੁਲੀਸ ਦੀ ਮਦਦ ਨਾਲ ਇਹ ਬੱਚਾ ਸਿਵਲ ਹਸਪਤਾਲ ਮਹਿਲ ਕਲਾਂ ’ਚ ਦਾਖ਼ਲ ਕਰਾਇਆ ਗਿਆ ਜਿਸ ਨੂੰ ਮਗਰੋਂ ਸਿਵਲ ਹਸਪਤਾਲ ਬਰਨਾਲਾ ’ਚ ਤਬਦੀਲ ਕਰ ਦਿਤਾ ਗਿਆ। ਉਨ੍ਹਾਂ ਦਸਿਆ ਕਿ ਬੱਚੇ ਦੀ ਹਾਲਤ ਠੀਕ ਹੈ। ਪੁਲਿਸ ਵਲੋਂ ਬੱਚੇ ਦੇ ਮਾਪਿਆਂ ਬਾਰੇ ਪਤਾ ਲਗਾਇਆ ਜਾ ਰਿਹਾ ਹੈ। ਜੇ ਬੱਚੇ ਦੇ ਮਾਪਿਆਂ ਦਾ ਪਤਾ ਨਹੀਂ ਲਗਦਾ ਤਾਂ ਜ਼ਿਲ੍ਹਾ ਬਾਲ ਭਲਾਈ ਕਮੇਟੀ ਦੇ ਹੁਕਮਾਂ ਅਨੁਸਾਰ ਬੱਚੇ ਨੂੰ ਅਡਾਪਸ਼ਨ ਏਜੰਸੀ ਭੇਜ ਦਿਤਾ ਜਾਵੇਗਾ ਜਿਥੇ ਬੱਚੇ ਦਾ ਸੁਚੱਜਾ ਪਾਲਣ-ਪੋਸ਼ਣ ਕੀਤਾ ਜਾਵੇਗਾ।